ਬੰਦ ਪਈ ਸਰਕਾਰੀ ਨਰਸਰੀ ਨੂੰ ਦੁਬਾਰਾ ਚਲਾਉਣ ਲਈ ਮੰਗ ਪੱਤਰ ਦਿੱਤਾ

ਐਸ ਏ ਐਸ ਨਗਰ, 21 ਜੁਲਾਈ (ਜਸਵਿੰਦਰ ਸਿੰਘ) ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਪੰਜਾਬ ਦੇ ਸਿਹਤ ਮੰਤਰੀ ਸz. ਬਲਬੀਰ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਮੁਹਾਲੀ ਦੇ ਫੇਜ਼ ਇੱਕ ਵਿੱਚ ਪੀ ਡਬਲਯੂ ਡੀ, ਬੀ ਐਂਡ ਆਰ ਦੀ ਬੰਦ ਪਈ ਸਰਕਾਰੀ ਨਰਸਰੀ ਨੂੰ ਦੁਬਾਰਾ ਚਾਲੂ ਕੀਤਾ ਜਾਵੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸz. ਗੁਰਮੇਲ ਸਿੰਘ ਮੌਜੋਵਾਲ ਨੇ ਕਿਹਾ ਕਿ ਮੁਹਾਲੀ ਦੇ ਫੇਜ਼ ਇੱਕ ਥਾਣੇ ਦੇ ਸਾਹਮਣੇ ਵਾਲੀ ਇਸ ਇਕੋ ਇਕ ਸਰਕਾਰੀ ਨਰਸਰੀ (ਜੋ ਸਾਰੇ ਸ਼ਹਿਰ ਵਾਸੀਆਂ ਨੂੰ ਘੱਟ ਕੀਮਤ ਤੇ ਬੂਟੇ ਮੁਹਈਆ ਕਰਵਾਉਂਦੀ ਸੀ) ਦੇ ਬੰਦ ਹੋਣ ਨਾਲ ਪ੍ਰਾਈਵੇਟ ਨਰਸਰੀ ਵਾਲੇ ਆਪਣੇ ਮਨ ਮਰਜ਼ੀ ਦੀ ਕਮੀਤ ਤੇ ਬੂਟੇ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਅਜੇ ਵੀ ਨਰਸਰੀ ਦੇ ਕੁਝ ਮੁਲਾਜ਼ਮ ਉਥੇ ਬੈਠਦੇ ਹਨ ਅਤੇ ਮੰਗ ਕੀਤੀ ਹੈ ਕਿ ਇਸ ਨਰਸਰੀ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਏ।

ਇਸ ਮੌਕੇ ਸਿਹਤ ਮੰਤਰੀ ਪੰਜਾਬ ਸz. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸz ਮੌਜੋਵਾਲ ਵਲੋਂ ਉਹਨਾਂ ਨੂੰ ਬੰਦ ਪਈ ਸਰਕਾਰੀ ਨਰਸਰੀ ਨੂੰ ਸ਼ੁਰੂ ਕਰਵਾਉਣ ਵਾਸਤੇ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਉਹ ਇਸ ਨਰਸਰੀ ਨੂੰ ਛੇਤੀ ਹੀ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਨਗੇ।

Leave a Reply

Your email address will not be published. Required fields are marked *