ਪ੍ਰੈਸ ਕਲੱਬ ਬਣਾਉਣ ਵਾਸਤੇ ਪਿੰਡ ਬਲੌਂਗੀ ਦੀ ਬਾਲ ਗੋਪਾਲ ਗਊ੪ਾਲਾ ਨੇ ਦਿੱਤੀ ਥਾਂ ਨਗਰ ਨਿਗਮ ਦੇ ਮੇਅਰ ਜੀਤੀ ਸਿੱਧੂ ਨੇ ਟੱਕ ਲਗਾਇਆ

ਐਸ.ਏ.ਐਸ.ਨਗਰ, 21 ਜੁਲਾਈ (ਸ.ਬ.) ਮੁਹਾਲੀ ਦੇ ਪੱਤਰਕਾਰਾਂ ਵਾਸਤੇ ਪ੍ਰੈਸ ਕਲੱਬ ਦੀ ਆਪਣੀ ਇਮਾਰਤ ਬਣਾਉਣ ਲਈ ਅਖੀਰਕਾਰ ਥਾਂ ਮਿਲ ਗਈ ਹੈ। ਇਸ ਸੰਬੰਧੀ ਨਗਰ ਨਿਗਮ ਦੇ ਮੇਅਰ ਸzy ਅਮਰਜੀਤ ਸਿੰਘ ਸਿੱਧੂ ਵਲੋਂ ਪਿੰਡ ਬਲੌਂਗੀ ਵਿੱਚ ਸਥਿਤ ਬਾਲ ਗੋਪਾਲ ਗਊ੪ਾਲਾ ਦੀ ਖਾਲੀ ਪਈ ਥਾਂ ਵਿੱਚ ਪ੍ਰੈਸ ਕਲੱਬ ਦੇ ੪ੈਡ ਦੀ ਉਸਾਰੀ ਕਰਨ ਵਾਸਤੇ 300 ਗਜ ਅਤੇ ਪਾਰਕਿੰਗ ਲਈ ਖੁੱਲੀ ਥਾਂ ਦਿਵਾਈ ਗਈ ਹੈ।

ਅੱਜ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਬਾਕਾਇਦਾ ਟੱਕ ਲਗਾ ਕੇ ਪ੍ਰੈਸ ਕਲੱਬ ਦੀ ਇਮਾਰਤ ਦੇ ਨਿਰਮਾਣ ਕਾਰਜ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸzy ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਹੁਣ ਮੁਹਾਲੀ ਦੇ ਵਰਕਿੰਗ ਜਰਨਲਿਸਟ ਆਪਣੇ ਕੰਮਕਾਰ ਲਈ ਅਤੇ ਕੰਮਕਾਰ ਤੋਂ ਵਿਹਲੇ ਹੋ ਕੇ ਇੱਕ ਛੱਤ ਹੇਠ ਬੈਠ ਆਪਣੇ ਵਿਚਾਰ ਸਾਂਝੇ ਕਰ ਸਕਣਗੇ। ਉਹਨਾਂ ਸਥਾਨਕ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਧੜੇਬਾਜੀ ਨੂੰ ਛੱਡ ਕੇ ਇਕੱਠੇ ਹੋ ਜਾਣ ਅਤੇ ਇੱਕ ਝੰਡੇ ਹੇਠ ਆ ਜਾਣ।

ਇਸ ਮੌਕੇ ਗੱਲ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂਨੇ ਕਿਹਾ ਕਿ ਮੁਹਾਲੀ ਦੇ ਪੱਤਰਕਾਰਾਂ ਦੇ ਇੱਕ ਵ੮ਦ ਨੇ ਹਾਲ ਹੀ ਵਿੱਚ ੭ਮੀਨ ਬਾਰੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਸੀ ਜਿਸਤੋਂ ਬਾਅਦ ਉਹਨਾਂ ਨੂੰ ਇਹ ਥਾਂ ਮੁਹਈਆ ਕਰਵਾਈ ਗਈ ਹੈ।

ਇਸ ਮੌਕੇ ਸੀਨੀਅਰ ਪੱਤਰਕਾਰ ਕੇਵਲ ਸਿੰਘ ਰਾਣਾ ਨੇ ਕਿਹਾ ਕਿ ਹੁਣ ਪੱਤਰਕਾਰ ਸਮਾਜ ਦੀ ਭਲਾਈ ਲਈ ਇਕ ਜਗ੍ਹਾ ਤੋਂ ਕੰਮ ਕਰ ਸਕਣਗੇ। ਉਹਨਾਂ ਕਿਹਾ ਕਿ ਇਸ ਕਲੱਬ ਦੀ ਨਵੇਂ ਸਿਰੇ ਤੋਂ ਮੈਂਬਰ੪ਿਪ ਲਈ ਜਾਵੇਗੀ ਅਤੇ ਜਮੀਨੀ ਤੌਰ ਤੇ ਪੱਤਰਕਾਰਤਾ ਦੇ ਕੰਮ ਨਾਲ ਜੁੜੇ ਪੱਤਰਕਾਰਾਂ ਨੂੰ ਹੀ ਇਸਦਾ ਮੈਂਬਰ ਬਣਾਇਆ ਜਾਵੇਗਾ।

ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਐਮ ਸੀ ਗੁਰਸਾਹਿਬ ਸਿੰਘ, ਪ੍ਰਸਿੱਧ ਉਦਯੋਗਪਤੀ ਸੰਜੀਵ ਗਰਗ, ਕੌਂਸਲਰ ਸਾਹਿਬ ਇੰਦਰ ਸਿੰਘ, ਕਾਂਗਰਸ ਲੀਡਰ ਗੁਰਨਾਮ ਸਿੰਘ, ਐਸ ਏ ਐਸ ਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਪ੍ਰਧਾਨ ਹਿਲੇਰੀ ਵਿਕਟਰ, ਜਨਰਲ ਸਕੱਤਰ ਪਰਦੀਪ ਸਿੰਘ ਹੈਪੀ, ਸੀਨੀਅਰ ਪੱਤਰਕਾਰ ਨਰਬਦਾ ੪ੰਕਰ ਅਤੇ ਮਨੋਜ ਜੋ੪ੀ ਅਤੇ ਹੋਰ ਪੱਤਰਕਾਰ ਭਾਈਚਾਰਾ ਹਾਜਿਰ ਸੀ।

Leave a Reply

Your email address will not be published. Required fields are marked *