ਈਦ ਉਲ ਜੁਹਾ ਦਾ ਤਿਉਹਾਰ ਮਣਾਇਆ

ਐਸ. ਏ. ਐਸ. ਨਗਰ, 21 ਜੁਲਾਈ (ਸ.ਬ.) ਈਦ ਉਲ ਜੁਹਾ ਦਾ ਤਿਉਹਾਰ ਅੱਜ ਇੱਥੇ ਪੂਰੀ ੪ਰਧਾ ਨਾਲ ਮਣਾਇਆ ਗਿਆ। ਇਸ ਦੌਰਾਨ ਮੁਹਾਲੀ ਦੇ ਫੇ੭ 11 ਵਿੱਚ ਜਾਮਾ ਮਸਜਿਦ, ਪਿੰਡ ਕੁੰਭੜਾ ਦੀ ਮਸਜਿਦ, ਪਿੰਡ ਮਟੌਰ ਦੀ ਈਦਗਾਹ, ਸੋਹਾਣਾ, ੪ਾਹੀ ਮਾਜਰਾ, ਬਲੌਂਗੀ, ਲਾਂਡਰਾ ਅਤੇ ਹੋਰਨਾਂ ਥਾਵਾਂ ਤੇ ਈਦ ਉਲ ਜੁਹਾ ਦੀ ਨਮਾਜ ਅਦਾ ਕੀਤੀ ਗਈ ਅਤੇ ਭਾਈਚਾਰੇ ਵਲੋਂ ਈਦ ਉਲ ਜੁਹਾ ਦੀ ਮੁਬਾਰਕਬਾਦ ਦਿੱਤੀ ਗਈ।

ਪਿੰਡ ਮਟੌਰ ਵਿੱਚ ਈਦਗਾਹ ਤੇ ਕਰਵਾਏ ਗਹੇ ਸਮਾਗਮ ਦੌਰਾਨ ਨਗਰ ਨਿਗਮ ਦੇ ਮੇਅਰ ਸzy ਅਮਰਜੀਤ ਸਿੰਘ ਜੀਤੀ ਸਿੱਧੂ ਨੇ ੪ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਮੁਸਲਿਮ ਭਾਈਚਾਰੇ ਨੂੰ ਈਦ ਉਲ ਜੁਹਾ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਰੇ ਧਰਮ ਆਪਸੀ ਭਾਈਚਾਰੇ ਦਾ ਸੰਦੇ੪ ਦਿੰਦੇ ਹਨ ਅਤੇ ਸਾਨੂੰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ।

ਇਸ ਮੌਕੇ ਸਰਵਰ ਮੁਸਲਿਮ ਵੈਲਫੇਅਰ ਸੁਸਾਇਟੀ ਮਟੌਰ ਦੇ ਆਗੂਆਂ ਵਲੋਂ ਮੇਅਰ ਕੋਲ ਪਿੰਡ ਦੇ ਕਬਰਿਸਤਾਨ ਦੀ ਚਾਰਦਿਵਾਰੀ, ਦੂਜੇ ਕਬਰਿਸਤਾਨ ਵਿੱਚ ਭਰਤ ਪਵਾਊਣ, ਦਰਗਾਹ ਤਕ ਪਹੁੰਚਣ ਲਈ ਸੜਕ ਦੀ ਉਸਾਰੀ ਕਰਵਾਊਣ ਅਤੇ ਉੱਥੇ ਬਿਜਲੀ, ਪਾਣੀ ਅਤੇ ਸੀਵਰੇਜ ਦਾ ਕਨੈਕ੪ਨ ਦੇਣ ਦਾ ਮੁੱਦਾ ਚੁੱਕਿਆ ਜਿਸ ਤੇ ਮੇਅਰ ਵਲੋਂ ਭਰੋਸਾ ਦਿੱਤਾ ਗਿਆ ਕਿ ਇਹਨਾਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਸਰਵਰ ਮੁਸਲਿਮ ਵੈਲਫੇਅਰ ਸੁਸਾਇਟੀ ਮਟੌਰ ਦੇ ਪ੍ਰਧਾਨ ਸੌਦਾਗਰ ਖਾਨ ਅਤੇ ਅਹੁਦੇਦਾਰ ਦਿਲਬਰ ਖਾਨ, ਭੀਮ ਹੁਸੈਨ, ਤਰਸੇਮ ਖਾਨ, ਕਰਮਜੀਤ ਖਾਨ ਬਿੱਲੂ, ਮੁਖਤਿਆਰ ਖਾਨ ਅਤੇ। ਸਲੀਮ ਖਾਨ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਅਮਰੀਕ ਸਿੰਘ, ਪ੍ਰਦੀ ਸੋਨੀ, ਮੱਖਣ ਸਿੰਘ, ਬਿੰਦਾ ਮਟੌਰ, ਬਹਾਦਰ ਸਿੰਘ, ਬਲਜਿੰਦਰ ਸਿੰਘ ਪੱਪੂ, ਜਗੀਰ ਸਿੰਘ ਅਤੇ ਮਲਕੀਅਤ ਸਿੰਘ ਵੀ ਹਾਜਿਰ ਸਨ।

Leave a Reply

Your email address will not be published. Required fields are marked *