ਸਿੱਧੂ ਅਤੇ ਕੈਪਟਨ ਵਿਚਾਲੇ ਚਲ ਰਹੇ ਰੇੜਕੇ ਦਾ ਕਾਂਗਰਸ ਨੂੰ ਹੀ ਹੋਵੇਗਾ ਨੁਕਸਾਨ ੪ੁੱਕਰਵਾਰ ਨੂੰ ਚੰਡੀਗੜ ਵਿੱਚ ਅਹੁਦੇ ਦਾ ਚਾਰਜ ਲੈਣਗੇ ਸਿੱਧੂ

ਐਸ. ਏ. ਐਸ. ਨਗਰ, 21 ਜੁਲਾਈ (ਸ.ਬ.) ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਸzy ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਵਿਚਾਲੇ ਚਲ ਰਹੀ ਖਿੱਚੋਤਾਣ ਕਾਰਨ ਪੰਜਾਬ ਵਿੱਚ ਦੋ ਧੜਿਆਂ ਵਿੱਚ ਵੰਡੀ ਗਈ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਦੌਰਾਨ ਭਾਵੇਂ ਸਿੱਧੂ ਦਾ ਪਲੜਾ ਭਾਰੀ ਦਿਖ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮੁਕਾਬਲੇ ਕਮਜੋਰ ਪੈਂਦੇ ਦਿਖ ਰਹੇ ਹਨ ਪਰੰਤੂ ਕੈਪਟਨ ਵਲੋਂ ਇਹ ਸਪ੪ਟ ਕਰ ਦਿੱਤੇ ਜਾਣ ਕਿ ਜਦੋਂ ਤਕ ਸzy ਨਵਜੋਤ ਸਿੰਘ ਸਿੱਧੂ ਉਹਨਾਂ ਦੇ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਲਈ ਸੋ੪ਲ ਮੀਡੀਆ ਤੇ ਜਨਤਕ ਤੌਰ ਤੇ ਮਾਫੀ ਨਹੀਂ ਮੰਗਣਗੇ ਉਹ ਸzy ਸਿੱਧੂ ਨਾਲ ਮੁਲਾਕਾਤ ਨਹੀਂ ਕਰਣਗੇ, ਇਹਨਾਂ ਦੋਵਾਂ ਆਗੂਆਂ ਵਿਚਾਲੇ ਖਿੱਚੋਤਾਣ ਹੋਰ ਵਧਾ ਦਿੱਤੀ ਹੈ। ਇਸਦੇ ਜਵਾਬ ਵਿੱਚ ਅੱਜ ਅੰਮ੍ਰਿਤਸਰ ਵਿੱਚ ਕਾਂਗਰਸੀ ਵਿਧਾਇਕਾਂ ਵਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਸzy ਨਵਜੋਤ ਸਿੰਘ ਸਿੱਧੂ ਕਿਸੇ ਵੀ ਹਾਲਤ ਵਿੱਚ ਮਾਫੀ ਨਹੀਂ ਮੰਗਣਗੇ ਅਤੇ ਉਲਟਾ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ।

ਸzy ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਨਾਲ ਨਿਯੁਕਤ ਕੀਤੇ ਗਏ ਕਾਂਗਰਸ ਦੇ ਚਾਰ ਕਾਰਜਕਾਰੀ ਪ੍ਰਧਾਨਾਂ ਵਲੋਂ 23 ਜੁਲਾਈ ਨੂੰ ਚੰਡੀਗੜ ਵਿਖੇ ਕਾਂਗਰਸ ਦੇ ਮੁੱਖ ਦਫਤਰ ਵਿੱਚ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਜਾਣਾ ਹੈ ਅਤੇ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਨਜਦੀਕੀ ਸਾਥੀਆਂ ਵਲੋਂ ਇਸ ਸਮਾਗਮ ਦਾ ਬਾਈਕਾਟ ਕੀਤੇਜਾਣ ਦੀ ਹੀ ਸੰਭਾਵਨਾ ਦਿਖ ਰਹੀ ਹੈ। ਜਾਹਿਰ ਹੈ ਕਿ ਜੇਕਰ ਪਾਰਟੀ ਹਾਈਕਮਾਨ ਇਹਨਾਂ ਦੋਵਾਂ ਵਿੱਚ ਸਮਝੌਤਾ ਕਰਵਾਉਣ ਵਿੱਚ ਕਾਮਯਾਬ ਨਾ ਹੋਈ ਤਾਂ ਇਸਦਾ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਨੂੰ ਵੱਡਾ ਨੁਕਸਾਨ ਸਹਿਣਾ ਪੈਣਾ ਹੈ।

Leave a Reply

Your email address will not be published. Required fields are marked *