ਸੁਲਭ ਸ਼ੌਚਾਲਿਆ ਅਤੇ ਮਜਦੂਰ ਸੰਗਠਨ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਐਸ ਏ ਐਸ ਨਗਰ, 22 ਜੁਲਾਈ (ਸ.ਬ.) ਸੁਲਭ ਸ਼ੌਚਾਲਿਆ ਅਤੇ ਮਜ਼ਦੂਰ ਸੰਗਠਨ ਮੁਹਾਲੀ ਵੱਲੋਂ ਸੰਸਥਾ ਦੇ ਪ੍ਰਧਾਨ ਦਇਆ ਨੰਦ ਦੀ ਅਗਵਾਈ ਹੇਠ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਦਿੱਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਦਇਆ ਨੰਦ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੁਲਭ ਸ਼ੌਚਾਲਿਆ ਵਿੱਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਦਾ ਠੇਕੇਦਾਰ ਕੋਲ ਬਕਾਇਆ ਈ ਪੀ ਐਫ ਤੁਰੰਤ ਦਿਵਾਇਆ ਜਾਏ, ਕਿਸੇ ਵੀ ਕਰਮਚਾਰੀ ਨੂੰ ਕੰਮ ਤੋਂ ਨਾ ਕੱਢਿਆ ਜਾਵੇ ਚਾਹੇ ਉਹ ਠੇਕੇਦਾਰੀ ਵਿੱਚ ਕੰਮ ਕਰਦਾ ਹੋਵੇ ਜਾਂ ਫਿਰ ਦਫਤਰ ਦੇ ਅਧੀਨ ਕੰਮ ਕਰ ਰਿਹਾ ਹੋਵੇ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਜਿਹੜੇ ਸਫ਼ਾਈ ਸੇਵਕ 60 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ ਉਨ੍ਹਾਂ ਨੂੰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਦਿੱਤੀ ਜਾਵੇ। ਰਿਟਾਇਰ ਹੋਏ ਸਫਾਈ ਸੇਵਕਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਉਸ ਦੀ ਥਾਂ ਕੰਮ ਤੇ ਰੱਖਿਆ ਜਾਵੇ। ਇਸ ਮੌਕੇ ਚੇਅਰਮੈਨ ਕਰਮਵੀਰ, ਕਨਵੀਨਰ ਜਗਬੀਰ ਸਿੰਘ ਅਤੇ ਸੈਕਟਰੀ ਧਨੰਜੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *