ਕਲਾਕ੍ਰਿਤੀ ਦੀ ਲਘੂ ਹਿੰਦੀ ਫ਼ਿਲਮ ਜਸਟਿਸ ਦਾ ਪ੍ਰੀਮਿਅਰ ਸ਼ੋਅ

ਪਟਿਆਲਾ, 22 ਜੁਲਾਈ (ਬਿੰਦੂ ਸ਼ਰਮਾ) ਕਲਾਕ੍ਰਿਤੀ, ਪਟਿਆਲਾ ਵੱਲੋਂ ਬਣਾਈ ਗਈ ਲਘੂ ਹਿੰਦੀ ਫ਼ਿਲਮ ‘ਜਸਟਿਸ’ ਦਾ ਦਾ ਪ੍ਰੀਮੀਅਰ ਸ਼ੋਅ ਸਥਾਨਕ ਨਗਰ ਨਿਗਮ ਪਟਿਆਲਾ ਦੇ ਸ਼ਾਹਿਰ ਲੁਧਿਆਣਵੀ ਆਡੀਟੋਰੀਅਮ ਵਿੱਚ ਕੀਤਾ ਗਿਆ। ਫ਼ਿਲਮ ਦੇ ਪ੍ਰੀਮੀਅਰ ਸ਼ੋਅ ਦਾ ਉਦਘਾਟਨ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ (ਬਿੱਟੂ) ਨੇ ਕਰਦਿਆਂ ਕਲਾਕ੍ਰਿਤੀ ਵੱਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੀ ਸ਼ਲਾਘਾ ਕੀਤੀ। ਇਸ ਮੋਕੇ ਕਲਾਕ੍ਰਿਤੀ ਦੇ ਚੇਅਰਮੈਨ ਸ. ਐਮ.ਐਸ.ਨਾਰੰਗ, ਅਵਤਾਰ ਸਿੰਘ ਅਰੋੜਾ ਪ੍ਰਧਾਨ ਅਤੇ ਹੋਰ ਮੈਂਬਰ ਅਤੇ ਕਲਾਕਾਰ ਮੌਜੂਦ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕ ਫ਼ਿਲਮ ਦੇਖਣ ਪੁੱਜੇ।

ਇਸ ਫਿਲਮ ਵਿੱਚ ਪਟਿਆਲਾ ਰੰਗ ਮੰਚ ਦੇ ਕਈ ਪ੍ਰਸਿੱਧ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ਹਨ। ਅੱਧੇ ਘੰਟੇ ਦੇ ਕਰੀਬ ਤਿਆਰ ਕੀਤੀ ਗਈ ਇਹ ਫ਼ਿਲਮ ਕਲਾਕ੍ਰਿਤੀ ਪਟਿਆਲਾ ਦੀ ਪ੍ਰੋਡਕਸ਼ਨ ਹੈ ਜਿਸ ਦੇ ਨਿਰਮਾਤਾ ਅਤੇ ਨਿਰਦੇਸ਼ਕ ਸ਼੍ਰੀਮਤੀ ਪਰਮਿੰਦਰ ਪਾਲ ਕੌਰ ਹਨ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ, ਡਾਇਲਾਗ, ਪ੍ਰੋਫ਼ੈਸਰ ਕ੍ਰਿਪਾਲ ਕਜ਼ਾਕ ਨੇ ਲਿਖੇ ਹਨ ਅਤੇ ਫ਼ਿਲਮ ਦੇ ਐਸੋਸੀਏਟ ਡਾਇਰੈਕਟਰ ਵੱਜੋਂ ਰਣਜੀਤ ਰਾਣਾ ਨੇ ਆਪਣਾ ਯੋਗਦਾਨ ਪਾਇਆ।

ਫ਼ਿਲਮ ਵਿੱਚ ਡੌਲੀ ਕਪੂਰ, ਸਰਗਮ ਖੱਤਰੀ, ਇੰਜੀ: ਐਮ.ਐਮ. ਸਿਆਲ, ਜਰਨੈਲ ਸਿੰਘ, ਗਰੀਸ਼ ਭੱਟ, ਯੁਵਰਾਜ ਧਾਲੀਵਾਲ, ਆਸ਼ਾ ਰਾਣੀ, ਪ੍ਰਭਜੋਤ ਕੌਰ, ਗੋਪਾਲ ਸ਼ਰਮਾ, ਚੰਦਨ ਬਲੌਚ, ਸਨੇਹਾ ਸਿੰਘ, ਰਮਨਦੀਪ ਕੌਰ ਅਤੇ ਡੈਵੀ ਮਾਹਲ ਵਲੋਂ ਵੱਖ ਵੱਖ ਭੂਮਿਕਾਵਾਂ ਨਿਭਾਈਆਂ ਗਈਆਂ ਹਨ।

Leave a Reply

Your email address will not be published. Required fields are marked *