ਕੋਵਿਡ ਦੀਆਂ ਦੋਵੇਂ ਖ਼ੁਰਾਕਾਂ ਲੁਆ ਚੁੱਕੇ ਮੁਲਾਕਾਤੀਆਂ ਨੂੰ ਹੀ ਹੋਵੇਗੀ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿੱਚ ਪ੍ਰਵੇਸ਼ ਦੀ ਇਜਾਜਤ

ਚੰਡੀਗੜ੍ਹ, 22 ਜੁਲਾਈ (ਸ.ਬ.) ਪੰਜਾਬ ਸਰਕਾਰ ਨੇ ਕੋਵਿਡ-19 ਦੀ ਦੂਜੀ ਲਹਿਰ ਨੂੰ ਸਫ਼ਲਤਾਪੂਰਵਕ ਨਜਿੱਠਣ ਮਗਰੋਂ ਪਾਬੰਦੀਆਂ ਨੂੰ ਘੱਟ ਕਰਦਿਆਂ ਕੋਵਿਡ ਦੀਆਂ ਦੋਵੇਂ ਖ਼ੁਰਾਕਾਂ ਲੁਆ ਚੁੱਕੇ ਮੁਲਾਕਾਤੀਆਂ ਨੂੰ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਚੰਡੀਗੜ੍ਹ ਵਿੱਚ ਆਉਣ ਵਾਲੇ ਉਨ੍ਹਾਂ ਮੁਲਾਕਾਤੀਆਂ ਨੂੰ ਹੀ ਐਂਟਰੀ ਪਾਸ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੇ ਕੋਵਿਡ-19 ਦੀਆਂ ਦੋਵੇਂ ਖ਼ੁਰਾਕਾਂ ਲੁਆ ਲਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਮਾਰਤਾਂ ਵਿੱਚ ਦਾਖ਼ਲੇ ਸਮੇਂ ਸਵਾਗਤੀ ਕਾਊਂਟਰਾਂ ਉਤੇ ਕੋਵਿਡ ਦੀ ਦਵਾਈ ਲੱਗਣ ਦਾ ਸਬੂਤ ਪੇਸ਼ ਕਰਨਾ ਲਾਜ਼ਮੀ ਹੋਵੇਗਾ।

Leave a Reply

Your email address will not be published. Required fields are marked *