ਮੁਹਾਲੀ ਦੇ ਨੇਚਰ ਪਾਰਕ ਨੂੰ ਮੁਹਾਲੀ ਦੀ ਵਿਸ਼ੇਸ਼ ਤੇ ਵੱਖਰੀ ਪਛਾਣ ਵਜੋਂ ਕੀਤਾ ਜਾਵੇਗਾ ਵਿਕਸਤ : ਬਲਬੀਰ ਸਿੰਘ ਸਿੱਧੂ

ਕੈਬਿਨਟ ਮੰਤਰੀ ਨੇ 45 ਲੱਖ ਰੁਪਏ ਦੀ ਲਾਗਤ ਨਾਲ ਨੇਚਰ ਪਾਰਕ ਨੂੰ ਅਪਡੇਟ ਕਰਨ ਲਈ ਨੀਂਹ ਪੱਥਰ ਰੱਖਿਆ

ਐਸ ਏ ਐਸ ਨਗਰ, 22 ਜੁਲਾਈ (ਸ.ਬ.) ਮੁਹਾਲੀ ਦੇ ਫੇਜ਼ 8 ਵਿਚਲੇ ਨੇਚਰ ਪਾਰਕ ਨੂੰ ਅਪਗ੍ਰੇਡ ਕਰਕੇ ਮੁਹਾਲੀ ਦੀ ਵਿਸ਼ੇਸ਼ ਤੇ ਵੱਖਰੀ ਪਛਾਣ ਵਜੋਂ ਵਿਕਸਤ ਕੀਤਾ ਜਾਵੇਗਾ। ਇੱਥੇ ਇਕ ਨਵੀਂ ਜਿਮ ਲਗਾਈ ਜਾਵੇਗੀ ਜਦੋਂ ਕਿ ਪੁਰਾਣੀ ਜਿੰਮ ਦੇ ਥੱਲੇ ਪਲੇਟਫਾਰਮ ਲਗਾਇਆ ਜਾਵੇਗਾ ਅਤੇ ਇੱਥੇ ਵੀ ਕੁਝ ਨਵੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ। ਇਹ ਗੱਲ ਮੁਹਾਲੀ ਦੇ ਵਿਧਾਇਕ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਫੇਜ਼ 8 ਵਿੱਚ ਸਥਿਤ ਨੇਚਰ ਪਾਰਕ ਨੂੰ ਅਪਗ੍ਰੇਡ ਕਰਨ ਸਬੰਧੀ ਨੀਂਹ ਪੱਥਰ ਰੱਖਣ ਮੌਕੇ ਆਖੀ। ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਮੰਤਰੀ ਨੇ ਦੱਸਿਆ ਕਿ ਇਸ ਨੇਚਰ ਪਾਰਕ ਨੂੰ ਅਪਗਰੇਡ ਕਰਨ ਲਈ 45 ਲੱਖ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਕਿਹਾ ਕਿ ਜਿਮ ਦੇ ਨਾਲ ਨਾਲ ਇੱਥੇ ਇਕ ਨਵਾਂ ਵੈਦਰ ਸ਼ੈਲਟਰ ਵੀ ਬਣਾਇਆ ਜਾਏਗਾ ਅਤੇ 30 ਨਵੇਂ ਬੈਂਚ ਵੀ ਲਗਾਏ ਜਾਣਗੇ ਜਿਨ੍ਹਾਂ ਦੇ ਹੇਠਾਂ ਪਲੇਟਫਾਰਮ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਨੇਚਰ ਪਾਰਕ ਵਿੱਚ ਗੁਲਾਬ ਦੇ ਫੁੱਲਾਂ ਦੀਆਂ ਕਿਆਰੀਆਂ ਬਣਾਈਆਂ ਜਾਣਗੀਆਂ। ਇੱਥੇ ਪੂਰੇ ਨੇਚਰ ਪਾਰਕ ਵਿਚ ਸਿੰਜਾਈ ਕਰਨ ਲਈ ਵਾਟਰ ਸਪਰਿੰਕਲਰ ਲਗਾਏ ਜਾਣਗੇ ਤੇ ਇੱਥੋਂ ਦੇ ਨੀਵੇਂ ਹੋ ਚੁੱਕੇ ਟਰੈਕ (ਜਿੱਥੇ ਕਿ ਪਾਣੀ ਖੜ੍ਹਦਾ ਹੈ) ਨੂੰ ਨਵੇਂ ਸਿਰੇ ਤੋਂ ਉੱਚਾ ਕਰਕੇ ਬਣਾਇਆ ਜਾਏਗਾ।

ਉਹਨਾਂ ਕਿਹਾ ਕਿ ਸਿਹਤ ਪੱਖੋਂ ਮੁਹਾਲੀ ਕੋਰੋਨਾ ਮਹਾਂਮਾਰੀ ਦੇ ਮਾਮਲੇ ਵਿਚ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਪੂਰੇ ਪੰਜਾਬ ਵਿੱਚ ਇੱਕ ਨੰਬਰ ਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਮੈਡੀਕਲ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਵਿਖੇ ਮੈਡੀਕਲ ਕਾਲਜ ਦਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ, ਨਵੀਂਆਂ ਡਿਸਪੈਂਸਰੀਆਂ ਬਣ ਰਹੀਆਂ ਹਨ, ਫੇਸ 3ਬੀ 1 ਦੀ ਡਿਸਪੈਂਸਰੀ ਨੂੰ ਅਪਗ੍ਰੇਡ ਕਰਕੇ ਹਸਪਤਾਲ ਬਣਾਇਆ ਗਿਆ ਹੈ ਅਤੇ ਨਵਾਂ ਸਿਵਲ ਹਸਪਤਾਲ ਵੀ ਛੇਤੀ ਹੀ ਹੋਂਦ ਵਿੱਚ ਆਵੇਗਾ। ਕੋਰੋਨਾ ਦੀ ਤੀਜੀ ਲਹਿਰ ਨਾਲ ਟਾਕਰੇ ਸਬੰਧੀ ਬੋਲਦਿਆਂ ਮੰਤਰੀ ਨੇ ਕਿਹਾ ਕਿ ਪੂਰੇ ਪੰਜਾਬ ਭਰ ਵਿੱਚ 73 ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ ਤਾਂ ਜੋ ਕੋਰੋਨਾ ਦੇ ਮਰੀਜ਼ਾਂ ਨੂੰ ਕਿਸੇ ਵੀ ਹਾਲਤ ਵਿੱਚ ਆਕਸੀਜਨ ਦੀ ਕਮੀ ਨਾ ਆਵੇ।

ਮੁਹਾਲੀ ਨਗਰ ਨਿਗਮ ਲਈ ਫੰਡਾਂ ਸੰਬੰਧੀ ਬੋਲਦਿਆਂ ਮੰਤਰੀ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਅਧੀਨ ਹੋਣ ਵਾਲੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਮਾਡਾ ਅਤੇ ਬਿਜਲੀ ਵਿਭਾਗ ਦੋਹਾਂ ਤੋਂ ਹੀ ਲੱਖਾਂ ਰੁਪਏ ਲਏ ਗਏ ਹਨ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅੱਗੇ ਵੀ ਇਨ੍ਹਾਂ ਦੋਨਾਂ ਮਹਿਕਮਿਆਂ ਤੋਂ ਬਕਾਇਆ ਰਕਮ ਨਗਰ ਨਿਗਮ ਨੂੰ ਆਉਂਦੀ ਰਹੇਗੀ।

ਇਸ ਮੌਕੇ ਨਮਰਤਾ ਢਿੱਲੋਂ, ਕਮਲਪ੍ਰੀਤ ਬਨੀ, ਪਰਮਜੀਤ ਹੈਪੀ, ਜਸਬੀਰ ਮਣਕੂ, ਵਿਨੀਤ ਮਲਿਕ (ਸਾਰੇ ਐਮ ਸੀ) ਨੇਚਰ ਪਾਰਕ ਐਸੋਸੀਏਸ਼ਨ ਦੇ ਚੇਅਰਮੈਨ ਇੰਦਰਜੀਤ ਢਿੱਲੋਂ, ਪ੍ਰਧਾਨ ਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਵਾਲੀਆ, ਮੀਤ ਪ੍ਰਧਾਨ ਜਗਜੀਤ ਸਿੰਘ, ਜਨਰਲ ਸਕੱਤਰ ਡੀਆਰ ਪਾਲ, ਖਜ਼ਾਨਚੀ ਜਸਵਿੰਦਰ ਸਿੰਘ, ਰਘਬੀਰ ਸਿੰਘ ਸੰਧੂ, ਪ੍ਰੀਤਮ ਸਿੰਘ, ਤਰਲੋਚਨ ਸਿੰਘ ਜਸਵਾਲ, ਕੁਲਵਿੰਦਰ ਸੰਜੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *