ਆਰਥਿਕ ਮੰਦੀ ਦੇ ਬਾਵਜੂਦ ਮੁਹਾਲੀ ੭ਿਲੇ ਵਿੱਚ ਪਲਾਟ, ਫਲੈਟ ਅਤੇ ਕੋਠੀਆਂ ਦੇ ਰੇਟ ਵਧੇ ਰੇਤਾ, ਬਜਰੀ, ਸੀਮਿੰਟ, ਇੱਟਾਂ, ਸਰੀਆ ਆਦਿ ਮਹਿੰਗੇ ਹੋਣ ਕਾਰਨ ਆਮ ਲੋਕਾਂ ਲਈ ਮਕਾਨ ਬਣਾਉਣਾ ਹੋਇਆ ਮੁ੪ਕਿਲ

ਸਕਾਈ ਹਾਕ ਟਾਈਮ੭ ਬਿਊਰੋ

ਐਸ ਏ ਐਸ ਨਗਰ, 22 ਜੁਲਾਈ

ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਹਰ ਵਰਗ ਆਰਥਿਕ ਮੰਦੀ ਦਾ ੪ਿਕਾਰ ਹੈ, ਉਥੇ ਮੁਹਾਲੀ ੪ਹਿਰ ਸਮੇਤ ਪੂਰੇ ੭ਿਲੇ ਵਿੱਚ ਪ੍ਰਾਪਰਟੀ ਦੇ ਰੇਟ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਗਏ ਹਨ, ਜਿਸ ਕਾਰਨ ਆਮ ਲੋਕਾਂ ਲਈ ਮੁਹਾਲੀ ੪ਹਿਰ ਅਤੇ ਨੇੜਲੇ ਇਲਾਕਿਆਂ ਵਿਚ ਘਰ ਬਣਾਉਣਾ ਮੁ੪ਕਿਲ ਹੋ ਗਿਆ ਹੈ।

ਇਸ ਪੱਤਰਕਾਰ ਵਲੋਂ ਮੁਹਾਲੀ ਦੇ ਫੇ੭ 1 ਤੋਂ ਲੈ ਕੇ ਫੇ੭ 11 ਤਕ ਅਤੇ ਵੱਖ੍ਰ ਵੱਖ ਸੈਕਟਰਾਂ ਦੇ ਨਾਲ ਨਾਲ ਮੁਹਾਲੀ ੪ਹਿਰ ਦੇ ਬਾਹਰਲੇ ਇਲਾਕਿਆਂ, ਨੇੜਲੇ ਪਿੰਡਾਂ ਅਤੇ ਪਿੰਡਾਂ ਵਿਚ ਬਣੀਆਂ ਕਾਲੋਨੀਆਂ ਦਾ ਸਰਵੇਖਣ ਕਰਨ ਤੇ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਮੁਹਾਲੀ ੪ਹਿਰ ਵਿਚ ਬੀਤੇ ਇੱਕ ਸਾਲ ਦੌਰਾਨ ਕੋਠੀਆਂ, ਫਲੈਟਾਂ ਅਤੇ ਪਲਾਟਾਂ ਦੇ ਰੇਟ ਦੋ ਡੇਢ ਤੋਂ ਦੋ ਗੁਨਾ ਤਕ ਵੱਧ ਗਏ ਹਨ।

ਚੰਡੀਗੜ੍ਹ ਦੇ ਨਾਲ ਲੱਗਦਾ ਹੋਣ ਕਰਕੇ ਮੁਹਾਲੀ ੪ਹਿਰ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਅਤੇ ਹਰ ਪੰਜਾਬੀ ਇੱਥੇ ਆਪਣਾ ਘਰ ਬਣਾਉਣ ਦਾ ਸੁਪਨਾ ਵੇਖਦਾ ਹੈ। ਮੁਹਾਲੀ ੪ਹਿਰ ਵਿੱਚ ਪ੍ਰਾਪਰਟੀ ਦੇ ਰੇਟ ਪੰਜਾਬ ਦੇ ਹੋਰਨਾਂ ੪ਹਿਰਾਂ ਦੇ ਮੁਕਾਬਲੇ ਪਹਿਲਾਂ ਹੀ ਕਾਫੀ ਵੱਧ ਸਨ ਅਤੇ ਹੁਣ ਪਿਛਲੇ ਇੱਕ ਸਾਲ ਦੌਰਾਨ ਇਸ ਖੇਤਰ ਵਿੱਚ ਪ੍ਰਾਪਰਟੀ ਦੀ ਮੰਗ ਵਧਣ ਨਾਲ ਪ੍ਰਾਪਰਟੀ ਦੇ ਰੇਟ ਹੋਰ ਵੀ ਵੱਧ ਗਏ ਹਨ।

ਇਸਦਾ ਸਭਤੋਂ ਵੱਡਾ ਕਾਰਨ ਇਹ ਹੈ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਮੁਹਾਲੀ ੪ਹਿਰ ਇੱਕ ਮੈਡੀਕਲ ਹਬ ਵਜੋਂ ਉਭਰ ਕੇ ਸਾਮ੍ਹਣੇ ਆਇਆ ਹੈ ਅਤੇ ਇੱਥੋਂ ਦੇ ਨਿੱਜੀ ਹਸਪਤਾਲਾਂ ਵਿੱਚ ਦੇ੪ ਭਰ ਤੋਂ ਮਰੀਜ ਇਲਾਜ ਕਰਵਾਉਣ ਲਈ ਪਹੁੰਚਦੇ ਰਹੇ ਹਨ। ਇਸ ਦੌਰਾਨ ਪੰਜਾਬ ਨਾਲ ਸੰਬੰਧਿਤ ਦਿੱਲੀ ਅਤੇ ਆਮ ਪਾਸ ਦੇ ਵਸਨੀਕਾਂ ਵਲੋਂ ਇੱਥੇ ਆਪਣਾ ਘਰ ਬਣਾਉਣ ਦੀ ਚਾਹਤ ਕਾਫੀ ਵਧੀ ਹੈ ਅਤੇ ਅਜਿਹੇ ਵਿਅਕਤੀ ਜਿਹੜੇ ਕੋਰੋਨਾ ਮਹਾਮਾਰੀ ਕਾਰਨ ਹੋਏ ਆਰਥਿਕ ਨੁਕਸਾਨ ਜਾਂ ਕਿਸੇ ਹੋਰ ਕਾਰਨ ਦਿੱਲੀ ਛੱਡ ਕੇ ਵਾਪਸ ਪੰਜਾਬ ਪਰਤ ਰਹੇ ਹਨ ਉਹਨਾਂ ਦੀ ਸਭਤੋਂ ਪਹਿਲੀ ਪਸੰਦ ਮੁਹਾਲੀ ਹੀ ਹੈ। ਦਿੱਲੀ ਦੇ ਮੁਕਾਬਲੇ ਮੁਹਾਲੀ ਵਿੱਚ ਪ੍ਰਾਪਰਟੀ ਦੀ ਕੀਮਤ ਹੁਣੇ ਵੀ ਕਈ ਗੁਨਾ ਘੱਟ ਹੈ ਅਤੇ ਦਿੱਲੀ ਵਿੱਚ ਮਹਿੰਗੀ ਕੀਮਤ ਤੇ ਪ੍ਰਾਪਰਟੀ ਵੇਚ ਕੇ ਇੱਥੇ ਆਉਣ ਵਾਲਿਆਂ ਵਲੋਂ ਦਿਨਾਂ ਵਿੱਚ ਹੀ ਮੁਹਾਲੀ ਖੇਤਰ ਵਿੱਚ ਪ੍ਰਾਪਰਟੀ ਦੇ ਦਾਮ ਵਧਾ ਦਿੱਤੇ ਹਨ। ਇਸ ਦੌਰਾਨ ਏਅਰੋ ਸਿਟੀ ਅਤੇ ਆਈ ਟੀ ਸਿਟੀ ਦੇ ਖੇਤਰ ਵਿੱਚ ਪ੍ਰਾਪਰਟੀ ਦੀ ਕੀਮਤ ਕਾਫੀ ਜਿਆਦਾ ਵਧੀ ਹੈ ਅਤੇ ਇਹ ਕੀਮਤ ਲਗਾਤਾਰ ਵੱਧ ਰਹੀ ਹੈ।

ਇਸਤੋਂ ਇਲਾਵਾ ਇੱਕ ਕਾਰਨ ਇਹ ਵੀ ਹੈ ਕਿ ਕੋਰੋਨਾ ਦੀ ਮਹਾਮਾਰੀ ਤੋਂ ਬਾਅਦ ਲੋਕਾਂ ਵਲੋਂ ਕਿਰਾਏ ਤੇ ਘਰ ਦੇਣਾ ਘਟਾ ਦਿੱਤਾ ਗਿਆ ਹੈ ਅਤੇ ਜਿਹੜੇ ਵਿਅਕਤੀ ਕਿਰਾਏ ਤੇ ਰਹਿ ਰਹੇ ਸਨ ਉਹਨਾਂ ਨੂੰ ਵੀ ਹੁਣ ਆਪਣਾ ਘਰ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਨਾਲ ਮੰਗ ਕਾਫੀ ਵੱਧ ਗਈ ਹੈ ਅਤੇ ਮੰਗ ਵਿੱਚ ਹੋਏ ਇਸ ਵਾਧੇ ਨੇ ਪ੍ਰਾਪਰਟੀ ਦੀਆਂ ਕੀਮਤਾਂ ਕਾਫੀ ਵਧਾ ਦਿੱਤੀਆਂ ਹਨ।

ਮੁਹਾਲੀ ੪ਹਿਰ ਦੇ ਨਾਲ ਨਾਲ ਨੇੜਲੇ ਇਲਾਕਿਆਂ, ਮੁਹਾਲੀ ੭ਿਲ੍ਹੇ ਦੇ ਪਿੰਡਾਂ, ਲਾਂਡਰਾਂ੍ਰਖਰੜ ਰੋਡ ਦੇ ਬਣੀਆਂ ਕਾਲੋਨੀਆਂ, ਖਰੜ ੪ਹਿਰ ਅਤੇ ਹੋਰ ਇਲਾਕਿਆਂ ਵਿਚ ਬਣੀਆਂ ਕਾਲੋਨੀਆਂ ਵਿਚ ਵੀ ਖਾਲੀ ਪਲਾਟ, ਇਕ ਬੀਐਚ ਕੇ, ਦੋ ਬੀ ਐਚ ਕੇ, ਤਿੰਨ ਬੀ ਐਚ ਕੇ ਵਾਲੇ ਫਲੈਟ ਅਤੇ ਕੋਠੀਆਂ ਦੇ ਰੇਟ ਕਾਫੀ ਵੱਧ ਗਏ ਹਨ। ਇਸ ਤੋਂ ਇਲਾਵਾ ਰੇਤਾ, ਬਜਰੀ, ਸੀਮਿੰਟ ਅਤੇ ਇੱਟਾਂ ਏਨੇ ਜਿਆਦਾ ਮਹਿੰਗੇ ਹੋ ਗਏ ਹਨ ਕਿ ਆਮ ਲੋਕਾਂ ਲਈ ਆਪਣਾ ਘਰ ਬਣਾਉਣਾ ਹੁਣ ਸੁਪਨਾ ਬਣਦਾ ਜਾ ਰਿਹਾ ਹੈ।

ਜਿਹੜੇ ਵਿਅਕਤੀ ਪੰਜਾਬ ਦੇ ਹੋਰਨਾਂ ੪ਹਿਰਾਂ ਵਿਚ ਆਪਣੀ ਪ੍ਰਾਪਰਟੀ ਵੇਚ ਕੇ ਮੁਹਾਲੀ ੭ਿਲ੍ਹੇ ਵਿਚ ਘਰ ਬਣਾਉਣ ਦੇ ਚਾਹਵਾਨ ਹਨ ਉਹਨਾਂ ਨੂੰ ਇੱਥੇ ਪ੍ਰਾਪਰਟੀ ਕਾਫੀ ਮਹਿੰਗੀ ਲੱਗਦੀ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਹੋਰਨਾਂ ੪ਹਿਰਾਂ ਵਿਚ ਜਿੰਨੇ ਪੈਸੇ ਵਿਚ 300 ਵਰਗ ਗਜ ਦਾ ਪਲਾਟ ਮਿਲ ਜਾਂਦਾ ਹੈ, ਉਨੇ ਪੈਸਿਆਂ ਵਿਚ ਮੁਹਾਲੀ ੭ਿਲੇ ਵਿਚ 150 ਗਜ ਦਾ ਪਲਾਟ ਵੀ ਮੁ੪ਕਿਲ ਨਾਲ ਮਿਲਦਾ ਹੈ। ਇਸ ਦੌਰਾਨ ਨਿਵੇ੪ਕਾਂ ਵਲੋਂ ਵੀ ਇਸ ਖੇਤਰ ਵਿੱਚ ਪੈਸੇ ਲਗਾਏ ਜਾ ਰਹੇ ਹਨ ਜਿਸ ਕਾਰਨ ਇਹ ਕੀਮਤ ਲਗਾਤਾਰ ਵੱਧ ਰਹੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਮੁਹਾਲੀ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਪ੍ਰਾਪਰਟੀ ਦੀ ਕੀਮਤ ਵਿੱਚ ਆਈ ਤੇਜੀ ਦਾ ਇਹ ਦੌਰ ਹੁਣੇ ਕੁੱਝ ਹੋਰ ਸਮੇਂ ਤਕ ਜਾਰੀ ਰਹਿ ਸਕਦਾ ਹੈ ਅਤੇ ਇਹ ਕੀਮਤਾਂ ਜਿੰਨੀਆਂ ਵਧਣਗੀਆਂ ਇਸ ਖੇਤਰ ਵਿੱਚ ਆਪਣਾ ਘਰ ਬਣਾਉਣ ਦੇ ਚਾਹਵਾਨਾਂ ਦੀ ਲਾਈਨ ਵੀ ਉਨੀ ਹੀ ਲੰਬੀ ਹੁੰਦੀ ਰਹੇਗੀ।

Leave a Reply

Your email address will not be published. Required fields are marked *