ਸੜਕ ਨੂੰ ਚੌੜਾ ਕਰਨ ਦੇ ਨਾਮ ਤੇ ਗਮਾਡਾ ਕਟਵਾ ਰਿਹਾ ਹੈ ਪਿੱਪਲ ਦੇ 25 ਦਰਖਤ ਕਿਸਾਨ ਸਮਰਥਕਾਂ ਦੇ ਵਿਰੋਧ ਕਾਰਨ ਦਰਖਤਾਂ ਦੀ ਕਟਾਈ ਦਾ ਕੰਮ ਰੁਕਿਆ

ਐਸ ਏ ਐਸ ਨਗਰ, 22 ਜੁਲਾਈ (ਸ.ਬ.) ਇੱਕ ਪਾਸੇ ਜਿੱਥੇ ਸਰਕਾਰਾਂ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਦਰਖਤ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਗਮਾਡਾ ਵਲੋਂ ਗੁਰੁਦੁਆਰਾ ਸਿੰਘ ੪ਹੀਦਾਂ ਤੋਂ ਕੁੰਭੜਾ ਚੌਂਕ ਵੱਲ ਆਉਂਦੀ ਸੈਕਟਰ 69੍ਰ70 ਨੂੰ ਵੰਡਦੀ ਸੜਕ ਨੂੰ ਚੌੜਾ ਕਰਨ ਦੇ ਨਾਮ ਤੇ ਇਸ ਸੜਕ ਦੇ ਡਿਵਾਈਡਰ ਤੇ ਲੱਗੇ 25 ਦਰਖਤਾਂ ਤੇ ਆਰਾ ਚਲਾ ਦਿੱਤਾ ਗਿਆ ਹੈ। ਇਹ ਸੜਕ ਭਾਵੇਂ ਗਮਾਡਾ ਵਲੋਂ ਨਗਰ ਨਿਗਮ ਦੇ ਅਧੀਨ ਕੀਤੀ ਜਾ ਚੁੱਕੀ ਹੈ ਅਤੇ ਇਹਨਾਂ ਦਰਖਤਾਂ ਦੀ ਸਾਂਭ ਸੰਭਾਲ ਵੀ ਨਗਰ ਨਿਗਮ ਵਲੋਂ ਹੀ ਕੀਤੀ ਜਾਂਦੀ ਹੈ ਪਰੰਤੂ ਗਮਾਡਾ ਵਲੋਂ ਨਗਰ ਨਿਗਮ ਨੂੰ ਭਰੋਸੇ ਵਿੱਚ ਲਏ ਬਿਨਾ ਹੀ ਇਹਨਾਂ ਦਰਖਤਾਂ ਤੇ ਆਰਾ ਚਲਾ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ ਗਮਾਡਾ ਵਲੋਂ ਸੈਕਟਰ 69 ਤੋਂ 70 ਨੂੰ ਵੰਡਦੀ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਤੇ ਲੱਗੇ 25 ਦਰਖਤਾਂ ਨੂੰ ਕੱਟਣ ਦਾ ਕੰਮ ਐਸਪਾਇਰ ਇੰਨਫ੍ਰਾ ਨਾਮ ਦੀ ਇੱਕ ਕੰਪਨੀ ਨੂੰ ਅਲਾਟ ਕੀਤਾ ਗਿਆ ਹੈ ਜਿਸਦੇ ਕਰਮਚਾਰੀਆਂ ਵਲੋਂ ਅੱਜ ਸਵੇਰੇ ਆ ਕੇ ਇੱਥੇ ਸੜਕ ਦੇ ਵਿਚਕਾਰ ਲੱਗੇ ਪਿੱਪਲ ਦੇ ਦਰਖਤਾਂ ਦੀਆਂ ਜੜ੍ਹਾਂ ਤੇ ਆਰਾ ਚਲਾਉਣ ਦਾ ਕੰਮ ੪ੁਰੂ ਕਰ ਦਿੱਤਾ ਗਿਆ। ਹਾਲਾਕਿ ਕਿਸੇ ਵੀ ਚਲਦੀ ਸੜਕ ਦੇ ਨਾਲ ਲੱਗਦੀ ਥਾਂ ਤੇ ਦਰਖਤਾਂ ਦੀ ਕਟਾਈ ਤੋਂ ਪਹਿਲਾਂ ਉਸ ਸੜਕ ਤੇ ਚਲਦੇ ਟ੍ਰੈਫਿਕ ਨੂੰ ਰੋਕ ਕੇ ਰੱਖਣ ਲਈ ਉੱਥੇ ਪੁਲੀਸ ਤੈਨਾਤ ਕੀਤੀ ਜਾਂਦੀ ਹੈ ਪਰੰਤੂ ਇਹਨਾਂ ਵਿਅਕਤੀਆਂ ਵਲੋਂ ਕੀਤੀ ਜਾ ਰਹੀ ਇਸ ਕਾਰਵਾਈ ਦੌਰਾਨ ਉੱਥੇ ਕੋਈ ਵੀ ਪੁਲੀਸ ਕਰਮਚਾਰੀ ਮੌਜੂਦ ਨਹੀਂ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੰਪਨੀ ਦੇ ਵਿਅਕਤੀਆਂ ਵਲੋਂ ਇਹਨਾਂ ਦਰਖਤਾਂ ਤੇ ਆਰਾ ਚਲਾਏ ਜਾਣ ਦੀ ਖਬਰ ਮਿਲਣ ਤੇ ਗੁਰਦੁਆਰਾ ਸਿੰਘ ੪ਹੀਦਾਂ ਦੀ ਡਿਊੜੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਕੀਤੀ ਜਾ ਰਹੀ ਭੁੱਖ ਹੜਤਾਲ ਵਿੱਚ ਬੈਠੇ ਵਿਅਕਤੀਆਂ ਅਤੇ ਕਿਸਾਨ ਸਮਰਥਕਾਂ ਵਲੋਂ ਦਰਖਤ ਕੱਟਣ ਵਾਲੇ ਵਿਅਕਤੀਆਂ ਨੂੰ ਪੁੱਛਿਆ ਕਿ ਉਹ ਕਿਸਦੀ ਇਜਾਜਤ ਨਾਲ ਦਰਖਤ ਕੱਟ ਰਹੇ ਹਨ ਅਤੇ ਜਦੋਂ ਉਹਨਾਂ ਨੂੰ ਕੋਈ ਤਸੱਲੀਖਬਖ੪ ਜਵਾਬ ਨਹੀਂ ਮਿਲਿਆ ਤਾਂ ਉਹਨਾਂ ਵਲੋਂ ਇਹ ਕੰਮ ਰੁਕਵਾ ਦਿੱਤਾ ਗਿਆ।

ਇਸ ਦੌਰਾਨ ਮੌਕੇ ਤੇ ਪਹੁੰਚੇ ਗਮਾਡਾ ਦੇ ਇੱਕ ਜੇ ਈ ਵਲੋਂ ਕਿਸਾਨ ਸਮਰਥਕਾਂ ਨੂੰ ਇਹਨਾਂ ਦਰਖਤਾਂ ਨੂੰ ਕਟਵਾਉਣ ਸੰਬੰਧੀ ਗਮਾਡਾ ਦੇ ਮਿਲਖ ਅਫਸਰ ਵਲੋਂ ਜਾਰੀ ਕੀਤਾ ਗਿਆ ਪੱਤਰ ਦਿਖਾਇਆ ਗਿਆ ਅਤੇ ਕਿਹਾ ਗਿਆ ਕਿ ਇਹ ਕੰਮ ਕਾਨੂੰਨੀ ਤੌਰ ਤੇ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨ ਸਮਰਥਕਾਂ ਰਾਜੂ ਸੋਹਾਣਾ, ਹਰਦੀਪ ਸਿੰਘ ਅਤੇ ਹੋਰਨਾਂ ਨੇ ਇਲਜਾਮ ਲਗਾਇਆ ਕਿ ਗਮਾਡਾ ਵਲੋਂ ਸੈਕਟਰ 70 ਵਾਲੇ ਪਾਸੇ ਬਣ ਰਹੀ ਇੱਕ ਬਹੁਤਮੰਜਿਲਾ ਕਮਰ੪ੀਅਲ ਇਮਾਰਤ ਦੇ ਪ੍ਰਬੰਧਕਾਂ ਨੂੰ ਫਾਇਦਾ ਦੇਣ ਲਈ ਇਹ ਦਰਖਤ ਕਟਵਾਏ ਜਾ ਰਹੇ ਹਨ ਕਿਉਂਕਿ ਜੇਕਰ ਗਮਾਡਾ ਨੇ ਸੜਕ ਚੌੜੀ ਕਰਨ ਲਈ ਡਿਵਾਈਡਰ ਛੋਟਾ ਕਰਨਾ ਹੈ ਤਾਂ ਵੀ ਡਿਵਾਈਡਰ ਦੇ ਬਿਲਕੁਲ ਵਿਚਕਾਰ ਲੱਗੇ ਇਹਨਾਂ ਦਰਖਤਾਂ ਨੂੰ ਕੱਟਣ ਦੀ ਕੋਈ ਲੋੜ ਨਹੀਂ ਹੈ। ਫਿਲਹਾਲ ਕਿਸਾਨ ਸਮਰਥਕਾਂ ਦੇ ਵਿਰੋਧ ਤੋਂ ਬਾਅਦ ਇਹਨਾਂ ਦਰਖਤਾਂ ਦੀ ਕਟਾਈ ਦਾ ਕੰਮ ਰੁਕ ਗਿਆ ਹੈ।

ਗਮਾਡਾ ਦੇ ਖਿਲਾਫ ਅਦਾਲਤ ਵਿੱਚ ਕੇਸ ਕਰਾਂਗੇ : ਆਰ ਐਸ ਬੈਦਵਾਨ

ਇਨਵਾਇਰਮੈਂਟ ਪ੍ਰੋਟੈਕ੪ਨ ਸੁਸਾਇਟੀ ਮੁਹਾਲੀ ਦੇ ਸਕੱਤਰ ਸzy ਆਰ ਐਸ ਬੈਦਵਾਨ ਨੇ ਗਮਾਡਾ ਵਲੋਂ ਸੈਕਟਰ 69੍ਰ70 ਨੂੰ ਵੰਡਦੀ ਸੜਕ ਤੇ ਪਿੱਪਲ ਦੇ 25 ਦਰਖਤ ਕਟਵਾਏ ਜਾਣ ਸੰਬੰਧੀ ਇੱਕ ਨਿੱਜੀ ਕੰਪਨੀ ਨੂੰ ਕੰਮ ਦਿੱਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਹ ਇਸਦੇ ਖਿਲਾਫ ਅਦਾਲਤ ਵਿੱਚ ਜਾਣਗੇ। ਉਹਨਾਂ ਕਿਹਾ ਕਿ ਪਿੱਪਲ ਦਾ ਦਰਖਤ 24 ਘੰਟੇ ਆਕਸੀਜਨ ਦਿੰਦਾ ਹੈ ਅਤੇ ਇਹਨਾਂ ਨੂੰ ਕਟਵਾਉਣ ਦੇ ਹੁਕਮ ਪੂਰੀ ਤਰ੍ਹਾਂ ਗਲਤ ਹਨ ਜਿਸਦੇ ਵਿਰੋਧ ਵਿੱਚ ਉਹ ਗਮਾਡਾ ਅਧਿਕਾਰੀਆਂ ਦੇ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕਰਣਗੇ।

ਦਰਖਤ ਕੱਟਣ ਦੀ ਕਾਰਵਾਈ ਪੂਰੀ ਤਰ੍ਹਾਂ ਗਲਤ : ਮੇਅਰ ਜੀਤੀ ਸਿੱਧੂ

ਜਰੂਰੀ ਹੋਇਆ ਤਾਂ ਇਹਨਾਂ ਦਰਖਤਾਂ ਨੂੰ ਪੱਟ ਕੇ ਕਿਤੇ ਹੋਰ ਲਗਵਾਇਆ ਜਾਵੇਗਾ

ਇਸ ਦੌਰਾਨ ਨਗਰ ਨਿਗਮ ਦੇ ਮੇਅਰ ਸzy ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਗਮਾਡਾ ਵਲੋਂ ਇਸ ਤਰਕੇ ਨਾਲ ਦਰਖਤ ਕੱਟੇ ਜਾਣ ਦੀ ਕਾਰਵਾਈ ਤੋਂ ਪਹਿਲਾਂ ਨਗਰ ਨਿਗਮ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਸੜਕ ਨੂੰ ਚੌੜਾ ਕਰਨ ਲਈ ਦਰਖਤਾਂ ਨੂੰ ਉੱਥੋਂ ਹਟਾਇਆ ਜਾਣਾ ਜਰੂਰੀ ਹੈ ਤਾਂ ਵੀ ਇਹਨਾਂ ਨੂੰ ਕੱਟਣ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਹੁਣ ਅਜਿਹੀ ਤਕਨੀਕ ਆ ਚੁੱਕੀ ਹੈ ਕਿ ਜੇਕਰ ਕਿਸੇ ਦਰਖਤ ਨੂੰ ਹਟਾਉਣਾ ਜਰੂਰੀ ਹੋਵੇ ਤਾਂ ਉਸਨੂੰ ਕਿਤੇ ਹੋਰ ਲਿਆ ਕੇ ਲਗਾਇਆ ਜਾ ਸਕਦਾ ਹੈ ਅਤੇ ਇਸ ਨਵੀਂ ਤਕਨੀਕ ਦੀ ਮਦਦ ਨਾਲ ਇਹਨਾਂ ਦਰਖਤਾਂ ਨੂੰ ਉੱਥੋੋਂ ਪੁੱਟ ਕੇ ਕਿਤੇ ਹੋਰ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਉਹ ਖੁਦ ਇਸ ਗੱਲ ਨੂੰ ਯਕੀਨੀ ਕਣਗੇ ਕਿ ਇਹ ਦਰਖਤ ਕੱਟੇ ਨਾ ਜਾਣ ਅਤੇ ਜੇਕਰ ਜਰੂਰੀ ਹੈ ਤਾਂ ਇਹਨਾਂ ਨੂੰ ਇੱਥੋ ਪੱਟ ਕੇ ਕਿਤੇ ਹੋਰ ਲਗਾਇਆ ਜਾਵੇ।

Leave a Reply

Your email address will not be published. Required fields are marked *