ਇਸ ਹਫਤੇ ਦਾ ਤੁਹਾਡਾ ਰਾਸ਼ੀਫਲ 25 ਜੁਲਾਈ ਤੋਂ 31 ਜੁਲਾਈ ਤੱਕ

ਮੇਖ: ਸੰਘਰਸ਼ ਭਰੇ ਹਾਲਾਤਾਂ ਦੇ ਬਾਵਜੂਦ ਧਨ ਲਾਭ ਠੀਕ-ਠਾਕ ਹੀ ਰਹੇਗਾ। ਜਿਆਦਾ ਸਮਾਂ ਫਜੂਲ ਦੇ ਕੰਮਾਂ ਵਿੱਚ ਬੀਤੇਗਾ, ਧਨ ਦਾ ਫਜੂਲ ਖਰਚ ਵੀ ਹੋਵੇਗਾ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਵੀ ਮਿਲਣਗੇ। ਮਾਨ-ਇੱਜਤ ਵਿੱਚ ਵਾਧਾ, ਪਰ ਜਲਦਬਾਜੀ ਵਿੱਚ ਲਏ ਗਏ ਫੈਸਲੇ ਵਿੱਚ ਨੁਕਸਾਨ ਹੋ ਸਕਦਾ ਹੈ। ਪੇਟ ਦੀ ਪ੍ਰੇਸ਼ਾਨੀ ਅਤੇ ਸੱਟ ਲੱਗਣ ਦਾ ਡਰ ਹੈ।

ਬ੍ਰਿਖ: ਸਿਹਤ ਸਬੰਧੀ ਪ੍ਰੇਸ਼ਾਨੀ ਅਤੇ ਵਧੇਰੀ ਮਿਹਨਤ ਕਰਨ ਤੇ ਵੀ ਮਨ ਮੁਤਾਬਕ ਲਾਭ ਨਹੀਂ ਮਿਲੇਗਾ। ਰੋਜਾਨਾ ਦੇ ਕੰਮਾਂ ਵਿੱਚ ਤਰੱਕੀ ਹੋਵੇਗੀ। ਬੇਸ਼ੱਕ ਵਪਾਰ ਵਿੱਚ ਤਰੱਕੀ ਦੇ ਮੌਕੇ ਮਿਲਣਗੇ, ਪਰ ਘਰੇਲੂ ਉਲਝਨਾਂ ਕਰਕੇ ਰੁਕਾਵਟਾਂ ਆ ਸਕਦੀਆਂ ਹਨ। ਕਿਸੇ ਖਾ ਸ ਨਜ਼ਦੀਕੀ ਵਿਅਕਤੀ ਤੋਂ ਧੋਖਾ ਮਿਲਣ ਦੀ ਸੰਭਾਵਨਾ ਹੈ।

ਮਿਥੁਨ: ਇਸ ਹਫਤੇ ਵੀ ਆਮਦਨ ਨਾਲੋਂ ਖਰਚ ਜਿਆਦਾ ਹੋਣਗੇ। ਬੇਸ਼ੱਕ ਅੜਚਨਾਂ ਦੇ ਬਾਵਜੂਦ ਰੋਜਾਨਾ ਦੇ ਕੰਮ ਠੀਕ-ਠਾਕ ਚੱਲਦੇ ਰਹਿਣਗੇ ਪਰ ਸੰਘਰਸ਼ ਭਰੇ ਹਾਲਾਤਾਂ ਦੇ ਹੁੰਦੇ ਹੋਏ ਵੀ ਆਮਦਨ ਘੱਟ ਰਹੇਗੀ। ਆਰਥਿਕ ਹਾਲਾਤ ਕੁਝ ਠੀਕ ਨਹੀਂ ਹੋਣਗੇ, ਸਥਿਤੀ ਡਾਵਾਂਡੋਲ ਰਹੇਗੀ। ਹਫਤੇ ਦੇ ਆਖਿਰ ਵਿੱਚ ਸਿਹਤ ਸਬੰਧੀ ਥੋੜੀ ਪ੍ਰੇਸ਼ਾਨੀ, ਦਿਮਾਗੀ ਤਨਾਉ ਅਤੇ ਗੁਪਤ ਚਿੰਤਾ ਅਤੇ ਧਨ ਇਕੱਠਾ ਕਰਨ ਵਿੱਚ ਮੁਸ਼ਕਿਲ ਹੋਵੇਗੀ। ਕਿਸੇ ਕੰਮ ਲਈ ਉਧਾਰ ਲੈਣ ਦੀ ਵੀ ਨੌਬਤ ਆ ਸਕਦੀ ਹੈ।

ਕਰਕ: ਇਸ ਹਫਤੇ ਮਿਲਿਆ-ਜੁਲਿਆ ਫਲ ਹੋਵੇਗਾ। ਪਰ ਵਧੇਰੇ ਗੁੱਸਾ ਅਤੇ ਤੇਜੀ ਨਾਲ ਕੋਈ ਬਣਿਆ ਕੰਮ ਵਿਗੜ ਸਕਦਾ ਹੈ। ਆਰਥਿਕ ਉਲਝਣਾਂ ਕਰਕੇ ਤਨਾਉ ਅਤੇ ਪ੍ਰੇਸ਼ਾਨੀ ਬਣੀ ਰਹੇਗੀ। ਫਿਰ ਵੀ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ।

ਸਿੰਘ: ਖਰਚ ਵੱਧ-ਚੜ੍ਹ ਕੇ ਹੋਣਗੇ। ਸਿਹਤ ਕੁਝ ਢਿੱਲੀ, ਮਾਨਸਿਕ ਤਨਾਓ ਅਤੇ ਘਰੇਲੂ ਉਲਝਣਾਂ ਵੱਧਣਗੀਆਂ। ਨਵੀਂ- ਨਵੀਂ ਯੋਜਨਾ ਬਣਾਉਣ ਵਿੱਚ ਸਮਾਂ ਬੀਤੇਗਾ। ਹਫਤੇ ਦੇ ਅਖੀਰ ਵਿੱਚ ਨੌਕਰੀ ਵਿੱਚ ਅਫਸਰਾਂ ਨਾਲ ਮਤਭੇਦ ਅਤੇ ਤਨਾਓ ਦੇ ਹਾਲਾਤ ਬਣਨਗੇ। ਆਮਦਨ ਘੱਟ ਅਤੇ ਸਵਾਰੀ ਆਦਿ ਨਾਲ ਸੱਟ ਲੱਗਣ ਦਾ ਡਰ ਬਣਿਆ ਰਹੇਗਾ।

ਕੰਨਿਆ: ਸੰਘਰਸ਼ ਭਰੇ ਹਾਲਾਤਾਂ ਦੇ ਬਾਵਜੂਦ ਵਪਾਰ ਵਿੱਚ ਧਨ ਲਾਭ ਅਤੇ ਅਹੁਦੇ ਵਿੱਚ ਤਰੱਕੀ ਦੇ ਯੋਗ ਹਨ। ਸਥਾਨ ਬਦਲਾਵ ਦੇ ਵੀ ਯੋਗ ਹਨ ਕਿਸੇ ਨਵੇਂ ਕੰਮ ਦੀ ਯੋਜਨਾ ਵੀ ਬਣੇਗੀ। ਸੰਤਾਨ ਸਬੰਧੀ ਚਿੰਤਾ ਅਤੇ ਸੰਤਾਨ ਨਾਲ ਮਤਭੇਦ ਵੀ ਉਭਰਨਗੇ। ਪਤੀ/ਪਤਨੀ ਵਿਚਾਲੇ ਮਤਭੇਦ ਵੱਧਣਗੇ। ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਤੁਲਾ: ਕੁਝ ਵਿਗੜੇ ਕੰਮਾਂ ਵਿੱਚ ਸੁਧਾਰ ਹੋਵੇਗਾ। ਹਿੰਮਤ ਅਤੇ ਮਿਹਨਤ ਕਰਨ ਨਾਲ ਧਨ ਲਾਭ ਦੇ ਮੌਕੇ ਮਿਲਣਗੇ। ਪਰ ਭਾਈਚਾਰੇ ਦੇ ਕੰਮਾਂ ਵਿੱਚ ਨੁਕਸਾਨ ਅਤੇ ਪਰਿਵਾਰਕ ਪ੍ਰੇਸ਼ਾਨੀ ਰਹੇਗੀ। ਸਿਹਤ ਢਿੱਲੀ ਅਤੇ ਖਰਚ ਜ਼ਿਆਦਾ ਰਹਿਣਗੇ। ਹਫਤੇ ਦੇ ਅਖੀਰ ਵਿੱਚ ਕਿਸੇ ਉੱਚ-ਅਧਿਕਾਰੀ ਨਾਲ ਮੇਲ- ਜੋਲ ਲਾਭਕਾਰੀ ਹੋਵੇਗਾ। ਥਾਂ ਦੀ ਤਬਦੀਲੀ ਦੇ ਵੀ ਯੋਗ ਹਨ।

ਬ੍ਰਿਸ਼ਚਕ: ਆਮਦਨ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ। ਸੁੱਖ-ਸਾਧਨਾਂ ਦਾ ਧਿਆਨ ਕਰਦੇ ਧਨ ਦਾ ਖਰਚ ਜਿਆਦਾ ਕਰੋਗੇ। ਸ਼ੁੱਭ ਕਾਰਜ ਜਾਂ ਯਾਤਰਾ ਕਰਨ ਦੀ ਯੋਜਨਾ ਵੀ ਬਣੇਗੀ। ਫਜੂਲ ਦੀ ਭੱਜ-ਦੌੜ੍ਹ, ਦਿਮਾਗੀ ਤਨਾਓ, ਪਰਿਵਾਰ ਵਿੱਚ ਮਤਭੇਦ ਅਤੇ ਸੱਟ ਲੱਗਣ ਦਾ ਡਰ ਰਹੇਗਾ। ਹਫਤੇ ਦੇ ਅਖੀਰ ਵਿੱਚ ਕੁਝ

ਧਨ: ਹਫਤੇ ਦੇ ਸ਼ੁਰੂ ਵਿੱਚ ਜਮੀਨ-ਸਵਾਰੀ ਖਰੀਦਣ ਦੀ ਯੋਜਨਾ ਬਣੇਗੀ। ਇਸਤਰੀ ਅਤੇ ਸੰਤਾਨ ਵੱਲੋਂ ਸ਼ੁੱਭ ਸੂਚਨਾ ਮਿਲੇਗੀ। ਵਿਦੇਸ਼ ਯਾਤਰਾ ਦੇ ਯੋਗ ਹਨ। ਕਾਮਯਾਬੀ ਵਿੱਚ ਰੁਕਾਵਟਾਂ ਹੋਣਗੀਆਂ। ਹਫਤੇ ਦੇ ਆਖੀਰ ਵਿੱਚ ਧਨ ਖਰਚ ਜਿਆਦਾ ਅਤੇ ਵਿਦਿਆਰਥੀਆਂ ਨੂੰ ਵਧੇਰੇ ਸੰਘਰਸ਼ ਅਤੇ ਮਿਹਨਤ ਤੋਂ ਬਾਅਦ ਹੀ ਕਾਮਯਾਬੀ ਦੇ ਯੋਗ ਹਨ।

ਮਕਰ: ਧਨ ਦਾ ਫਜ਼ੂਲ ਖਰਚ, ਧਨ ਦਾ ਨੁਕਸਾਨ ਅਤੇ ਬਣਦੇ ਕੰਮਾਂ ਵਿੱਚ ਰੁਕਾਵਟਾਂ ਆਉਣਗੀਆਂ। ਸ਼ਰੀਰਕ ਕਸ਼ਟ, ਅਣਜਾਣ ਡਰ ਅਤੇ ਬੇਲੋੜ੍ਹੀ ਯਾਤਰਾ ਕਰਕੇ ਪ੍ਰੇਸ਼ਾਨੀ ਹੋਵੇਗੀ। ਔਰਤਾਂ ਨੂੰ ਪਰਿਵਾਰ ਵਿੱਚ ਤਨਾਓ ਅਤੇ ਵਿਰੋਧੀ ਹਾਲਾਤਾਂ ਦਾ ਸਾਹਮਣਾਂ ਕਰਨਾ ਪਵੇਗਾ। ਹਫਤੇ ਦੇ ਆਖੀਰ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਅਤੇ ਬਦਲਾਵਾਂ ਦੇ ਰਹਿੰਦੇ ਆਮਦਨ ਦੇ ਵਸੀਲੇ ਬਣਦੇ ਰਹਿਣਗੇ।

ਕੁੰਭ: ਗੁੱਸਾ ਜਿਆਦਾ, ਬਣਦੇ ਕੰਮਾਂ ਵਿੱਚ ਰੁਕਾਵਟਾਂ ਅਤੇ ਸੱਟ ਲੱਗਣ ਦਾ ਡਰ ਰਹੇਗਾ। ਜਮੀਨ ਸਬੰਧੀ ਕੰਮਾਂ ਵਿੱਚ ਪ੍ਰੇਸ਼ਾਨੀ ਅਤੇ ਘਰੇਲੂ ਸਮੱਸਿਆ ਰਹਿਣਗੀਆਂ। ਹਫਤੇ ਦੇ ਆਖੀਰ ਵਿੱਚ ਸੰਤਾਨ ਦੇ ਭਵਿੱਖ ਸਬੰਧੀ ਕੁਝ ਕਾਮਯਾਬੀ ਦੇ ਯੋਗ ਹਨ। ਵਿਦਿਆਰਥੀ ਵਰਗ ਨੂੰ ਭਵਿੱਖ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਹਰ ਕੰਮ ਵਿੱਚ ਰੁਕਾਵਟਾਂ ਅਤੇ ਦੇਰੀ ਹੋਣ ਦੇ ਸੰਕੇਤ ਹਨ। ਧਨ ਖਰਚ ਜਿਆਦਾ ਹੋਵੇਗਾ।

ਮੀਨ: ਹਫਤੇ ਦੇ ਸ਼ੁਰੂ ਵਿੱਚ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮਦਦ ਨਾਲ ਕੁਝ ਵਿਗੜੇ ਕੰਮ ਸੁਧਰਨਗੇ ਹਿੰਮਤ ਅਤੇ ਮਿਹਨਤ ਕਰਨ ਨਾਲ ਧਨ ਲਾਭ ਦੇ ਮੌਕੇ ਮਿਲਣਗੇ। ਖਰਚ ਜਿਆਦਾ ਅਤੇ ਪਰਿਵਾਰ ਸਬੰਧੀ ਪ੍ਰੇਸ਼ਾਨੀ ਰਹੇਗੀ। ਕਾਰੋਬਾਰ ਵਿੱਚ ਕਾਮਯਾਬੀ ਦੇ ਰਸਤੇ ਖੁਲਣਗੇ।

Leave a Reply

Your email address will not be published.