ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕੱਤਰਤਾ ਹੋਈ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਪੰਜਾਬੀ ਸਾਹਿਤ ਸਭਾ ਰਜਿ. ਮੁਹਾਲੀ ਦੀ ਜੁਲਾਈ ਮਹੀਨੇ ਦੀ ਮਾਸਿਕ ਇਕਤਰਤਾ ਖਾਲਸਾ ਕਾਲਜ ਫੇਜ 3 ਮੁਹਾਲੀ ਵਿਚ ਪ੍ਰੋ. ਲਾਭ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੀ ਆਗੁੂ ਨਰਿੰਦਰ ਕੌਰ ਨਸਰੀਨ ਨੇ ਦਸਿਆ ਕਿ ਇਸ ਮੌਕੇ ਰਚਨਾਵਾਂ ਦੇ ਦੌਰ ਵਿਚ ਸਵੈਰਾਜ ਸੰਧੂ ਨੇ ਮਹਾਂਮਾਰੀ ਦੇ ਅੰਤਰਗਤ ਬਦਲਦੇ ਸਮਾਜਿਕ ਸਰੋਕਾਰ ਵਿਸ਼ੇ ਤੇ ਪੇਪਰ ਪੇਸ਼ ਕੀਤਾ। ਉਹਨਾਂ ਨੇ ਪਿਛਲੀਆਂ ਦੋ ਸਦੀਆਂ ਵਿਚ ਵਾਪਰੀਆਂ ਅਨੇਕ ਮਹਾਂਮਾਰੀਆਂ ਬਾਰੇ ਅਤੇ ਇਹਨਾਂ ਮਹਾਂਮਾਰੀਆਂ ਕਾਰਨ ਹੋਈਆਂ ਮੌਤਾਂ ਬਾਰੇ ਅੰਕੜੇ ਪੇਸ਼ ਕੀਤੇ।

ਇਸ ਮੌਕੇ ਹੋਈ ਬਹਿਸ ਵਿਚ ਸੁਰਿੰਦਰ ਗਿਲ, ਰਘਬੀਰ ਭੁੱਲਰ, ਡਾ. ਨਿਰਮਲ ਸਿੰਘ ਬਾਸੀ ਅਤੇ ਹੋਰਨਾਂ ਨੇ ਹਿਸਾ ਲਿਆ। ਇਸ ਉਪਰੰਤ ਅਵਤਾਰ ਸਿੰਘ ਪਤੰਗ ਨੇ ਕਹਾਣੀ ਸੌ ਦਾ ਨੋਟ ਸੁਣਾਈ। ਪ੍ਰੋ. ਸ਼ਿੰਦਰਪਾਲ ਸਿੰਘ ਨੇ ਵਿਅੰਗਾਤਮਕ ਲਹਿਜੇ ਵਿਚ ਪੰਜਾਬੀ ਸਾਹਿਤ ਜਗਤ ਵਿਚ ਉਹਨਾਂ ਅਨੁਸਾਰ ਪ੍ਰਵੇਸ਼ ਹੋਈ ਨਵੀਂ ਵਿਧਾ ਕਿਰਤਾਰ ਕੁਸੀ ਬਾਰੇ ਜਾਣਕਾਰੀ ਦਿਤੀ। ਕਹਾਣੀਕਾਰ ਜਸਬੀਰ ਭੁੱਲਰ ਵਲੋਂ ਖਿੱਦੋਂ ਨਾਵਲ ਵਿਚ ਪੇਸ਼ ਪਾਤਰਾਂ, ਉਹਨਾਂ ਦੇ ਸਮਾਜਿਕ ਵਤੀਰੇ ਬਾਰੇ ਲਿਖੀ ਇਬਾਰਤ ਨੂੰ ਪੜਚੋਲਿਆ।

ਅਖੀਰ ਵਿਚ ਕਿਸਾਨ ਅੰਦਲੋਨ ਦੀ ਹਮਾਇਤ ਕਰਦਿਆਂ ਹਾਜਰ ਕਵੀਆਂ ਭੁਪਿੰਦਰ ਮਟੌਰੀਆ, ਰਘਬੀਰ ਸਿੰਘ ਭੁੱਲਰ, ਸੁਰਿੰਦਰ ਗਿੱਲ ਨੇ ਹਿਸਾ ਲਿਆ। ਅੰਤ ਵਿਚ ਪ੍ਰਮਿੰਦਰ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *