ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਆਯੋਜਿਤ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ ਅਤੇ ਜਰਨਲ ਸਕੱਤਰ ਗਿਆਨ ਸਿੰਘ ਧੜਾਕ ਦੀ ਅਗਵਾਈ ਵਿਚ ਹੋਈ। ਯੂਨੀਅਨ ਦੇ ਬੁਲਾਰੇ ਨੇ ਦਸਿਆ ਕਿ ਝੋਨਾ ਬੀਜਣ ਤੋਂ ਬਾਅਦ ਦਿਂੱਲੀ ਜਾਣ ਵਾਲੇ ਕਿਸਾਨਾਂ ਦੀ ਗਿਣਤੀ ਕਾਫੀ ਵੱਧ ਗਈ ਹੈ ਅਤੇ ਕਿਸਾਨ ਪੂਰੇ ਉਤਸ਼ਾਹ ਨਾਲ ਦਿੱਲੀ ਜਾ ਰਹੇ ਹਨ। ਇਸ ਮੌਕੇ ਦਿੱਲੀ ਜਾਣ ਵਾਲੇ ਜਥੇ ਵਿਚ ਸ਼ਾਮਲ ਹੋਣ ਲਈ ਮੁਹਾਲੀ ਜਿਲੇ ਦੇ ਪਿੰਡ ਛੱਜੂਮਾਜਰਾ, ਦੁਰਾਲੀ, ਬਜਹੇੜੀ, ਘੜੂੰਆਂ, ਬੜੀ ਕੁਰੜੀ ਤੋਂ ਕਿਸਾਨ ਵੱਡੀ ਗਿਣਤੀ ਵਿਚ ਪਹੁੰਚੇ।

ਬੁਲਾਰੇ ਨੇ ਦਸਿਆ ਕਿ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਗਰਮੀਆਂ ਅਤੇ ਬਰਸਾਤ ਦੇ ਦਿਨਾਂ ਦੌਰਾਨ ਵੀ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ ਅਤੇ ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਤਕ ਸੰਘਰਸ਼ ਕਰਦੇ ਰਹਿਣਗੇ।

ਇਸ ਮੌਕੇ ਅਵਤਾਰ ਸਿੰਘ ਗੀਗੇਮਾਜਰਾ, ਹਰਨੇਕ ਸਿੰਘ ਨਿਆਮੀਆਂ, ਸੁਰਮੁੱਖ ਸਿੰਘ ਛੱਜੂਮਾਜਰਾ, ਅਵਤਾਰ ਸਿੰਘ ਛੱਜੂਮਾਜਰਾ, ਰਣਧੀਰ ਸਿੰਘ ਛੱਜੂਮਾਜਰਾ, ਕੁਲਦੀਪ ਸਿੰਘ ਛੱਜੂਮਾਜਰਾ, ਭਜਨ ਸਿੰਘ ਦੁਰਾਲੀ, ਅਵਤਾਰ ਸਿੰਘ ਲਾਲਾ ਕੁਰੜੀ, ਗੁਰਤੇਜ ਸਿੰਘ ਤੇਜੀ, ਹੈਪੀ, ਅਵਤਾਰ ਸਿੰਘ, ਗੁਰਜੰਟ ਸਿੰਘ, ਬਿੰਦਰ ਸਿੰਘ, ਬਹਾਦਰ ਸਿੰਘ, ਦਰਸ਼ਨ ਸਿੰਘ, ਹਰਚੰਦ ਸਿੰਘ, ਅਮਰੀਕ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *