ਆਜਾਦ ਗਰੁੱਪ ਵਲੋਂ ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡਣ ਦਾ ਕੰਮ ਜਾਰੀ ਬਹਿਲੋਲਪੁਰ ਦੀਆਂ ਦੋ ਅਤੇ ਕੁੰਭੜਾ ਦੀ ਇੱਕ ਟੀਮ ਨੂੰ ਖੇਡ ਕਿੱਟਾਂ ਦਿੱਤੀਆਂ

ਐਸ. ਏ. ਐਸ. ਨਗਰ, 26 ਜੁਲਾਈ (ਸ.ਬ.) ਆਜ਼ਾਦ ਗਰੁੱਪ ਦੇ ਕੌਂਸਲਰ ਅਤੇ ਯੂਥ ਨੇਤਾ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਮੁੱਚੇ ਪੰਜਾਬ ਦਾ ਮਾਹੌਲ ਖੇਡਣ ਕੁੱਦਣ ਲਈ ਪੂਰੀ ਤਰ੍ਹਾਂ ਸਾਜ਼ਗਾਰ ਹੋ ਜਾਵੇਗਾ, ਕਿਉਂਕਿ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਕਾਰਨ ਸਮੁੱਚੀ ਦੁਨੀਆ ਕਰੋਨਾ ਦੇ ਨਾਲ ਲੜਾਈ ਕਰ ਰਹੀ ਸੀ ਅਤੇ ਹੁਣ ਮਹਮਾਮਾਰੀ ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਗਿਆ ਹੈ।

ਪਿੰਡ ਬਹਿਲੋਲਪੁਰ ਵਿਖੇ ਦੋ ਟੀਮਾਂ ਨੂੰ ਖੇਡ ਕਿਟਾਂ ਸਪੁਰਦ ਕਰਨ ਮੌਕੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿਚ ਪ੍ਰਤਿਭਾਵਾਨ ਖਿਡਾਰੀਆਂ ਦੀ ਕੋਈ ਕਮੀ ਨਹੀਂ ਹੈ ਅਤੇ ਜੇਕਰ ਨੌਜਵਾਨਾਂ ਨੂੰ ਸਮੇਂ ਸਿਰ ਖੇਡਾਂ ਵੱਲ ਪ੍ਰੇਰਿਤ ਕਰਕੇ ਉਹਨਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਦਿੱਤੀਆਂ ਜਾਣ ਤਾਂ ਸਾਡੇ ਨੌਜਵਾਨ ਆਪਣੇ ਪੂਰੇ ਦੇਸ਼ ਦਾ ਨਾਂ ਖੇਡਾਂ ਦੀ ਦੁਨੀਆਂ ਵਿੱਚ ਵਧੇਰੇ ਚਮਕਾ ਸਕਦੇ ਹਨ।

ਇਸ ਮੌਕੇ ਖੇਡ ਕਿੱਟਾਂ ਹਾਸਿਲ ਕਰਨ ਵਾਲੀਆਂ ਦੋਵਾਂ ਟੀਮਾਂ ਦੇ ਨੁਮਾਇੰਦਿਆਂ ਨੇ ਸਰਬਜੀਤ ਸਿੰਘ ਸਮਾਣਾ ਅਤੇ ਆਜ਼ਾਦ ਗਰੁੱਪ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਖੇਡ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ, ਮਨਪ੍ਰੀਤ ਸਿੰਘ, ਮੈਂਬਰ ਪੰਚਾਇਤ ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਹਰਜਿੰਦਰ ਸਿੰਘ ਲੱਕੀ, ਸੰਗਤਾਰ, ਹਰਪ੍ਰੀਤ ਸਿੰਘ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਜਸਪਾਲ ਸਿੰਘ ਮਟੌਰ ਵੀ ਮੌਜੂਦ ਸਨ।

ਇਸ ਦੌਰਾਨ ਆਜ਼ਾਦ ਗਰੁੱਪ ਦੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵੱਲੋਂ ਪਿੰਡ ਕੁੰਭੜਾ ਦੇ ਨੌਜਵਾਨਾਂ ਨੂੰ ਖੇਡ ਕਿੱਟ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਆਜਾਦ ਗਰੁੱਪ ਦੇ ਮੁਖੀ ਅਤੇ ਨਗਰ ਨਿਗਮ ਦੇ ਸਾਬਕਾ ਮੇਅਰ ਸz. ਕੁਲਵੰਤ ਸਿੰਘ ਦੀ ਅਗਵਾਈ ਹੇਠ ਹਲਕੇ ਦੇ ੰਿਪਡਾਂ ਵਿੰਚ ਨੌਜਵਾਲਾਂ ਨੂੰ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਤਾਂ ਜੋ ਇਹ ਸਿਹਤ ਅਤੇ ਸਮਾਜ ਪ੍ਰਤੀ ਸਜਗ ਰਹਿੰਦੇ ਹੋਏ ਚੰਗੇ ਸਮਾਜ ਦੀ ਸਿਰਜਣਾ ਕਰਨ। ਇਸ ਮੌਕੇ ਨਗਰ ਨਿਗਮ ਦੀ ਕੌਂਸਲਰ ਬੀਬੀ ਰਮਨਪ੍ਰੀਤ ਕੌਰ ਕੁੰਭੜਾ ਅਤੇ ਆਜਾਦ ਗਰੁੱਪ ਦੇ ਆਗੂ ਹਰਮੇਸ਼ ਸਿੰਘ ਕੁੰਭੜਾ ਵੀ ਮੌਜੂਦ ਸਨ

Leave a Reply

Your email address will not be published. Required fields are marked *