ਖੁੱਲ ਗਏ ਸਕੂਲ, ਆਮ ਨਾਲੋਂ ਘੱਟ ਰਹੀ ਵਿਦਿਆਰਥੀਆਂ ਦੀ ਹਾਜਰੀ

ਐਸ ਏ ਐਸ ਨਗਰ, 26 ਜੁਲਾਈ (ਜਸਵਿੰਦਰ ਸਿੰਘ ) ਪੰਜਾਬ ਸਰਕਾਰ ਦੇ ਹੁਕਮਾਂ ਦਾ ਪਾਲਣ ਕਰਦਿਆਂਅੱਜ ਸ਼ਹਿਰ ਵਿਚ 10ਵੀਂ, 11ਵੀਂ ਅਤੇ 12ਵੀਂ ਦੀਆਂ ਜਮਾਤਾਂ ਲਈ ਸਕੂਲ ਖੁਲ ਗਏ ਹਨ। ਹਾਲਾਂਕਿ ਇਸ ਮੌਕੇ ਵੱਖ ਵੱਖ ਸਕੂਲਾਂ ਵਿਚ ਵਿਦਿਆਰਥੀਆਂ ਦੀ ਆਮਦ ਘੱਟ ਰਹੀ। ਇਸਦਾ ਕਾਰਨ ਇਕ ਤਾਂ ਸਕੂਲਾਂ ਦੇ ਖੁਲਣ ਦਾ ਪਹਿਲਾ ਦਿਨ ਸੀ, ਦੂਜੇ ਪਾਸੇ ਮੌਸਮ ਖਰਾਬ ਹੋਣ ਕਾਰਨ ਵੀ ਵਿਦਿਆਰਥੀਆਂ ਨੇ ਸਕੂਲ ਆਉਣ ਤੋਂ ਗੁਰੇਜ ਕੀਤਾ।

ਇਸ ਮੌਕੇ ਸਰਕਾਰੀ ਮਾਡਲ ਸਕੂਲ ਫੇਜ਼ 3ਬੀ1 ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਦਸਿਆ ਕਿ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਸਕੂਲ ਵਿਚ ਆਉਣ ਵਾਲੇ ਹਰ ਵਿਦਿਆਰਥੀ ਅਤੇ ਹਰ ਵਿਅਕਤੀ ਨੂੰ ਮਾਸਕ ਪਾਉਣਾ ਜਰੂਰੀ ਹੈ, ਸਕੂਲ ਵਿਚ ਸੈਨੇਟਾਈਜਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਹਾਲਾਂਕਿ ਇਸ ਸਕੂਲ ਵਿਚ ਅੱਜ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਕੂਲ ਆਉਣ ਦੀ ਗਿਣਤੀ ਬਾਰੇ ਸਰਕਾਰ ਵਲੋਂ ਕੋਈ ਹਦਾਇਤ ਨਹੀਂ ਕੀਤੀ ਗਈ। ਇਸ ਮੌਕੇ 10ਵੀਂ ਜਮਾਤ ਦੀ ਸਾਇੰਸ ਅਧਿਆਪਕਾ ਸੀਮਾ ਕਟਾਰੀਆ ਨੇ ਕਿਹਾ ਕਿ ਅੱਜ ਤਾਂ ਸਕੂਲ ਸ਼ੁਰੂ ਹੋਇਆ ਹੈ, ਜਿੰਨੇ ਵੀ ਵਿਦਿਆਰਥੀ ਆਏ ਹਨ, ਉਹਨਾਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਦਿਆਰਥੀ ਅਜੈ ਅਤੇ ਰੰਜਨਾ ਨੇ ਕਿਹਾ ਕਿ ਉਹਨਾਂ ਨੂੰ ਸ ਕੂਲ ਵਿਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਕਾਫੀ ਸਮੇਂ ਤੋਂ ਉਹ ਘਰ ਵਿਚ ਸਨ,ਜਿਸ ਕਰਕੇ ਉਹ ਸਕੂਲ ਵਿਚ ਆ ਕੇ ਕਾਫੀ ਚੰਗਾ ਮਹਿਸੂਸ ਕਰ ਰਹੇ ਹਨ।

Leave a Reply

Your email address will not be published. Required fields are marked *