ਪਾਰਸ ਮਹਾਜਨ ਬਣੇ ਐਮ ਪੀ ਸੀ ਏ ਦੇ ਚੇਅਰਮੈਨ, ਹਰਜਿੰਦਰ ਸਿੰਘ ਧਵਨ ਨੂੰ ਚੀਫ ਪੈਟਰਨ ਬਣਾਇਆ

ਐਸ ਏ ਐਸ ਨਗਰ, 22 ਸਤੰਬਰ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਪ੍ਰੀਤ ਸਿੰਘ ਡਡਵਾਲ ਨੇ ਆਪਣੀ ਕਾਰਜਕਾਰੀ ਕਮੇਟੀ ਬਣਾਉਣ ਦੇ ਪਹਿਲੇ ਪੜਾਅ ਦੌਰਾਨ ਸ੍ਰੀ ਪਾਰਸ ਮਹਾਜਨ ਨੂੰ ਚੇਅਰਮੈਨ ਅਤੇ ਸz. ਹਰਜਿੰਦਰ ਸਿੰਘ ਧਵਨ ਨੂੰ ਚੀਫ ਪੈਟਰਨ ਨਿਯੁਕਤ ਕੀਤਾ ਹੈ।

ਇਸ ਸੰਬੰਧੀ ਦੋਵਾਂ ਆਗੂਆਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਸz. ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ ਕਿ ਇਹ ਦੋਵੇਂ ਸੰਸਥਾ ਦੇ ਸਤਿਕਾਰਯੋਗ ਅਤੇ ਸੀਨੀਅਰ ਮੈਂਬਰ ਹਨ। ਉਹਨਾਂ ਕਿਹਾ ਕਿ ਉਹਨਾਂ ਵਲੋਂ ਆਪਣੀ ਬਾਕੀ ਦੀ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਉਹਨਾਂ ਵਲੋਂ ਸz. ਪਾਰਸ ਮਹਾਜਨ ਅਤੇ ਸz. ਹਰਜਿੰਦਰ ਸਿੰਘ ਧਵਨ ਨਾਲ ਵਿਚਾਰ ਵਟਾਦਰਾਂ ਕਰਨ ਉਪੰਰਤ ਛੇਤੀ ਹੀ ਐਮ ਪੀ ਸੀ ਏ ਦੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਸੰਸਥਾ ਦੇ ਫਾਊਂਡਰ ਪ੍ਰਧਾਨ ਸ੍ਰੀ ਐਨ ਕੇ ਮਰਵਾਹਾ ਦੀ ਅਗਵਾਈ ਵਿੱਚ ਆਰੰਭ ਹੋਈ ਐਮ ਪੀ ਸੀ ਏ ਦੇ ਹੁਣ 400 ਦੇ ਕਰੀਬ ਰੈਗੁਲਰ ਮੈਂਬਰ ਹਨ ਅਤੇ ਸੰਸਥਾ ਵਲੋਂ ਪ੍ਰਾਪਰਟੀ ਸਲਾਹਕਾਰਾਂ ਦੇ ਮਸਲਿਆਂ ਦੇ ਹਲ ਲਈ ਕੰਮ ਕਰਨ ਦੇ ਨਾਲ ਨਾਲ ਸਮਾਜਸੇਵਾ ਦੇ ਕੰਮਾਂ ਵਿੱਚ ਵੀ ਵੱਧ ਚੜ੍ਹਕੇ ਹਿੱਸਾ ਲਿਆ ਜਾਂਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਸz. ਹਰਪ੍ਰੀਤ ਸਿੰਘ ਲਹਿਲ ਵੀ ਹਾਜਿਰ ਸਨ।

Leave a Reply

Your email address will not be published. Required fields are marked *