26 ਸਤੰਬਰ ਨੂੰ ਲੋਕ ਅਰਪਣ ਹੋਵੇਗੀ ਰੱਬੀ ਬੈਰੋਪੁਰੀ ਦੀ ਕਿਤਾਬ ਗੱਡੀਆਂ ਦੇ ਜੰਗ ਵੱਜਦੇ

ਐਸ ਏ ਐਸ ਨਗਰ, 22 ਸਤੰਬਰ (ਸ.ਬ.) ਪੁਆਧੀ ਪੰਜਾਬੀ ਸੱਥ ਮੁਹਾਲੀ ਵਲੋਂ ਸੰਯੁਕਤ ਕਿਸਾਨ ਮੋਰਚਾ ਨੂੰ ਸਮਰਪਿਤ ਰੱਬੀ ਬੈਰੋਂਪੁਰੀ ਟਿਵਾਣਾ ਦੀ ਕਾਵਿ-ਪੁਸਤਕ ‘ਗੱਡੀਆਂ ਦੇ ਜੰਗ ਵੱਜਦੇ’ ਦਾ ਲੋਕ ਅਰਪਣ ਸਮਾਗਮ 26 ਸਤੰਬਰ ਨੂੰ 10:30 ਵਜੇ ਸਵੇਰੇ, ਸ਼ਿਵਾਲਿਕ ਪਬਲਿਕ ਸਕੂਲ ਫੇਜ਼ 6 ਮੁਹਾਲੀ ਵਿਖੇ ਆਯੋਜਿਤ ਕੀਤਾ ਜਾਵੇਗਾ।

ਸੱਥ ਦੇ ਸਕੱਤਰ ਪ੍ਰਿੰ. ਗੁਰਮੀਤ ਸਿੰਘ ਖਰੜ ਨੇ ਦੱਸਿਆ ਕਿ ਇਸ ਮੌਕੇ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਪ੍ਰਧਾਨਗੀ ਕਰਨਗੇ ਜਦੋਂਕਿ ਡਾ. ਨਾਹਰ ਸਿੰਘ ਵਿਸ਼ੇਸ਼-ਮਹਿਮਾਨ ਹੋਣਗੇ।ਪੁਸਤਕ ਬਾਰੇ ਸਿਰੀ ਰਾਮ ਅਰਸ਼ ਪਰਚਾ ਪੜ੍ਹਨਗੇ। ਵਿਚਾਰ ਚਰਚਾ ਵਿੱਚ ਅਮਰਜੀਤ ਸਿੰਘ ਬਠਲਾਣਾ, ਗੁਰਪ੍ਰੀਤ ਸਿੰਘ ਨਿਆਮੀਆਂ ਤੇ ਹੋਰ ਭਾਗ ਲੈਣਗੇ। ਪ੍ਰੋਗਰਾਮ ਕਨਵੀਨਰ ਮਨਦੀਪ ਕੌਰ ਟਿਵਾਣਾ ਵੱਲੋਂ ਇਸ ਮੌਕੇ ਕਾਵਿ-ਰੰਗ ਵੀ ਪੇਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *