ਵੋਟਰਾਂ ਨਾਲ ਕੀਤੇ ਸਾਰੇ ਵਾਇਦੇ ਪੂਰੇ ਕਰਾਂਗੇ : ਜਸਪ੍ਰੀਤ ਕੌਰ ਫੇਜ਼ 2 ਅਤੇ ਚੰਡੀਗੜ੍ਹ ਨੂੰ ਵੰਡਦੀ ਥਾਂ ਤੇ ਦੀਵਾਰ ਨੂੰ ਉੱਚਾ ਕਰਨ ਦਾ ਕੰਮ ਸ਼ੁਰੂ ਕਰਵਾਇਆ

ਐਸ ਏ ਐਸ ਨਗਰ, 22 ਸਤੰਬਰ (ਪਵਨ ਰਾਵਤ ) ਸਥਾਨਕ ਫੇਜ਼ 2 ਦੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਦੇ ਵਸਨੀਕਾਂ ਦੀ ਇੱਕ ਵੱਡੀ ਸਮੱਸਿਆ ਦਾ ਹਲ ਕਰਨ ਲਈ ਨਗਰ ਨਿਗਮ ਵਲੋਂ ਇਸ ਖੇਤਰ ਵਿੱਚ ਦੀਵਾਰ ਨੂੰ ਉਚਾ ਕਰਕੇ ਬਣਾਉਣ ਦਾ ਕੰਮ ਆਰੰਭ ਦਿੱਤਾ ਗਿਆ ਹੈ। ਇਸ ਥਾਂ ਤੇ ਅੱਠ ਫੁੱਟ ਉੱਚੀ ਦੀਵਾਰ ਬਣਾਈ ਜਾ ਰਹੀ ਹੈ ਅਤੇ ਉਸਤੋਂ ਉੱਪਰ 5-6 ਫੁੱਟ ਉੱਚੀ ਕੰਡਿਆਲੀ ਤਾਰ ਵੀ ਲਗਾਈ ਜਾ ਰਹੀ ਹੈ ਤਾਂ ਜੋ ਚੰਡੀਗੜ੍ਹ ਵਾਲੇ ਪਾਸੇ ਬਣੀ ਝੁੱਗੀ ਕਾਲੋਨੀ ਦੇ ਵਸਨੀਕ ਇਸ ਪਾਸੇ ਟੱਪ ਕੇ ਨਾ ਆ ਸਕਣ।

ਫੇਜ਼ 2 (ਵਾਰਡ ਨੰਬਰ 1) ਦੀ ਕੌਂਸਲਰ ਬੀਬੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਥਾਂ ਤੇ ਘੱਟ ਉਚਾਈ ਦੀ ਦੀਵਾਰ ਹੋਣ ਕਾਰਨ ਕਾਲੋਨੀ ਵਾਸੀ ਅਕਸਰ ਟੱਪ ਕੇ ਇਸ ਪਾਸੇ ਆ ਜਾਂਦੇ ਸਨ ਅਤੇ ਸਾਰਾ ਦਿਨ ਇਸ ਖੇਤਰ ਵਿੱਚ ਧਮਾਚੌਕੜੀ ਕਰਦੇ ਸੀ। ਉਹਨਾਂ ਕਿਹਾ ਕਿ ਵਸਨੀਕਾਂ ਵਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਦੀਵਾਰ ਨੂੰ ਉੱਚਾ ਕਰਕੇ ਇਸਤੇ ਕੰਡਿਆਲੀ ਦੀਵਾਰ ਲਗਵਾਈ ਜਾਵੇ ਅਤੇ ਚੋਣਾਂ ਵੇਲੇ ਉਹਨਾਂ ਨੇ ਵਸਨੀਕਾਂ ਨਾਲ ਵਾਇਦਾ ਕੀਤਾ ਸੀ ਕਿ ਇਸ ਦੀਵਾਰ ਨੂੰ ਉੱਚਾ ਕਰਵਾਇਆ ਜਾਵੇਗਾ ਅਤੇ ਹੁਣ ਇਸਦਾ ਕੰਮ ਸ਼ੁਰੂ ਹੋਣ ਨਾਲ ਇਹ ਚੋਣ ਵਾਇਦਾ ਪੂਰਾ ਹੋ ਗਿਆ ਹੈ।

ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵਲੋਂ ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਮੇਅਰ ਵਲੋਂ ਇਸ ਸੰਬੰਧੀ ਪਹਿਲ ਦੇ ਆਧਾਰ ਤੇ ਮਤਾ ਪਾ ਕੇ ਇਸ ਕੰਮ ਨੂੰ ਪਾਸ ਕੀਤਾ ਗਿਆ ਜਿਸਤੋਂ ਬਾਅਦ ਹੁਣ ਇਹ ਕੰਮ ਆਰੰਭ ਹੋ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕੰਮ ਤੇ ਕਰੀਬ 7 ਲੱਖ ਰੁਪਏ ਦਾ ਖਰਚਾ ਆਉਣਾ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਵਾਰਡ ਦੇ ਵਸਨੀਕਾਂ ਨਾਲ ਜਿਹੜੇ ਵਾਇਦੇ ਕੀਤੇ ਗਏ ਹਨ ਉਹ ਸਾਰੇ ਇੱਕ ਇੱਕ ਕਰਕੇ ਪੂਰੇ ਕੀਤੇ ਜਾਣਗੇ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ, ਹਰਜਿੰਦਰ ਕੌਰ, ਕਿਰਨ ਨਾਗਪਾਲ, ਕਾਂਤਾ ਭਯਾਨਾ, ਪੂਨਮ ਰਾਨਾ, ਮਮਤਾਰਾਣੀ, ਸੀਤਾ ਖੁਰਾਣਾ, ਮੰਜੂ ਤਾਂਡੀਆਲ, ਕਮਲਜੀਤ ਕੌਰ, ਤੇਜਿੰਦਰ ਕੌਰ, ਰਾਧਾ ਰਾਣੀ, ਦਿਯਾ, ਪੂਜਾ, ਬਲਬੀਰ ਕੌਰ, ਭੁੰਪਿਦਰ ਕੌਰ, ਬਲਵਿੰਦਰ ਕੌਰ, ਸੁਧੀਰ ਧਵਨ, ਮਨਮੋਹਨ ਦਾਦਾ, ਰਾਮਲਾਲ, ਭੋਲਾ ਸਿੰਘ, ਬਰਜਿੰਦਰ ਸਿੰਘ, ਸਰੂਪ ਸਿੰਘ, ਕੁਲਦੀਪ ਸਿੰਘ ਬਰਾੜ, ਬਿਧੀ ਚੰਦ, ਰਵੀ ਗੁਪਤਾ, ਹਰਿੰਦਰ ਪਾਲ, ਗੌਰਵ ਸਿੰਘ ਅਤੇ ਹੋਰ ਪਤਵੰਤੇ ਹਾਜਿਰ ਸਨ।

Leave a Reply

Your email address will not be published. Required fields are marked *