ਕਿਸਾਨ ਮੋਰਚੇ ਦੇ ਸਮਰਥਨ ਵਿੱਚ ਚਲਾਈ ਜਾ ਲੜੀਵਾਰ ਭੁੱਖ ਹੜਤਾਲ 108ਵੇਂ ਦਿਨ ਵਿੱਚ ਦਾਖਿਲ

ਐਸ ਏ ਐਸ ਨਗਰ, 22 ਸਤੰਬਰ (ਸ.ਬ.) ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਪਿੰਡ ਸੋਹਾਣਾ ਦੇ ਗੁ: ਸਿੰਘ ਸ਼ਹੀਦਾਂ ਦੀ ਦਰਸ਼ਨੀ ਡਿਉਡੀ ਦੇ ਨੇੜੇ ਪੁਆਧ ਇਲਾਕਾ (ਮੁਹਾਲੀ) ਦੇ ਸਹਿਯੋਗ ਨਾਲ ਚਲਾਈ ਜਾ ਲੜੀਵਾਰ ਭੁੱਖ ਹੜਤਾਲ ਅੱਜ 108ਵੇਂ ਦਿਨ ਵਿੱਚ ਦਾਖਿਲ ਹੋ ਗਈ ਹੈ। ਅੱਜ ਭੁੱਖ ਹੜਤਾਲ ਤੇ ਪਿੰਡ ਰਾਏਪੁਰ ਕਲਾਂ ਦੇ ਹਰਭਜਨ ਸਿੰਘ ਪੰਚ, ਕਰਮ ਸਿੰਘ, ਅਮਰਜੀਤ ਸਿੰਘ, ਸੁਰਮੁਖ ਸਿੰਘ,ਪਰਵਿੰਦਰ ਸਿੰਘ ਬੈਠੇ।

ਇਸ ਮੌਕੇ ਪਿੰਡ ਵਾਸੀ ਹਿਮਾਂਸ਼ੂ ਸ਼ਰਮਾ, ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਪ੍ਰਵੀਨ ਕੁਮਾਰ ਵੀ ਭੁੱਖ ਹੜਤਾਲ ਤੇ ਬੈਠਣ ਵਾਲਿਆਂ ਦੇ ਨਾਲ ਧਰਨੇ ਤੇ ਬੈਠੇ।

ਇਸ ਮੌਕੇ ਪੁਆਧ ਇਲਾਕਾ ਕਮੇਟੀ (ਮੁਹਾਲੀ) ਵਲੋਂ ਪਹਿਲਵਾਨ ਅਮਨ ਪੂਨੀਆਂ, ਹਰਵਿੰਦਰ ਸਿੰਘ ਨੰਬਰਦਾਰ, ਮਿੰਦਰ ਸੋਹਾਣਾ, ਦਵਿੰਦਰ ਸਿੰਘ ਬੌਬੀ, ਬੰਤ ਸਿੰਘ ਪੰਚ, ਅਮਰਜੀਤ ਸਿੰਘ, ਜੀਤ ਸਿੰਘ, ਸੁਰਿੰਦਰ ਸਿੰਘ ਕੰਗ ਵੀ ਹਾਜਿਰ ਸਨ।

Leave a Reply

Your email address will not be published. Required fields are marked *