ਸ਼ਹਿਰ ਦਾ ਵਿਤਕਰਾ ਰਹਿਤ ਅਤੇ ਪਾਰਦਰਸ਼ੀ ਵਿਕਾਸ ਕਾਰਜ ਮੇਰੀ ਜ਼ਿੰਮੇਵਾਰੀ : ਮੇਅਰ ਜੀਤੀ ਸਿੱਧੂ ਸੋਹਾਣਾ ਅਤੇ ਸੈਕਟਰ 69 ਵਿਚ ਆਰੰਭ ਕਰਵਾਏ 30 ਲੱਖ ਰੁਪਏ ਦੇ ਵਿਕਾਸ ਕਾਰਜ

ਐਸ ਏ ਐਸ ਨਗਰ, 22 ਸਤੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਪੂਰੇ ਸ਼ਹਿਰ ਦੇ ਵਿਕਾਸ ਕਾਰਜ ਉਨ੍ਹਾਂ ਦੀ ਜ਼ਿੰਮੇਵਾਰੀ ਹਨ ਅਤੇ ਇਸ ਦੇ ਤਹਿਤ ਵੱਖ ਵੱਖ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸੋਹਾਣਾ ਅਤੇ ਸੈਕਟਰ 69 ਵਿਚ 30 ਲੱਖ ਰੁਪਏ ਦੇ ਪੇਵਰ ਬਲਾਕਾਂ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਮੌਕੇ ਕਿਹਾ ਕਿ ਮੁਹਾਲੀ ਨਗਰ ਨਿਗਮ ਕੋਲ ਫੰਡਾਂ ਦੀ ਥੁੜ੍ਹ ਦੇਖਦੇ ਹੋਏ ਵੱਖ ਵੱਖ ਵਸੀਲਿਆਂ ਰਾਹੀਂ ਫੰਡ ਅਰਜਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਵੱਖ ਵੱਖ ਵਿਭਾਗਾਂ ਤੋਂ ਆਉਣ ਵਾਲੀਆਂ ਵੱਡੀਆਂ ਰਕਮਾਂ ਵੀ ਸ਼ਾਮਲ ਹਨ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।

ਮੇਅਰ ਨੇ ਕਿਹਾ ਕਿ ਮੁਹਾਲੀ ਵਿਚ ਵਿਤਕਰਾ ਰਹਿਤ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਪੂਰੀ ਪਾਰਦਰਸ਼ਤਾ ਦਾ ਧਿਆਨ ਵਿਕਾਸ ਪੱਖੋਂ ਰੱਖਿਆ ਜਾ ਰਿਹਾ ਹੈ ਕਿਉਂਕਿ ਪੂਰੇ ਸ਼ਹਿਰ ਨੇ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਤੇ ਉਨ੍ਹਾਂ ਦੀ ਟੀਮ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਹਰ ਉਪਰਾਲਾ ਕਰ ਰਹੀ ਹੈ। ਇਸ ਮੌਕੇ ਸੋਹਾਣਾ ਤੋਂ ਕੌਂਸਲਰ ਹਰਜੀਤ ਸਿੰਘ ਭੋਲੂ ਬੈਦਵਾਨ, ਬੂਟਾ ਸਿੰਘ ਸੋਹਾਣਾ, ਮਾਸਟਰ ਸੁਖਦੇਵ ਸਿੰਘ, ਹਰਦਿਆਲ ਚੰਦ, ਗੁਰਮੀਤ ਸਿੰਘ, ਤਰਨਜੀਤ ਸਿੰਘ ਤੇ ਸੈਕਟਰ 69 ਤੋਂ ਪ੍ਰੋਫੈਸਰ ਗੁਰਮੁਖ ਸਿੰਘ, ਚੈਰੀ ਸਿੱਧੂ ਤੇ ਹੋਰ ਪਤਵੰਤਿਆਂ ਸਮੇਤ ਨਗਰ ਨਿਗਮ ਦੀ ਇੰਜੀਨੀਅਰਿੰਗ ਟੀਮ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *