ਨਿਰਸਵਾਰਥ ਗਊ ਸੇਵਾ ਦਾ ਕਰਨ ਵਾਲੀ ਗਊ ਗ੍ਰਾਸ ਸੇਵਾ ਸਮਿਤੀ ਹੋਰਨਾਂ ਲਈ ਮਿਸਾਲ : ਕੁਲਵੰਤ ਸਿੰਘ ਆਜਾਦ ਗਰੁੱਪ ਵਲੋਂ ਸਮਿਤੀ ਨੂੰ ਗਊ ਸੇਵਾ ਦੇ ਕੰਮ ਲਈ ਛੋਟਾ ਹਾਥੀ ਦਾਨ

ਐਸ. ਏ. ਐਸ. ਨਗਰ, 22 ਸਤੰਬਰ (ਪਵਨ ਰਾਵਤ) ਨਿਰਸਵਾਰਥ ਭਾਵਨਾ ਨਾਲ ਗਊ ਸੇਵਾ ਦਾ ਕੰਮ ਕਰ ਰਹੀ ਗਊ ਗ੍ਰਾਸ ਸੇਵਾ ਸਮਿਤੀ ਹੋਰਨਾਂ ਲਈ ਵੀ ਮਿਸਾਲ ਹੈ ਜਿਸਦੇ ਮੈਂਬਰਾਂ ਵਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿਚੋਂ ਲੋਕਾਂ ਦੇ ਘਰਾਂ ਤੋਂ ਗਊਆਂ ਲਈ ਖਾਨਾ ਇਕੱਤਰ ਕੀਤਾ ਜਾਂਦਾ ਹੈ। ਇਹ ਗੱਲ ਆਜਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਗਊ ਗਰਾਸ ਸੇਵਾ ਸਮਿਤੀ ਦੀ ਸੇਵਾ ਭਾਵਨਾ ਅਤੇ ਲੋੜ ਨੂੰ ਦੇਖਦੇ ਹੋਏ ਸਮਿਤੀ ਦੇ ਕੰਮ ਲਈ ਇੱਕ ਛੋਟਾ ਹਾਥੀ ਦਾਨ ਕਰਨ ਮੌਕੇ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਗਊ ਗਰਾਸ ਸੇਵਾ ਸਮਿਤੀ ਦੇ ਮੈਂਬਰਾਂ ਵਲੋਂ ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇੱਕ ਰੇੜ੍ਹੀ ਤੋਂ ਸ਼ੁਰੂਆਤ ਕੀਤੀ ਸੀ ਅਤੇ ਅੱਜ ਸ਼ਹਿਰ ਦੇ ਵੱਖ ਵੰਖ ਖੇਤਰਾਂ ਤੋਂ 20-25 ਰੇੜ੍ਹੀਆਂ ਗਊਆਂ ਵਾਸਤੇ ਖਾਣਾ ਇਕੱਠਾ ਕਰਦੀਆਂ ਹਨ। ਉਹਨਾਂ ਕਿਹਾ ਕਿ ਆਜਾਦ ਗਰੁੱਪ ਵਲੋਂ ਸਮਿਤੀ ਨੂੰ ਇਹ ਗੱਡੀ ਦਿੱਤੀ ਗਈ ਹੈ ਤਾਂ ਜੋ ਰੇਹੜੀਆਂ ਨਾਲ ਗਊਆਂ ਦਾ ਖਾਣਾ ਇਕੱਠਾ ਕਰਨ ਦੀ ਥਾਂ ਘੱਟ ਸਮੇਂ ਵਿੱਚ ਇਹ ਕੰਮ ਮੁਕੰਮਲ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਗਊ ਧਨ ਨੂੰ ਸੜਕਾਂ ਤੇ ਨਾ ਰੁਲਣ ਦਿੱਤਾ ਜਾਵੇ। ਜੇ ਗਊਆਂ ਸੜਕ ਤੇ ਖੜ੍ਹਨਗੀਆਂ ਤਾਂ ਹਾਦਸੇ ਵੀ ਵੱਧਣਗੇ। ਉਹਨਾਂ ਕਿਹਾ ਕਿ ਜਿੱਥੇ ਇਨਸਾਨ ਨੂੰ ਜੀਉਣ ਦਾ ਅਧਿਕਾਰ ਹੈ ਉਥੇ ਹੀ ਪਸ਼ੂਆਂ-ਪੰਛੀਆਂ ਨੂੰ ਵੀ ਜੀਉਣ ਦਾ ਪੂਰਾ ਅਧਿਕਾਰ ਹੈ ਅਤੇ ਪਸ਼ੂਆਂ-ਪੰਛੀਆਂ ਦੀ ਸਾਂਭ-ਸੰਭਾਲ ਵੀ ਜ਼ਰੂਰੀ ਹੈ। ਜਦੋਂ ਅਸੀਂ ਇਨ੍ਹਾਂ ਦੀ ਸੇਵਾ ਦੇਖੀ ਤਾਂ ਸਾਨੂੰ ਵੀ ਲੱਗਿਆ ਕਿ ਸਾਨੂੰ ਵੀ ਇਸ ਸਮਿਤੀ ਲਈ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਜਾਦ ਗਰੁੱਪ ਵਲੋਂ ਆਉਣ ਵਾਲੇ ਸਮੇਂ ਵਿੱਚ ਵੱਡੀ ਗਊਸ਼ਾਲਾ ਬਣਾ ਕੇ ਉਸ ਵਿੱਚ ਗਊਆਂ ਲਈ ਹਸਪਤਾਲ ਅਤੇ ਮਾਹਿਰ ਡਾਕਟਰ ਵੀ ਮੁਹੱਈਆਂ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਜਾਦ ਗਰੁੱਪ ਵਲੋਂ ਤਨ-ਮਨ-ਧਨ ਨਾਲ ਲੋਕਾਂ ਦੀ ਸੇਵਾ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਆਜਾਦ ਗਰੁੱਪ ਦੇ ਮੈਂਬਰ ਦਿਨ ਰਾਤ ਇਸ ਕੰਮ ਵਿੱਚ ਲੱਗੇ ਹਨ।

ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਹੈ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਲੋਕਾਂ ਦੀਆਂ ਆਸਾ ਤੇ ਖਰੇ ਉਤਰਨਗੇ।

ਇਸ ਮੌਕੇ ਆਜਾਦ ਗਰੁੱਪ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ, ਗੁਰਮੀਤ ਕੌਰ, ਕਰਮਜੀਤ ਕੌਰ, ਹਰਜਿੰਦਰ ਕੌਰ, ਅਰੁਣਾ ਵਸ਼ਿਸ਼ਟ, ਰਾਜਬੀਰ ਕੌਰ ਗਿਲ, ਸਾਬਕਾ ਕੌਂਸਲਰ ਆਰ. ਪੀ. ਸ਼ਰਮਾ, ਫੁਲਰਾਜ ਸਿੰਘ, ਪਰਮਜੀਤ ਸਿੋੰਘ ਕਾਹਲੋਂ, ਸੁਰਿੰਦਰ ਸਿੰਘ ਰੋਡਾ, ਐਸ ਐਸ ਬਰਨਾਲਾ, ਹਰਪਾਲ ਸਿੰਘ ਚੰਨਾ, ਜਸਬੀਰ ਕੌਰ ਅਤਲੀ, ਕਮਲਜੀਤ ਕੌਰ ਸੋਹਾਣਾ, ਤੋਂ ਇਲਾਵਾ ਆਜਾਦ ਗਰੁੱਪ ਦੇ ਆਗੂ ਸੋਨੂੰ ਸੋਢੀ, ਅੰਜਲੀ ਸਿੰਘ, ਹਰਜੀਤ ਕੌਰ, ਪਰਮਜੀਤ ਸਿੰਘ ਚੌਹਾਨ, ਜਸਪਾਲ ਸਿੰਘ ਮਟੌਰ, ਅਕਬਿੰਦਰ ਸਿੰਘ ਗੋਸਲ, ਹਰਸੰਗਤ ਸਿੰਘ ਸੋਹਾਣਾ, ਡਾ. ਕੁਲਦੀਪ ਸਿੰਘ, ਕੁਲਦੀਪ ਸਿੰਘ ਦੁੰਮੀ, ਤਰਨਜੀਤ ਸਿੰਘ, ਅਰੁਣ ਗੋਇਲ, ਹਰਵਿੰਦਰ ਸਿੰਘ, ਐਸ ਐਸ ਬੋਪਾਰਾਏ, ਹਰਮੇਸ਼ ਕੁੰਭੜਾ, ਐਚ ਐਸ ਬਰਾੜ, ਸਵਰਨ ਸਿੰਘ, ਇੰਦਰਜੀਤ ਸਿੰਘ ਖੋਖਰ, ਰਾਜੀਵ ਵਸ਼ਿਸ਼ਟ ਅਤੇ ਗਊ ਗਰਾਸ ਸੇਵਾ ਸਮਿਤੀ ਦੇ ਮੈਂਬਰ ਕਰਮਚੰਦ ਸ਼ਰਮਾ, ਸੁਧੀਰ ਗੋਇਲ, ਬ੍ਰਿਜਮੋਹਨ ਜੋਸ਼ੀ, ਰੋਹਿਤ ਸ਼ਰਮਾ, ਨਵੀਨ ਬਖਸ਼ੀ, ਪ੍ਰਵੀਨ ਸ਼ਰਮਾ, ਪੰਕਜ ਅਰੋੜਾ, ਪੰਚ ਵਿਜੈ ਪਾਠਕ ਬਲੌਂਗੀ, ਅਨਿਲ ਕੁਮਾਰ ਗੁੱਡੂ, ਦੀਪਕ ਸ਼ਰਮਾ, ਰਾਜ ਕੁਮਾਰ, ਹਰਕੇਸ਼ ਸਿੰਘ, ਵਿਕਾਸ ਕੁਮਾਰ, ਜਤਿੰਦਰ ਬੰਸਲ, ਵਿਜੇਥਾ ਅਤੇ ਹੋਰ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *