ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦਾ ਵਫਦ ਐਸ ਐਸ ਪੀ ਅਤੇ ਤਹਿਸੀਲਦਾਰ ਨੂੰ ਮਿਲਿਆ

ਐਸ ਏ ਐਸ ਨਗਰ, 20 ਅਕਤੂਬਰ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਵਫਦ ਨੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਦੀ ਅਗਵਾਈ ਵਿੱਚ ਐਸ ਐਸ ਪੀ ਮੁਹਾਲੀ ਅਤੇ ਤਹਿਸੀਲਦਾਰ ਸੰਜੀਵ ਕੁਮਾਰ ਨਾਲ ਮੁਲਾਕਾਤ ਕੀਤੀ।

ਐਸੋ. ਦੇ ਜਨਰਲ ਸਕੱਤਰ ਸz. ਸਰਬਜੀਤ ਸਿੰਘ ਪਾਰਸ ਨੇ ਦਸਿਆ ਕਿ ਇਸ ਮੌਕੇ ਵਫਦ ਦੇ ਆਗੂਆਂ ਨੇ ਐਸ ਐਸ ਪੀ ਦੇ ਧਿਆਨ ਵਿਚ ਲਿਆਂਦਾ ਕਿ ਜਿਹੜੇ ਬਿਲਡਰ ਲੋਕਾਂ ਦਾ ਪੈਸਾ ਲੈ ਕੇ ਦੌੜ ਜਾਂਦੇ ਹਨ, ੳਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਅਕਸਰ ਬਿਲਡਰਾਂ ਅਤੇ ਗਾਹਕਾਂ ਵਿਚਾਲੇ ਪ੍ਰਾਪਰਟੀ ਅਤੇ ਪੈਸੇ ਦਾ ਲੈਣ ਦੇਣ ਪ੍ਰਾਪਰਟੀ ਡੀਲਰਾਂ ਨੇ ਕਰਵਾਇਆ ਹੁੰਦਾ ਹੈ, ਜਦੋਂ ਬਿਲਡਰ ਲੋਕਾਂ ਦੇ ਪੈਸੇ ਲੈ ਕੇ ਭੱਜ ਜਾਂਦੇ ਹਨ ਤਾਂ ਫਿਰ ਲੋਕ ਪ੍ਰਾਪਰਟੀ ਡੀਲਰਾਂ ਨੁੰ ਪ੍ਰੇਸ਼ਾਨ ਕਰਦੇ ਹਨ। ਉਹਨਾਂ ਕਿਹਾ ਕਿ ਐਸੋ. ਨਾਲ ਜੁੜੇ ਪ੍ਰਾਪਰਟੀ ਡੀਲਰਾਂ ਦੇ ਕੰਮ ਪਹਿਲ ਦੇ ਆਧਾਰ ਉਪਰ ਕਰਨੇ ਚਾਹੀਦੇ ਹਨ।

ਇਸ ਮੌਕੇ ਐਸ ਐਸ ਪੀ ਮੁਹਾਲੀ ਅਤੇ ਤਹਿਸੀਲਦਾਰ ਨੇ ਐਸੋ. ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜਿਹੜੇ ਪ੍ਰਾਪਰਟੀ ਡੀਲਰ ਰਜਿਸਟਰਡ ਨਹੀਂ ਹਨ, ਉਹਨਾਂ ਨੂੰ ਸਭ ਤੋਂ ਪਹਿਲਾਂ ਰਜਿਸਟਰੇਸਨ ਕਰਵਾਉਣੀ ਜਰੂਰੀ ਹੈ। ਉਹਨਾਂ ਨੇ ਵਫਦ ਦੀਆਂ ਮੰਗਾਂ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿਤਾ।

ਇਸ ਵਫਦ ਵਿੱਚ ਐਸੋ. ਦੇ ਪੈਟਰਨ ਹਰਜਿੰਦਰ ਧਵਨ, ਵਿੱਤ ਸਕੱਤਰ ਹਰਪ੍ਰੀਤ ਸਿੰਘ ਲਹਿਲ, ਰਾਜ ਬਰਾੜ ਸ਼ਾਮਲ ਸਨ।

Leave a Reply

Your email address will not be published. Required fields are marked *