ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਸਾਰਿਆਂ ਲਈ ਪ੍ਰੇਰਨਾ ਸਰੋਤ : ਸਰਬਜੀਤ ਸਿੰਘ ਸਮਾਣਾ

ਐਸ ਏ ਐਸ ਨਗਰ, 20 ਅਕਤੂਬਰ (ਸ.ਬ.) ਯੂਥ ਨੇਤਾ ਅਤੇ ਕੌਂਸਲਰ ਆਜ਼ਾਦ ਗਰੁੱਪ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਹੈ ਕਿ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਮੌਕੇ ਅੱਜ ਪਿੰਡ ਤੰਗੌਰੀ ਅਤੇ ਮਟੌਰ ਵਿੱਚ ਨਤਮਸਤਕ ਹੋਣ ਦੌਰਾਨ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਮਨੁੱਖਤਾ ਦੀ ਭਲਾਈ ਲਈ ਸਮੇਂ -ਸਮੇਂ ਤੇ ਅਧਿਆਤਮਿਕ ਮਹਾਂਪੁਰਸ਼ਾਂ ਨੇ ਪ੍ਰਗਟ ਹੋ ਕੇ ਵਿਸ਼ਵ ਵਿੱਚ ਆਪਣੀ ਵਿਚਾਰਧਾਰਾ ਨੂੰ ਫੈਲਾਇਆ।

ਉਹਨਾਂ ਕਿਹਾ ਕਿ ਭਗਵਾਨ ਵਾਲਮੀਕ ਮਹਾਨ ਵਿਦਵਾਨ, ਸੰਗੀਤ ਸਿੱਖਿਆ, ਉੱਤਮ ਕਵੀ ਤੇ ਸ਼ਸਤਰ ਵਿੱਦਿਆ ਦੇ ਮਹਾਨ ਨਾਇਕ ਹਨ। ਉਹਨਾਂ ਕਿਹਾ ਕਿ ਗਿਆਨ ਦੇ ਸਾਗਰ ਭਗਵਾਨ ਵਾਲਮੀਕ ਜੀ ਨੇ ਮਹਾਨ ਗ੍ਰੰਥ ਯੋਗ ਵਸ਼ਿਸ਼ਟ ਦੀ ਰਚਨਾ ਕੀਤੀ ਜੋ ਦੁਨੀਆਂ ਦਾ ਸਭ ਤੋਂ ਪਹਿਲਾਂ ਕਾਵਿ ਵਿਆਕਰਨ ਕਾਵਿ ਸ਼ਾਸਤਰ ਕਾਵਿ ਸ਼ੈਲੀ ਦਾ ਸੰਪੂਰਨ ਗਿਆਨ ਦਾ ਭੰਡਾਰ ਹੈ।

ਇਸ ਮੌਕੇ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਦਲਵੀਰ ਸਿੰਘ, ਪ੍ਰਿੰਸ, ਰਵੀ, ਦੀਪੂ, ਗੁਰਜੰਟ, ਸਿਕੰਦਰ, ਗੁਰਜਿੰਦਰ ਮਨੀ, ਬਿੰਦਰ, ਬਿੱਟੂ, ਜਸਪਾਲ ਸਿੰਘ ਮਟੌਰ, ਸੁਖਵਿੰਦਰ ਸਿੰਘ , ਯਾਦਵਿੰਦਰ ਸਿੰਘ, ਜਗਦੇਵ ਸ਼ਰਮਾ ਹਾਜ਼ਰ ਸਨ।

ਇਸ ਦੌਰਾਨ ਭਗਵਾਨ ਬਾਲਮੀਕ ਜੀ ਦਾ ਪ੍ਰਕਾਸ਼ ਪੁਰਬ ਬਾਲਮੀਕ ਮੰਦਰ ਪਿੰਡ ਕੁੰਭੜਾ ਵਿਖੇ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਜ਼ਾਦ ਗਰੁੱਪ ਦੇ ਆਗੂ ਸ: ਹਰਮੇਸ਼ ਸਿੰਘ ਕੁੰਭੜਾ ਨੇ ਵਾਲਮੀਕ ਮੰਦਰ ਪਿੰਡ ਕੁੰਭੜਾ ਵਿਖੇ ਹਾਜ਼ਰੀ ਲਗਵਾਈ।

ਇਸ ਮੌਕੇ ਨੈਬ ਸਿੰਘ ਪ੍ਰਧਾਨ, ਜਵਾਲਾ ਸਿੰਘ, ਬਚਨ ਸਿੰਘ, ਮਹਿੰਦਰ ਸਿੰਘ ਅਤੇ ਸੰਤ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *