ਟਾਟਾ ਕੰਪਨੀ ਦਾ ਮਾਰਕਾ ਲਗਾ ਕੇ ਵੇਚੀ ਜਾ ਰਹੀ ਚਾਹਪੱਤੀ ਅਤੇ ਨਮਕ ਫੜਿਆ ਪੁਲੀਸ ਵਲੋਂ ਮਾਮਲਾ ਦਰਜ, ਦੁਕਾਨਦਾਰ ਗ੍ਰਿਫਤਾਰ

ਬਲੌਂਗੀ, 20 ਅਕਤੂਬਰ (ਪਵਨ ਰਾਵਤ) ਮੁਹਾਲੀ ਅਤੇ ਇਸਦੇ ਆਸ ਪਾਸ ਦੇ ਖੇਤਰ ਵਿੱਚ ਬਰਾਂਡਿਡ ਕੰਪਨੀਆਂ ਦੇ ਨਾਮ ਤੇ ਨਕਲੀ ਸਾਮਾਨ ਦੀ ਵਿਕਰੀ ਜੋਰਾਂ ਤੇ ਚਲ ਰਹੀ ਹੈ ਅਤੇ ਬਲੌਂਗੀ ਵਿੱਚ ਟਾਟਾ ਕੰਪਨੀ ਦੇ ਬਰਾਂਡ ਨਾਮ ਤੇ ਨਕਲੀ ਚਾਹ ਪੱਤੀ ਅਤੇ ਨਕਲੀ ਨਮਕ ਵੇਚਣ ਵਾਲੇ ਤਿੰਨ ਦੁਕਾਨਦਾਰਾਂ ਨੂੰ ਪੁਲੀਸ ਵਲੋਂ ਛਾਪੇਮਾਰੀ ਤੋਂ ਬਾਅਦ ਕਾਬੂ ਕੀਤਾ ਗਿਆ ਹੈ।

ਟਾਟਾ ਕੰਪਨੀ ਦੇ ਨੁਮਾਇੰਦਿਆਂ ਵਲੋਂ ਪੁਲੀਸ ਨੂੰ ਨਾਲ ਲੈ ਕੇ ਬਲਂੌਗੀ ਦੀਆਂ ਦੋ ਦੁਕਾਨਾਂ (ਕਪਿਲ ਟੇ੍ਰਡਿੰਗ ਕੰਪਨੀ, ਬਾਲਾ ਜੀ ਟੇ੍ਰਡਿੰਗ ਕੰਪਨੀ) ਅਤੇ ਖਰੜ ਦੀ ਇੱਕ ਦੁਕਾਨ (ਗਣਪਤੀ ਟਰੇਡਰ) ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਟਾਟਾ ਕੰਪਨੀ ਦਾ ਮਾਰਕਾ ਲਗਾ ਕੇ ਵੇਚੀ ਜਾ ਰਹੀ ਨਕਲੀ ਚਾਹ ਪੱਤੀ ਅਤੇ ਨਕਲੀ ਨਮਕ ਦੀ ਭਾਰੀ ਮਾਤਰਾ ਜਬਤ ਕੀਤੀ ਗਈ ਹੈ। ਪੁਲੀਸ ਵਲੋਂ ਨਕਲੀ ਸਾਮਾਨ ਵੇਚਣ ਵਾਲੇ ਇਹਨਾਂ ਦੁਕਾਨਦਾਰਾਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਹਨਾਂ ਨੂ ੰਬਾਅਦ ਵਿੱਚ ਜਮਾਨਤ ਉਪਰ ਰਿਹਾਅ ਕਰ ਲਿਆ ਗਿਆ।

ਟਾਟਾ ਕੰਪਨੀ ਵਲੋਂ ਨਿਯੁਕਤ ਅਧਿਕਾਰੀ ਰਮੇਸ਼ ਦੱਤ ਨੇ ਦਸਿਆ ਕਿ ਕੰਪਨੀ ਨੂੰ ਸ਼ਿਕਾਇਤ ਮਿਲੀ ਸੀ ਕਿ ਬਲੌਂਗੀ ਵਿੱਚ ਕੁਝ ਦੁਕਾਨਦਾਰ ਟਾਟਾ ਕੰਪਨੀ ਦਾ ਮਾਰਕਾ ਲਗਾ ਕੇ ਨਕਲੀ ਚਾਹਪੱਤੀ ਅਤੇ ਨਕਲੀ ਨਮਕ ਵੇਚ ਰਹੇ ਹਨ। ਜਿਸ ਤੋਂ ਬਾਅਦ ਕੰਪਨੀ ਵਲੋਂ ਪੁਲੀਸ ਨਾਲ ਰਾਬਤਾ ਕਾਇਮ ਕਰਕੇ ਪੁਲੀਸ ਦੀ ਮਦਦ ਨਾਲ ਉਪਰੋਕਤ ਦੁਕਾਨਾਂ ਦੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਭਾਰੀ ਮਾਤਰਾ ਵਿੱਚ ਨਕਲੀ ਚਾਹਪੱਤੀ ਅਤੇ ਨਕਲੀ ਨਮਕ ਪੁਲੀਸ ਵਲੋਂ ਜਬਤ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 43 ਨੇੜੇ ਕਜਹੇੜੀ ਪਿੰਡ ਵਿੱਚ ਅਜਿਹੀ ਹੀ ਇੱਕ ਛਾਪੇਮਾਰੀ ਦੌਰਾਨ ਟਾਟਾ ਕੰਪਨੀ ਦਾ ਨਕਲੀ ਨਮਕ ਬਣਾਉਣ ਦੀ ਫੈਕਟਰੀ ਫੜੀ ਗਈ ਸੀ, ਜਿਥੋਂ ਇੱਕ ਡਾਇਰੀ ਮਿਲੀ ਸੀ ਜਿਸ ਵਿੱਚ ਵੱਖ ਵੱਖ ਦੁਕਾਨਾਂ ਨੂੰ ਨਕਲੀ ਨਮਕ ਸਪਲਾਈ ਕੀਤੇ ਜਾਣ ਦੇ ਵੇਰਵੇ ਸਨ। ਉਹਨਾਂ ਦੱਸਿਆ ਕਿ ਉਹਨਾਂ ਵਲੋਂ ਇਹਨਾਂ ਦੁਕਾਨਦਾਰਾਂ ਤੋਂ ਨਮਕ ਅਤੇ ਚਾਹਪੱਤੀ ਖਰੀਦ ਕੇ ਨਮੂਨੇ ਟਾਟਾ ਕੰਪਨੀ ਨੂੰ ਭੇਜੇ ਗਏ ਸਨ, ਜਿਥੋਂ ਇਹਨਾਂ ਦੇ ਨਕਲੀ ਹੋਣ ਦੀ ਰਿਪੋਰਟ ਆਉਣ ਤੋਂ ਬਾਅਦ ਪੁਲੀਸ ਦੀ ਮਦਦ ਨਾਲ ਇਹ ਛਾਪੇਮਾਰੀ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਇਹਨਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤੇ ਅਸਲੀ ਸਮਾਨ ਵੀ ਰਖਿਆ ਹੋਇਆ ਹੈ ਅਤੇ ਨਾਲ ਹੀ ਇਹ ਲੋਕ ਗਾਹਕਾਂ ਨੂੰ ਕੰਪਨੀ ਦਾ ਮਾਰਕਾ ਲਗਾ ਕੇ ਨਕਲੀ ਨਮਕ ਅਤੇ ਚਾਹਪੱਤੀ ਵੇਚਦੇ ਸਨ। ਉਹਨਾਂ ਕਿਹਾ ਕਿ ਇਕ ਦੁਕਾਨਦਾਰ ਕੋਲੋਂ ਟਾਟਾ ਕੰਪਨੀ ਦੇ ਡਿਸਟਰ੍ਰੀਬਿਉਟਰ ਤੋਂ ਖਰੀਦੇ ਸਮਾਨ ਦਾ ਪੱਕਾ ਬਿਲ ਵੀ ਮਿਲਿਆ ਪਰ ਇਹ ਬਿਲ ਪੰਜ ਮਹੀਨੇ ਪੁਰਾਣਾ ਸੀ।

Leave a Reply

Your email address will not be published. Required fields are marked *