ਨਾਗਪੁਰ ਦੇ ਆਰ. ਐਸ. ਐਸ. ਹੈੱਡਕੁਆਰਟਰ ਦੀ ਰੇਕੀ ਮਾਮਲੇ ਵਿੱਚ ਜੈਸ਼ ਦਾ ਅੱਤਵਾਦੀ ਗ੍ਰਿਫ਼ਤਾਰ

ਨਾਗਪੁਰ, 18 ਮਈ (ਸ.ਬ.) ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਨਾਗਪੁਰ ਸਥਿਤ ਹੈੱਡ ਕੁਆਰਟਰ ਡਾਕਟਰ ਹੈੱਡਗੇਵਾਰ ਸਮਰਿਤੀ ਭਵਨ ਦੀ ਰੇਕੀ ਕਰਨ ਦੇ ਦੋਸ਼ ਵਿੱਚ ਇੱਥੇ ਦੇ ਅੱਤਵਾਦ ਰੋਕੂ ਦਸਤੇ (ਏ.ਟੀ.ਐੱਸ.) ਨੇ ਜੰਮੂ ਕਸ਼ਮੀਰ ਤੋਂ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਦੋਸ਼ੀ ਸ਼ੇਖ ਨੇ ਨਾਗਪੁਰ ਦੇ ਰੇਸ਼ਮੀਬਾਗ਼ ਇਲਾਕੇ ਵਿੱਚ ਹੇਡਗੇਵਾਰ ਸਮਰਿਤੀ ਭਵਨ ਦੀ ਰੇਕੀ ਕੀਤੀ ਸੀ ਅਤੇ ਭਵਨ ਦਾ ਵੀਡੀਓ ਪਾਕਿਸਤਾਨ ਸਥਿਤ ਆਪਣੇ ਹੈਂਡਲਰ ਨੂੰ ਭੇਜਿਆ ਸੀ। ਅਧਿਕਾਰੀ ਨੇ ਕਿਹਾ ਕਿ ਏ. ਟੀ. ਐੱਸ. ਨੇ ਹਾਲ ਹੀ ਵਿੱਚ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਵਾਸੀ ਰਈਸ ਅਹਿਮਦ ਸ਼ੇਖ (26) ਨੂੰ ਹਿਰਾਸਤ ਵਿੱਚ ਲਿਆ ਅਤੇ ਪਿਛਲੇ 2 ਦਿਨਾਂ ਤੋਂ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਉਨਾਂ ਦੱਸਿਆ ਕਿ ਉਮਰ ਨਾਮੀ ਇਕ ਵਿਅਕਤੀ ਉਸ ਦਾ ਹੈਂਡਲਰ ਹੈ। ਉਮਰ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਦੇ ਨਵਾਬਪੁਰ ਸਥਿਤ ਜੈਸ਼-ਏ-ਮੁਹੰਮਦ ਦਾ ਆਪਰੇਸ਼ਨਲ ਕਮਾਂਡਰ ਹੈ। ਅਧਿਕਾਰੀ ਨੇ ਕਿਹਾ ਕਿ ਸ਼ੇਖ 23 ਜੁਲਾਈ 2021 ਨੂੰ ਦਿੱਲੀ-ਮੁੰਬਈ-ਨਾਗਪੁਰ ਦੀ ਉਡਾਣ ਨਾਲ ਇੱਥੇ ਪਹੁੰਚਿਆ ਸੀ ਅਤੇ ਸੀਤਾਬੁਲਡੀ ਖੇਤਰ ਵਿੱਚ ਇੱਕ ਹੋਟਲ ਵਿੱਚ ਰੁਕਿਆ ਸੀ। ਸ਼ੇਖ ਨੂੰ ਉਸ ਦੇ ਹੈਂਡਲਰ ਨੇ ਭਰੋਸਾ ਦਿੱਤਾ ਸੀ ਕਿ ਨਾਗਪੁਰ ਵਿੱਚ ਇਕ ਸਥਾਨਕ ਵਿਅਕਤੀ ਉਸ ਨਾਲ ਸੰਪਰਕ ਕਰੇਗਾ ਅਤੇ ਉਸ ਦੀ ਮਦਦ ਕਰੇਗਾ। ਅਧਿਕਾਰੀ ਨੇ ਕਿਹਾ ਕਿ ਨਾਗਪੁਰ ਵਿੱਚ ਸ਼ੇਖ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ, ਇਸ ਲਈ ਉਸ ਨੇ ਮੁਆਇਨਾ ਅਤੇ ਰੇਕੀ ਕਰਨ ਦੇ ਕੰਮ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ 14 ਜੁਲਾਈ ਨੂੰ ਸ਼ੇਖ ਗੂਗਲ ਮੈਪ ਦੀ ਮਦਦ ਨਾਲ ਰੇਸ਼ਮੀਬਾਗ਼ ਪਹੁੰਚਿਆ, ਜਿਸ ਦੀ ‘ਲੋਕੇਸ਼ਨ’ ਉਸ ਨੂੰ ਉਸ ਦੇ ਆਕਾ ਨੇ ਉਪਲੱਬਧ ਕਰਵਾਈ ਸੀ।

Leave a Reply

Your email address will not be published.