ਨੇਪਾਲ ਵਿੱਚ ਭਾਰਤੀ ਸੈਲਾਨੀਆਂ ਦੇ ਦਾਖ਼ਲੇ ਤੇ ਪਾਬੰਦੀ

ਕਾਠਮੰਡੂ, 10 ਅਗਸਤ (ਸ.ਬ.) ਨੇਪਾਲ ਨੇ ਜਾਂਚ ਵਿਚ ਕੋਵਿਡ-19 ਪਾਜ਼ੇਟਿਵ ਪਾਏ ਗਏ ਭਾਰਤੀ ਸੈਲਾਨੀਆਂ ਦੇ ਆਪਣੇ ਦੇਸ਼ ਵਿਚ ਦਾਖ਼ਲੇ ਤੇ ਪਾਬੰਧੀ ਲਗਾ ਦਿੱਤੀ ਹੈ। 4 ਭਾਰਤੀ ਸੈਲਾਨੀਆਂ ਨੂੰ ਘਾਤਕ ੋਵਿਡ 19 ਸੰਕਰਮਣ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਹਿਮਾਲੀਅਨ ਦੇਸ਼ ਨੇ ਆਪਣੇ ਇੱਥੇ ਕੋਰੋਨਾ ਵਾਇਰਸ ਸੰਕਰਮਿਤਾਂ ਦੀ ਸੰਖਿਆ ਲਗਾਤਾਰ ਵਧਣ ਕਾਰਨ ਇਹ ਕਦਮ ਚੁੱਕਿਆ ਹੈ। ਭਾਰਤ ਦੇ 4 ਸੈਲਾਨੀ ਪੱਛਮੀ ਨੇਪਾਲ ਦੇ ਬੈਤਾਡੀ ਜ਼ਿਲ੍ਹੇ ਵਿਚ ਝੂਲਾਘਾਟ ਸਰਹੱਦੀ ਪੁਆਇੰਟ ਰਾਹੀਂ ਨੇਪਾਲ ਵਿਚ ਦਾਖ਼ਲ ਹੋਏ ਸਨ।

ਬੈਤਾਡੀ ਵਿਚ ਸਿਹਤ ਦਫ਼ਤਰ ਦੇ ਸੂਚਨਾ ਅਧਿਕਾਰੀ ਬਿਪਿਨ ਲੇਖਕ ਨੇ ਦੱਸਿਆ ਕਿ 4 ਭਾਰਤੀ ਨਾਗਰਿਕ ਪਾਜ਼ੇਟਿਵ ਪਾਏ ਗਏ ਹਨ, ਜਿਸ ਦੇ ਬਾਅਦ ਉਨ੍ਹਾਂ ਨੂੰ ਦੇਸ਼ ਵਾਪਸ ਪਰਤਣ ਲਈ ਕਿਹਾ ਗਿਆ ਹੈ। ਉਨਾਂ ਨੇ ਕਿਹਾ ਕਿ ਅਸੀਂ ਭਾਰਤੀਆਂ ਦੀ ਕੋਵਿਡ-19 ਜਾਂਚ ਨੂੰ ਵੀ ਤੇਜ਼ ਕਰ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ਤੋਂ ਆਏ ਕਈ ਨੇਪਾਲੀ ਨਾਗਰਿਕ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਭਾਰਤੀ ਸੈਲਾਨੀਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਹੈ, ਜੋ ਕੋਰੋਨਾ ਵਾਇਰਸ ਨਾਲ ਪੀੜਤ ਹਨ। ਬੈਤਾਡੀ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਬਹੁਤ ਜ਼ਿਆਦਾ ਹੈ, ਕਿਉਂਕਿ ਇਸ ਦੀਆਂ ਸਰਹੱਦਾਂ ਭਾਰਤ ਨਾਲ ਲੱਗਦੀਆਂ ਹਨ।

ਜ਼ਿਲ੍ਹੇ ਵਿਚ ਹੁਣ 31 ਮਰੀਜ਼ ਇਲਾਜ ਅਧੀਨ ਹਨ। ਬੀਤੇ ਦਿਨ ਅਪਡੇਟ ਕੀਤੇ ਗਏ ਸਿਰਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਸੰਕਰਮਿਤਾਂ ਦੀ ਸੰਖਿਆ ਵੱਧ ਕੇ 4,41,74,650 ਹੋ ਗਈ ਹੈ। ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 5,26,772 ਤੇ ਪਹੁੰਚ ਗਈ ਹੈ।

Leave a Reply

Your email address will not be published.