ਹੈਲਥ ਹੈਵਨ ਸਪੋਰਟਸ ਵੈਲਫੇਅਰ ਇੰਸਟੀਚਿਉਟ ਨੇ ਪੌਦੇ ਲਗਾਏ

ਪਟਿਆਲਾ, 10 ਅਗਸਤ (ਬਿੰਦੂ ਸ਼ਰਮਾ) ਪਟਿਆਲਾ ਵਿਚ ਹੈਲਥ ਹੈਵਨ ਸਪੋਰਟਸ ਵੈਲਫੇਅਰ ਇੰਸਟੀਚਿਉਟ ਵੱਲੋਂ ਪੌਦੇ ਲਗਾਏ ਗਏ। ਇਸ ਮੌਕੇ ਇੰਸਟੀਚਿਊਟ ਦੇ ਰਾਜ ਕੁਮਾਰ ਨੇ ਕਿਹਾ ਕਿ ਹਰ ਇਨਸਾਨ ਨੂੰ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਜਿਸ ਨਾਲ ਵਾਤਾਵਰਣ ੇ ਸਵੱਛ ਹੋਵੇ।

ਉਹਨਾਂ ਕਿਹਾ ਕਿ ਕਿਸਾਨ ਝੋਨੇ ਦੀ ਫਸਲ ਬੀਜਦੇ ਹਨ ਪਰ ਝੋਨੇ ਦੀ ਫਸਲ ਵਲੋਂ ਵੱਧ ਪਾਣੀ ਲੈਣ ਕਰਕੇ ਪਾਣੀ ਦਾ ਲੈਵਲ ਧਰਤੀ ਤੋਂ ਕਾਫੀ ਹੇਠਾਂ ਹੋ ਜਾਂਦਾ ਹੈ ਅਤੇ ਜੇਕਰ ਕਿਸਾਨ ਝੋਨੇ ਦੀ ਜਗ੍ਹਾ ਫਲਦਾਰ ਰੁੱਖ ਲਗਾਉਣ ਤਾਂ ਜੋ ਲੋਕਾਂ ਨੂੰ ਸਹੀ ਤਰੀਕੇ ਨਾਲ ਬਿਨਾਂ ਕਿਸੇ ਮਿਲਾਵਟ ਦੇ ਫਲ ਮਿਲਣ ਲੱਗ ਜਾਣ ਅਤੇ ਪਸ਼ੂ ਪੰਛੀ ਵੀ ਇਨ੍ਹਾਂ ਫ਼ਲਾਂ ਦਾ ਸੇਵਨ ਕਰ ਸਕਣ।

ਇਸ ਮੌਕੇ ਸੁਰਿੰਦਰਪਾਲ ਸਚਦੇਵਾ, ਪਵਨ ਸਿੰਗਲਾ, ਬਿੰਦੂ ਸ਼ਰਮਾ, ਸ਼ੀਲਾ ਰਾਣੀ ਤੇ ਹੋਰ ਲੋਕ ਵੀ ਮੌਜੂਦ ਸੀ।

Leave a Reply

Your email address will not be published.