ਸੈਕਟਰ 70 ਦੀਆਂ ਔਰਤਾਂ ਨੇ ਮਣਾਇਆ ਤੀਆਂ ਦਾ ਤਿਉਹਾਰ

ਐਸ ਏ ਐਸ ਨਗਰ, 12 ਅਗਸਤ (ਸ.ਬ.) ਸੈਕਟਰ 70 ਦੇ ਐਮ ਆਈ ਜੀ ਫਲੈਟਸ ਦੇ ਫਨ ਕਿੱਟੀ ਮਂੈਬਰ ਦੀਆਂ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਵਿਹੜੇ ਦੇ ਪੰਡਾਲ ਨੂੰ ਪੰਜਾਬੀ ਸਭਿਆਚਾਰ ਦਾ ਰੰਗ ਦਿਤਾ ਗਿਆ, ਜਿਸ ਵਿਚ ਦਰੀਆਂ, ਖੇਸ, ਫੁਲਕਾਰੀਆਂ, ਚਰਖਾ, ਪਰਾਂਦੇ ਆਦਿ ਖਿੱਚ ਦਾ ਕੇਂਦਰ ਸਨ।

ਇਸ ਮੌਕੇ ਮੁਟਿਆਰਾਂ ਪੰਜਾਬੀ ਪਹਿਰਾਵੇ ਵਿਚ ਆਈਆਂ। ਇਸ ਮੌਕੇ ਮੁਟਿਆਰਾਂ ਵਲੋਂ ਪੀਂਘਾਂ ਝੂਟੀਆਂ ਗਈਆਂ ਅਤੇ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ। ਇਸ ਮੌਕੇ ਸਭਿਆਚਾਰ ਨਾਲ ਸਬੰਧਿਤ ਖੇਡਾਂ ਵੀ ਕਰਵਾਈਆਂ ਗਈਆਂ।

ਇਸ ਮੌਕੇ ਖੀਰ ਪੂੜੇ ਦੇ ਪਕਵਾਨ ਵੰਡੇ ਗਏ।

ਇਸ ਸਮਾਗਮ ਵਿਚ ਇਲਾਕੇ ਦੀਆਂ ਮੁਟਿਆਰਾਂ ਸ੍ਰੀਮਤੀ ਅੰਜੂ, ਹਰਜੀਤ, ਸਾਵੀ, ਗੀਤਾ, ਮਿਸ ਸੰਗੀਤਾ, ਪਵਿੱਤਰ, ਮੀਨਾਕਸ਼ੀ, ਅਲਕਾ, ਨੀਲਮ, ਪੂਜਾ, ਅਨੰਤਬੀਰ, ਰਿਚਾ, ਮੀਨਾ ਅਗਰਵਾਲ, ਨਿਰਮਲਾ ਗੁਲਾਟੀ, ਸਾਕਸੀ ਤੇ ਹੋਰਨਾਂ ਨੇ ਹਿੱਸਾ ਲਿਆ।

Leave a Reply

Your email address will not be published.