ਲੰਪੀ ਸਕਿਨ ਤੋਂ ਪ੍ਰਭਾਵਿਤ ਪਸ਼ੂਆਂ ਦਾ ਸਮੇਂ ਸਿਰ ਇਲਾਜ ਕਰੇ ਸਰਕਾਰ : ਭਾਗੋਮਾਜਰਾ

ਐਸ ਏ ਐਸ ਨਗਰ, 12 ਅਗਸਤ (ਸ.ਬ.) ਪੈਰੀਫੇਰੀ ਮਿਲਕਮੈਨ ਯੂਨੀਅਨ ਦੀ ਮੀਟਿੰਗ ਅੰਗਰੇਜ ਸਿੰਘ ਕੁੰਭੜਾ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਲੰਪੀ ਸਕਿਨ ਤੋਂ ਪ੍ਰਭਾਵਿਤ ਪਸ਼ੂਆਂ ਦਾ ਸਮੇਂ ਸਿਰ ਇਲਾਜ ਕਰੇ।

ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਪਸ਼ੂਆਂ ਨੂੰ ਆ ਰਹੀ ਲੰਪੀ ਸਕਿਨ ਬਿਮਾਰੀ ਕਾਰਨ ਪੂਰਾ ਦੇਸ਼ ਪ੍ਰਭਾਵਤ ਹੋ ਰਿਹਾ ਹੈ ਪਰ ਸਰਕਾਰਾਂ ਦੀ ਨੀਂਦ ਨਹੀਂ ਖੁੱਲ੍ਹ ਰਹੀ ਜਦੋਂ ਕਿ ਪ੍ਰਸ਼ਾਸਨ ਪੀੜਤ ਪਸ਼ੂਆਂ ਦਾ ਇਲਾਜ ਕਰਨ ਵਿੱਚ ਅਜੇ ਵੀ ਨਾਕਾਮ ਹੈ। ਉਹਨਾਂ ਕਿਹਾ ਕਿ ਬਿਮਾਰੀ ਨੇ ਮਹਾਂਮਾਰੀ ਦਾ ਰੂਪ ਧਾਰ ਲਿਆ ਹੈ ਅਤੇ ਇਸ ਬਿਮਾਰੀ ਕਾਰਨ ਦਿਨਾਂ ਵਿਚ ਹੀ ਦੁੱਧ ਦਾ ਧੰਦਾ ਖ਼ਤਮ ਹੋ ਰਿਹਾ ਹੈ।

ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਸਿਰਫ਼ ਬਿਆਨਬਾਜ਼ੀ ਨੂੰ ਛੱਡ ਕੇ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦਾ ਮੁਫਤ ਇਲਾਜ ਕਰੇ ਤੇ ਦਵਾਈਆਂ ਦਾ ਮੁਫਤ ਪ੍ਰਬੰਧ ਕਰੇ ਕਿਉਂਕਿ ਪੀੜਤ ਪਸ਼ੂਆਂ ਦਾ ਇਲਾਜ ਪ੍ਰਾਈਵੇਟ ਕਰਾਉਣਾ ਪੈ ਰਿਹਾ ਹੈ ਜੋ ਕਿ ਬਹੁਤ ਮਹਿੰਗਾ ਪੈਂਦਾ ਹੈ ਇਸ ਲਈ ਸਰਕਾਰ ਪਸ਼ੂਆਂ ਦਾ ਇਲਾਜ ਯਕੀਨੀ ਬਣਾਏ।

ਇਸ ਮੌਕੇ ਯੂਨੀਅਨ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਾਸੀਆਂ, ਜਸਵੀਰ ਸਿੰਘ ਨਰੈਣਾ, ਸੁਰਿੰਦਰ ਸਿੰਘ ਬਰਿਆਲੀ ਪ੍ਰਧਾਨ ਚੰਡੀਗੜ੍ਹ, ਸੰਤ ਸਿੰਘ ਕੁਰੜੀ, ਸਤਪਾਲ ਸਿੰਘ ਸਵਾੜਾ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਦਲਜੀਤ ਸਿੰਘ ਮਨਾਣਾ, ਜਗਤਾਰ ਸਿੰਘ ਤੰਗੌਰੀ, ਜਸਬੀਰ ਸਿੰਘ ਢਕੋਰਾਂ, ਗੁਰਦੀਪ ਸਿੰਘ, ਨਰਿੰਦਰ ਸਿੰਘ ਸਿਆਊ, ਮਨਜੀਤ ਸਿੰਘ, ਅਵਤਾਰ ਸਿੰਘ, ਹਰਦੀਪ ਮਟੌਰ, ਸੁਭਾਸ਼ ਗੋਚਰ, ਗੋਲਡੀ ਆਦਿ ਹਾਜ਼ਰ ਸਨ।

Leave a Reply

Your email address will not be published.