ਇਸ ਹਫਤੇ ਦਾ ਤੁਹਾਡਾ ਰਾਸ਼ੀਫਲ 14 ਅਗਸਤ ਤੋਂ 20 ਅਗਸਤ ਤੱਕ

ਮੇਖ : ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰ ਵਧੇਰੇ ਗੁੱਸੇ ਕਾਰਲ ਪਰਿਵਾਰਕ ਪ੍ਰੇਸ਼ਾਨੀ ਵਧੇਗੀ। ਥਾਂ ਦੀ ਤਬਦੀਲੀ ਦਾ ਡਰ ਬਣਿਆ ਰਹੇਗਾ। ਕਿਸੇ ਖਾਸ ਦੀ ਮਦਦ ਨਾਲ ਕਾਰੋਬਾਰੀ ਹਾਲਾਤ ਸੁਧਰਨਗੇ। ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ।

ਬ੍ਰਿਖ : ਮਾਨ-ਇੱਜ਼ਤ ਵਿੱਚ ਵਾਧਾ ਅਤੇ ਧਨ ਲਾਭ ਦੇ ਸਾਧਨ ਹੌਲੀ-ਹੌਲੀ ਵੱਧਣਗੇ। ਪਰਿਵਾਰਕ ਹਾਲਾਤ ਵੀ ਪਹਿਲਾਂ ਨਾਲੋਂ ਸੁਖਦ ਹੋਣਗੇ। ਇਸਤਰੀ ਅਤੇ ਸੰਤਾਨ ਸੁੱਖ ਮਿਲੇਗਾ। ਵਿਦੇਸ਼ ਯਾਤਰਾ ਦੀ ਯੋਜਨਾ ਵੀ ਬਣੇਗੀ। ਪਰ ਸਿਹਤ ਕੁਝ ਢਿੱਲੀ ਰਹੇਗੀ। ਪੇਟ ਖਰਾਬ, ਗੁਪਤ ਪ੍ਰੇਸ਼ਾਨੀ ਅਤੇ ਸੱਟ ਆਦਿ ਲੱਗਣ ਦਾ ਡਰ ਹੈ।

ਮਿਥੁਨ : ਕਿਸੇ ਨਵੇਂ ਕੰਮ ਨੂੰ ਕੰਮੀ ਰੂਪ ਦੇ ਮੌਕੇ ਮਿਲਣਗੇ। ਧਨ ਲਾਭ ਹੋ ਸਕਦਾ ਹੈ। ਨੌਕਰੀ/ਕਾਰੋਬਾਰ ਵਿੱਚ ਤਰੱਕੀ ਦੇ ਯੋਗ ਹਨ। ਵਾਹਨ ਆਦਿ ਖਰੀਦਣ ਦਾ ਪ੍ਰੋਗਰਾਮ ਬਣ ਸਕਦਾ ਹੈ। ਕੰਮਾਂ ਵਿੱਚ ਰੁਕਾਵਟ, ਪਰਿਵਾਰਕ ਪ੍ਰੇਸ਼ਾਨੀ, ਧਨ ਦਾ ਖਰਚ ਜਿਆਦਾ ਅਤੇ ਗੁਪਤ ਚਿੰਤਾ ਬਣੀ ਰਹੇਗੀ। ਵਪਾਰੀ ਵਰਗ ਨੂੰ ਆਰਥਿਕ ਖੇਤਰਾਂ ਵਿੱਚ ਕਈ ਉਤਾਰ-ਚੜ੍ਹਾਅ ਅਤੇ ਅਸਥਿਰ ਹਾਲਾਤ ਦਾ ਸਾਹਮਣਾ ਰਹੇਗਾ।

ਕਰਕ : ਸਾਰੇ ਕੰਮਾਂ ਵਿੱਚ ਕਾਮਯਾਬੀ ਮਿਲੇਗੀ। ਆਮਦਨ ਵਿੱਚ ਵਾਧਾ ਹੋਵੇਗਾ। ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਜਾਂ ਨੌਕਰੀ ਮਿਲਣ ਦੇ ਵੀ ਇਸ਼ਾਰੇ ਹਨ। ਘਰ ਵਿੱਚ ਕੋਈ ਚੰਗਾ ਕੰਮ ਹੋਣ ਦੀ ਸੰਭਾਵਨਾ ਹੈ। ਯਾਤਰਾ ਵੀ ਫਾਇਦੇਮੰਦ ਰਹੇਗੀ। ਸੰਤਾਨ ਦੇ ਕਿਸੇ ਕੰਮ ਨਾਲ ਮਨ ਖੁਸ਼ ਹੋਵੇਗਾ, ਜੋਸ਼ ਵਿੱਚ ਆ ਕੇ ਕੋਈ ਗਲਤ ਫੈਸਲਾ ਵੀ ਕਰ ਸਕਦੇ ਹੋ। ਦੁਸ਼ਮਣ ਕਮਜ਼ੋਰ ਰਹਿਣਗੇਅਤੇ ਮੁਕੱਦਮੇ ਆਦਿ ਵਿੱਚ ਜਿੱਤ ਹਾਸਲ ਹੋਵੇਗੀ।

ਸਿੰਘ : ਮੁਸ਼ਕਿਲਾਂ ਦੇ ਬਾਵਜੂਦ ਕੋਸ਼ਿਸ਼ ਕਰਨ ਤੇ ਲਾਭ ਦੇ ਮੌਕੇ ਪਹਿਲਾਂ ਨਾਲੋਂ ਬੇਹਤਰ ਹੋਣਗੇ। ਕੁਝ ਆਰਥਿਕ ਸਮੱਸਿਆਵਾਂ ਸੁਲਝਣਗੀਆਂ। ਪਰ ਪਰਿਵਾਰ ਵਿੱਚ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਮਨ-ਮੁਟਾਵ ਹੋਵੇਗਾ। ਥਾਂ ਦੀ ਤਬਦੀਲੀ ਅਤੇ ਦੂਰ ਦੀ ਯਾਤਰਾ ਵੀ ਹੋਵੇਗੀ। ਸੰਤਾਨ ਸੰਬੰਧੀ ਪ੍ਰੇਸ਼ਾਨੀ ਅਤੇ ਕਿਸੇ ਤੋਂ ਧੋਖਾ ਮਿਲਣ ਦੀ ਆਸ ਹੈ।

ਕੰਨਿਆ : ਮੁਸ਼ਕਲਾਂਦੇ ਬਾਵਜੂਦ ਕਾਰੋਬਾਰ ਵਿੱਚ ਤਰੱਕੀ ਦੇ ਯੋਗ ਹਨ। ਮਾਨ-ਇੱਜ਼ਤ ਵਿੱਚ ਵਾਧਾ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣੇਗਾ। ਜ਼ਮੀਨ-ਜਾਇਦਾਦ ਸੰਬੰਧੀ ਪ੍ਰੇਸ਼ਾਨੀ ਅਤੇ ਸਵਾਰੀ ਆਦਿ ਦਾ ਲੈਣ-ਦੇਣ ਹੋਣ ਦੇ ਯੋਗ ਹਨ। ਸਰਕਾਰੀ ਕੰਮਾਂ ਵਿੱਚ ਕੁਝ-ਨਾ-ਕੁਝ ਪ੍ਰੇਸ਼ਾਨੀ ਜ਼ਰੂਰ ਹੋਵੇਗੀ।

ਤੁਲਾ : ਕੰਮ-ਕਾਜ ਵਿੱਚ ਰੁਝੇਵੇਂ ਵੱਧਣਗੇ। ਕੋਸ਼ਿਸ਼ ਕਰਨ ਤੇ ਧਨ ਪ੍ਰਾਪਤੀ ਦੇ ਸਾਧਨ ਵੀ ਵੱਧਣਗੇ। ਨਵੇਂ-ਨਵੇਂ ਮਿੱਤਰਾਂ ਨਾਲ ਮੇਲ-ਜੋਲ ਵਧੇਗਾ, ਸਿਹਤ ਸੰਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਰਹੇਗਾ। ਪਰਿਵਾਰਕ ਹਾਲਾਤ ਵੀ ਉਤਾਰ-ਚੜਾਅ ਅਤੇ ਪ੍ਰੇਸ਼ਾਨੀਆਂ ਵਾਲੇ ਰਹਿਣਗੇ। ਧਰਮ-ਕਰਮ ਵਿੱਚ ਵੀ ਦਿਲਚਸਪੀ ਰਹੇਗੀ। ਅਚਾਨਕ ਯਾਤਰਾ ਦਾ ਯੋਗ ਹੈ।

ਬ੍ਰਿਸ਼ਚਕ : ਵਪਾਰ ਵਿੱਚ ਲਾਭ ਅਤੇ ਸਿਹਤ ਵਿੱਚ ਸੁਧਾਰ ਹੋਵੇਗਾ। ਗੁਜਾਰੇ ਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਬਣਦੇ ਕੰਮਾਂ ਵਿੰਚ ਰੁਕਾਵਟਾਂ ਅਤੇ ਅੜ੍ਹਚਨਾਂ ਪੈਦਾ ਹੋਣਗੀਆਂ। ਆਖੀਰ ਵਿੱਚ ਕਿਸੇ ਸਹਿਯੋਗੀ ਤੋਂ ਧੋਖਾ ਮਿਲਣ ਦੀ ਉਮੀਦ ਹੈ। ਗੈਰ ਜ਼ਰੂਰੀ ਖਰਚ ਵੀ ਵੱਧਣਗੇ, ਪਰਿਵਾਰ ਵਿੱਚ ਫਜ਼ੂਲ ਦਾ ਤਨਾਉ ਅਤੇ ਪ੍ਰੇਸ਼ਾਨੀ ਰਹੇਗੀ। ਸਰਕਾਰੀ ਕੰਮ ਵਿੱਚ ਔਕੜਾਂ ਆਉਣਗੀਆਂ। ਕੋਈ ਗੁਪਤ ਚਿੰਤਾ ਵੀ ਰਹੇਗੀ।

ਧਨੁ : ਹਫਤੇ ਦੇ ਸ਼ੁਰੂ ਵਿੱਚ ਹਾਲਾਤ ਕੁਝ ਸੁਧਰਨਗੇ। ਧਨ ਲਾਭ ਅਤੇ ਕਿਸੇ ਨਵੇਂ ਕੰਮ ਵੱਲ ਰੁਝਾਨ ਵਧੇਗਾ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ। ਵਧੇਰੇ ਗੁੱਸੇ ਕਾਰਨ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਝਗੜਾ ਹੋਣ ਦਾ ਡਰ ਰਹੇਗਾ। ਧਨ ਖਰਚ ਜਿਆਦਾ ਅਤੇ ਥਾਂ ਦੀ ਤਬਦੀਲੀ ਦੀ ਯੋਜਨਾ ਬਣੇਗੀ।

ਮਕਰ : ਕੁਝ ਸੋਚੀਆਂ ਯੋਜਨਾਵਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਰਹੇਗਾ। ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਧਨ ਪ੍ਰਾਪਤੀ ਦੇ ਵਸੀਲੇ ਬਣਦੇ ਰਹਿਣਗੇ, ਪਰ ਪਿਤਾ-ਪੁੱਤਰ ਵਿੱਚ ਮਤਭੇਦ ਅਤੇ ਸੰਤਾਨ ਦੇ ਕੈਰੀਅਰ ਸੰਬੰਧੀ ਚਿੰਤਾ ਰਹੇਗੀ। ਸਰਕਾਰੀ ਖੇਤਰ ਵਿੱਚ ਕੰਮ ਕਰਾਉਣ ਲਈ ਮੁਸ਼ਕਿਲਾਂ ਆਉਣਗੀਆਂ ਅਤੇ ਸਿਹਤ ਸੰਬੰਧੀ ਪ੍ਰੇਸ਼ਾਨੀ ਹੋਵੇਗੀ।

ਕੁੰਭ : ਇਸ ਹਫਤੇ ਖਾਸ ਕੰਮਾਂ ਵਿੱਚ ਅੜ੍ਹਚਣਾਂ ਹੋਣਗੀਆਂ। ਧਨ ਲਾਭ ਅਤੇ ਤਰੱਕੀ ਦੇ ਯੋਗ ਹਨ। ਭੌਤਿਕ ਸੁੱਖਾਂ ਵਿੱਚ ਧਨ ਖਰਚ ਹੋਵੇਗਾ। ਕਿਸੇ ਖਾਸ ਉੱਚ-ਅਧਿਕਾਰੀ ਦੀ ਮਦਦ ਨਾਲ ਸੰਤਾਨ ਸੰਬੰਧੀ ਸਮੱਸਿਆ ਦਾ ਹੱਲ ਹੋਣ ਦੇ ਆਸਾਰ ਵੱਧਣਗੇ। ਫਜੂਲ ਦੀ ਭੱਜ-ਦੌੜ੍ਹ, ਸਿਹਤ ਸੰਬੰਧੀ ਪ੍ਰੇਸ਼ਾਨੀ ਅਤੇ ਉਲਝਣਾਂ ਕਾਰਨ ਮਨ ਪ੍ਰੇਸ਼ਾਨ ਰਹੇਗਾ।

ਮੀਨ : ਹਫਤੇ ਦੇ ਸ਼ੁਰੂ ਵਿੱਚ ਨਜਦੀਕੀ ਦੀ ਮਦਦ ਨਾਲ ਕੁਝ ਵਿਗੜੇ ਹੋਏ ਕੰਮਾਂ ਵਿੱਚ ਸੁਧਾਰ ਹੋਵੇਗਾ। ਮਿਹਨਤ ਕਰਨ ਤੇ ਧਨ ਲਾਭ ਦੇ ਮੌਕੇ ਮਿਲਣਗੇ। ਜਿਆਦਾ ਖਰਚ ਅਤੇ ਪਰਿਵਾਰ ਸੰਬੰਧੀ ਪ੍ਰੇਸ਼ਾਨੀ ਰਹੇਗੀ। ਕਾਰੋਬਾਰ ਵਿੱਚ ਉਤਸ਼ਾਹ ਨਾਲ ਕੰਮ ਕਰਨ ਤੇ ਕਾਮਯਾਬੀ ਦੇ ਰਸਤੇ ਮਿਲਣਗੇ, ਪਰ ਸੰਤਾਨ ਸੰਬੰਧੀ ਫਿਕਰ ਅਤੇ ਸਿਹਤ ਸੰਬੰਧੀ ਪ੍ਰੇਸ਼ਾਨੀ ਵੀ ਬਣੀ ਰਹੇਗੀ।

Leave a Reply

Your email address will not be published.