ਸ੍ਰੀਲੰਕਾ ਜਲ ਸੈਨਾ ਵੱਲੋਂ ਅੱਠ ਭਾਰਤੀ ਮਛੇਰੇ ਕਾਬੂ

ਕੋਲੰਬੋ, 20 ਸਤੰਬਰ (ਸ.ਬ.) ਸ੍ਰੀ ਲੰਕਾ ਦੀ ਜਲ ਸੈਨਾ ਨੇ ਅੱਠ ਭਾਰਤੀ ਮਛੇਰਿਆਂ ਨੂੰ ਆਪਣੇ ਖੇਤਰ ਵਿੱਚ ਦਾਖਲ ਹੋਣ ਦੇ ਦੋਸ਼ ਹੇਠ ਕਾਬੂ ਕਰ ਲਿਆ ਹੈ। ਮੱਛੀਆਂ ਫੜਨ ਵਾਲੇ ਤਾਮਿਲਨਾਡੂ ਦੇ ਪੁਡੁਕੋਟਈ ਖੇਤਰ ਦੇ ਵਾਸੀ ਹਨ। ਸ੍ਰੀਲੰਕਾ ਫੌਜ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਬੀਤੀ ਦੇਰ ਰਾਤ ਮੁਲਲੈਥਿਵੂ ਤੇ ਨੇਦੁਨਥਿਵੂ ਦਰਮਿਆਨ ਇਨ੍ਹਾਂ ਨੂੰ ਗਸ਼ਤ ਕਰਦਿਆਂ ਕਾਬੂ ਕੀਤਾ। ਪੁਲੀਸ ਨੇ ਇਨ੍ਹਾਂ ਦੀ ਕਿਸ਼ਤੀ ਵੀ ਜ਼ਬਤ ਕਰ ਲਈ ਹੈ।