ਭਾਰਤ ਆਸਟਰੇਲੀਆ ਮੈਚ ਦੀਆਂ ਟਿਕਟਾਂ ਖਰੀਦਣ ਦੌਰਾਨ ਭੀੜ ਹੋਈ ਬੇਕਾਬੂ, ਕਈ ਲੋਕ ਜ਼ਖ਼ਮੀ
ਹੈਦਰਾਬਾਦ, 22 ਸਤੰਬਰ (ਸ.ਬ.) ਭਾਰਤ ਤੇ ਆਸਟਰੇਲੀਆ ਦਰਮਿਆਨ 25 ਸਤੰਬਰ ਨੂੰ ਖੇਡੇ ਜਾਣ ਵਾਲੇ ਟੀ 20 ਮੈਚ ਦੀਆਂ ਟਿਕਟਾਂ ਦੀ ਵਿਕਰੀ ਦੌਰਾਨ ਭੀੜ ਬੇਕਾਬੂ ਹੋ ਗਈ ਜਿਸ ਕਾਰਨ ਕਈ ਜਣੇ ਜ਼ਖ਼ਮੀ ਹੋ ਗਏ। ਇਥੇ ਟਿਕਟਾਂ ਦੀ ਵਿਕਰੀ ਅੱਜ ਸਵੇਰ ਸ਼ੁਰੂ ਹੋਣੀ ਸੀ ਤੇ ਲੋਕ ਬੀਤੀ ਰਾਤ ਤੋਂ ਹੀ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ। ਟਿਕਟ ਖਿੜਕੀ ਖੁੁੱਲ੍ਹਣ ਵੇਲੇ ਭੀੜ ਬੇਕਾਬੂ ਹੋ ਗਈ ਤੇ ਧੱਕੇ ਮਾਰਨ ਕਾਰਨ ਕਈ ਜਣੇ ਹੇਠਾਂ ਡਿੱਗ ਗਏ। ਇਸ ਮੌਕੇ ਪੁਲੀਸ ਵੀ ਭੀੜ ਤੇ ਕਾਬੂ ਨਹੀਂ ਪਾ ਸਕੀ।