ਮੁਹਾਲੀ ਪੁਲੀਸ ਵਲੋਂ 27 ਗ੍ਰਾਮ ਹੈਰੋਈਨ, 38 ਗ੍ਰਾਮ ਆਈਸ ਅਤੇ ਹੋਰ ਨਸ਼ੀਲੇ ਸਾਮਾਨ ਸਮੇਤ ਇੱਕ ਵਿਅਕਤੀ ਕਾਬੂ

ਐਸ. ਏ. ਐਸ. ਨਗਰ, 22 ਸਤੰਬਰ (ਸ.ਬ.) ਮੁਹਾਲੀ ਪੁਲੀਸ ਨੇ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 27 ਗ੍ਰਾਮ ਹੈਰੋਇਨ, 38.30 ਗ੍ਰਾਮ ਆਇਸ (ਡਰੱਗ), ਅਤੇ 40 ਹਜਾਰ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਬਾਅਦ ਵਿੱਚ ਇਸ ਵਿਅਕਤੀ ਵਲੋਂ ਪੁਲੀਸ ਨੂੰ ਨਸ਼ੇ ਦੇ 10 ਟੀਕੇ ਅਤੇ ਨਸ਼ੀਲੀ ਦਵਾਈ ਦੀਆਂ 10 ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ।

ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਹਾਲੀ ਪੁਲੀਸ ਵਲੋਂ ਐਸ ਐਸ ਪੀ ਸ੍ਰੀ ਵਿਵੇਕ ਸੀਲ ਸੋਨੀ, ਐਸ ਪੀ ਸ੍ਰੀ ਅਕਾਸ਼ਦੀਪ ਸਿੰਘ ਔਲਖ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਫੇਜ-11 ਦੇ ਮੁੱਖ ਅਫਸਰ ਥਾਣੇਦਾਰ ਗਗਨਦੀਪ ਸਿੰਘ ਦੀ ਨਿਗਰਾਨੀ ਹੇਠ ਸਬ: ਇੰਸ ਸੁਰੇਸ਼ ਕੁਮਾਰ ਅਤੇ ਪੁਲੀਸ ਪਾਰਟੀ ਵਲੋਂ ਉਦਯੋਗਿਕ ਖੇਤਰ ਫੇਜ਼ 9 ਦੇ ਨੇੜੇ ਨਾਕੇਬੰਦੀ ਦੌਰਾਨ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਨਾਕੇਬੰਦੀ ਦੌਰਾਨ ਇਕ ਮੋਨਾ ਲੜਕਾ ਪੈਦਲ ਆਉਦਾ ਦਿਖਾਈ ਦਿੱਤਾ, ਜੋ ਪੁਲੀਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜ ਕੇ ਭੱਜਣ ਲੱਗਾ ਪਰੰਤੂ ਸਬ ਇੰਸ ਸੁਰੇਸ਼ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਲੜਕੇ ਨੂੰ ਰੋਕ ਲਿਆ ਅਤੇ ਉਸਦਾ ਨਾਮ ਪਤਾ ਪੁੱਛਿਆ। ਇਸ ਦੌਰਾਨ ਉਸਦੀ ਜਾਂਚ ਕਰਨ ਤੇ ਉਸ ਕੋਲੋਂ 27 ਗ੍ਰਾਮ ਹੈਰੋਇਨ, 38.30 ਗ੍ਰਾਮ ਆਇਸ (ਡਰੱਗ), ਅਤੇ 40 ਹਜਾਰ ਰੁਪਏਬਰਾਮਦ ਹੋਈ ਜਿਸਤੇ ਪੁਲੀਸ ਨੇ ਭਾਗੀਰਥ ਨਾਮ ਦੇ ਇਸ ਵਿਅਕਤੀ ਨੂ ੰਗ੍ਰਿਫਤਾਰ ਕਰਕੇ ਉਸਦੇ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 21-61-85 ਤਹਿਤ ਮਾਮਲਾ ਕੀਤਾ ਹੈ।

ਉਹਨਾਂ ਦੱਸਿਆ ਕਿ ਭਾਗੀਰਥ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਉਸਤੋਂ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਭਾਗੀਰੱਥ ਵਲੋਂ 10 ਨਸ਼ੀਲੇ ਟੀਕੇ ਅਤੇ 10 ਸ਼ੀਸ਼ੀਆਂ ਐਵਲ ਦੀਆ ਬਰਾਮਦ ਕਰਵਾਈਆਂ।

ਉਹਨਾਂ ਦੱਸਿਆ ਕਿ ਪੁਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਭਾਗੀਰੱਥ ਤੇ ਪਹਿਲਾਂ ਵੀ ਐਨ. ਡੀ. ਪੀ. ਐਸ. ਐਕਟ ਅਤੇ ਆਰਮਜ ਐਕਟ ਤਹਿਤ ਮੁਕੱਦਮਾ ਦਰਜ ਹੈੇ। ਉਹਨਾਂ ਕਿਹਾ ਕਿ ਇਹ ਵਿਅਕਤੀ ਕਿਸ -ਕਿਸ ਜਗ੍ਹਾ ਤੋਂ ਹੈਰੋਇਨ ਲਿਆ ਕੇ ਅੱਗੇ ਕਿਸ -ਕਿਸ ਵਿਅਕਤੀ ਨੂੰ ਸਪਲਾਈ ਕਰਦਾ ਹੈ ਇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਅਗਰ ਕਿਸੇ ਹੋਰ ਵਿਅਕਤੀ/ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।