ਕਰਮਚਾਰੀਆਂ ਦਾ ਵਫਦ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਨੂੰ ਮਿਲਿਆ
ਐਸ. ਏ. ਐਸ. ਨਗਰ, 4 ਅਕਤੂਬਰ (ਸ.ਬ.) ਅੱਜ ਪੰਜਾਬ ਬੋਰਡ ਤੇ ਕਾਰਪੋਰੇਸ਼ਨ ਮਹਾਸੰਘ ਦੇ ਜਨਰਲ ਸਕੱਤਰ ਰਾਜ ਕੁਮਾਰ ਅਤੇ ਜਗਦੇਵ ਸਿੰਘ ਮਲੋਆ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ ਮੁਹਾਲੀ ਨੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ. ਦਲਵੀਰ ਸਿੰਘ ਢਿਲੋ ਨਾਲ ਉਹਨਾਂ ਦੇ ਦਫਤਰ ਉਦਯੋਗ ਭਵਨ ਸੈਕਟਰ 17 ਵਿਖੇ ਮੁਲਾਕਾਤ ਕੀਤੀ।
ਇਸ ਮੌਕੇ ਮਹਾਂਸੰਘ ਦੇ ਜਨਰਲ ਸਕੱਤਰ ਰਾਜ ਕੁਮਾਰ ਨੇ ਸz. ਢਿੱਲੋਂ ਨੂੰ ਪੰਜਾਬ ਬੋਰਡ ਅਤੇ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਜਿਸਤੇ ਸz.ਢਿੱਲੋਂ ਨੇ ਮੁਲਾਜ਼ਮਾਂ ਦੀਆਂ ਮੰਗਾ ਜਲਦ ਹਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਗੋਬਿੰਦਰ ਮਿੱਤਲ, ਵਿਨੋਦ ਕੁਮਾਰ, ਤਜਿੰਦਰ ਸਿੰਘ, ਸਰਬਜੀਤ ਸਿੰਘ, ਗੁਲਸ਼ਨ ਆਦਿ ਹਾਜ਼ਰ ਸਨ।