ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਮਨਾਇਆ ਜਾਵੇਗਾ ਦਸ਼ਹਿਰਾ ਫੇਜ਼ 8, ਸੈਕਟਰ 70 ਅਤੇ ਫੇਜ਼ 1 ਵਿੱਚ ਲੱਗਣਗੀਆਂ ਦਸ਼ਹਿਰੇ ਦੀਆਂ ਰੌਣਕਾ

ਐਸ. ਏ. ਐਸ. ਨਗਰ, 4 ਅਕਤੂਬਰ (ਸ.ਬ.) ਮੁਹਾਲੀ ਸ਼ਹਿਰ ਵਿੱਚ ਦਸ਼ਹਿਰੇ ਦੇ ਤਿਉਹਾਰ ਮੌਕੇ ਮੁੱਖ ਰੂਪ ਵਿੱਚ ਤਿੰਨ ਵੱਡੇ ਆਯੋਜਨ ਹੋਣਗੇ। ਦਸ਼ਹਿਰਾ ਕਮੇਟੀ ਮੁਹਾਲੀ ਵੱਲੋਂ ਫੇਜ਼-8 ਦੇ ਮੇਲਾ ਗ੍ਰਾਉਂਡ ਵਿਖੇ ਦਸ਼ਹਿਰੇ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ ਜਦੋਂਕਿ ਸ੍ਰੀ ਰਾਮਲੀਲਾ ਅਤੇ ਦਸ਼ਹਿਰਾ ਕਮੇਟੀ ਮਟੌਰ ਵਲੋਂ ਦਸ਼ਹਿਰੇ ਮੌਕੇ ਅਮਰ ਹਸਪਤਾਲ ਸੈਕਟਰ 70 ਦੇ ਨਾਲ ਲੱਗਦੇ ਗ੍ਰਾਉਂਡ ਵਿੱਚ ਦਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਅੰਕੁਸ਼ ਕਲੱਬ ਵਲੋਂ ਫੇਜ਼ 1 ਵਿੱਚ ਮੁਹਾਲੀ ਪਿੰਡ ਦੇ ਨੇੜੇ ਦਸ਼ਹਿਰੇ ਦੇ ਤਿਉਹਾਰ ਸੰਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।

ਦਸ਼ਹਿਰਾ ਕਮੇਟੀ ਦੇ ਪ੍ਰਧਾਨ ਸ੍ਰੀ ਮਧੂਭੂਸ਼ਣ ਨੇ ਦੱਸਿਆ ਕਿ ਫੇਜ਼ 8 ਦੇ ਮੇਲਾ ਗ੍ਰਾਉਂਡ ਵਿਖੇ ਦਸ਼ਹਿਰੇ ਦੇ ਪ੍ਰੋਗਰਾਮ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਮੁੱਖ ਮਹਿਮਾਨ ਹੋਣਗੇ।

ਸ੍ਰੀ ਰਾਮਲੀਲਾ ਅਤੇ ਦਸ਼ਹਿਰਾ ਕਮੇਟੀ ਮਟੌਰ ਦੇ ਚੇਅਰਮੈਨ ਸz .ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਦਸ਼ਹਿਰੇ ਮੌਕੇ ਅਮਰ ਹਸਪਤਾਲ ਸੈਕਟਰ 70 ਦੇ ਨਾਲ ਲੱਗਦੇ ਗ੍ਰਾਉਂਡ ਵਿੱਚ ਦਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਜਦੋਂਕਿ ਬਾਜਵਾ ਡਿਵੈਲਪਰ ਦੇ ਐਮ ਡੀ ਸz. ਜਰਨੈਲ ਸਿੰਘ ਬਾਜਵਾ, ਪ੍ਰਾਪਰਟੀ ਕਾਰੋਬਾਰੀ ਅਸ਼ੋਕ ਗੋਇਲ ਅਤੇ ਰਵਿੰਦਰ ਗੋਇਲ ਅਤੇ ਸਮਾਜਸੇਵੀ ਆਗੂ ਸ੍ਰੀ ਰਮੇਸ਼ ਦੱਤ ਵਿਸ਼ੇਸ਼ ਮਹਿਮਾਨ ਹੋਣਗੇ।

ਇਸ ਦੌਰਾਨ ਅੰਕੁਸ਼ ਕਲੱਬ ਵਲੋਂ ਫੇਜ਼ 1 ਵਿੱਚ ਮੁਹਾਲੀ ਪਿੰਡ ਦੇ ਨੇੜੇ ਦਸ਼ਹਿਰੇ ਦੇ ਤਿਉਹਾਰ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ੍ਰੀ ਸੰਜੀਵ ਵਸ਼ਿਸ਼ਟ ਮੁੱਖ ਮਹਿਮਾਨ ਹੋਣਗੇ ਜਦੋਂਕਿ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸz ਮਨਪ੍ਰੀਤ ਸਿੰਘ ਚਾਹਲ ਅਤੇ ਯੰਗਸਟਰ ਕਲੱਬ ਦੇ ਪ੍ਰਧਾਨ ਸ੍ਰੀ ਨਿਤੇਸ਼ ਵਿਜ ਵਿਸ਼ੇਸ਼ ਮਹਿਮਾਨ ਹੋਣਗੇ।

ਬਲੌਂਗੀ (ਪਵਨ ਰਾਵਤ) ਬਲੌਂਗੀ ਵਿਖੇ ਦਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਾਬਕਾ ਕੈਬਿਨਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਹੋਣਗੇ ਜਦੋਂਕਿ ਹਲਕਾ ਵਿਧਾਇਕ ਕੁਲਵੰਤ ਸਿੰਘ, ਮੁਹਾਲੀ ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਭਾਜਪਾ ਦੇ ਸੂਬਾ ਕਾਰਬਜਕਾਰਨੀ ਮੈਂਬਰ ਸ੍ਰੀ ਸੰਜੀਵ ਵਿਸ਼ਿਸ਼ਟ ਵਿਸ਼ੇਸ਼ ਮਹਿਮਾਨ ਹੋਣਗੇ।