ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

ਮੇਖ :ਦਿਨ ਤੁਹਾਡੇ ਲਈ ਚੰਗੇਨਤੀਜੇ ਲੈ ਕੇ ਆਵੇਗਾ। ਜੇਕਰ ਤੁਸੀਂ ਕੋਈ ਮਹੱਤਵਪੂਰਨ ਫੈਸਲਾ ਲੈਣਾ ਹੈ, ਤਾਂ ਬਹੁਤ ਸੋਚ-ਸਮਝ ਕੇ ਕਰੋ। ਸਮਾਜ ਵਿੱਚ ਚੰਗੇ ਕੰਮਾਂ ਦੇ ਕਾਰਨ ਤੁਹਾਡੀ ਪ੍ਰਸਿੱਧੀ ਹਰ ਪਾਸੇ ਫੈਲੇਗੀ। ਪਰਿਵਾਰ ਵਿੱਚ ਕਿਸੇ ਸ਼ੁਭ ਪ੍ਰੋਗਰਾਮ ਦੀ ਚਰਚਾ ਹੋ ਸਕਦੀ ਹੈ।

ਬ੍ਰਿਖ : ਦਿਨ ਤੁਹਾਡੇ ਲਈ ਬਾਕੀ ਦਿਨਾਂ ਦੇ ਮੁਕਾਬਲੇ ਬਿਹਤਰ ਰਹਿਣ ਵਾਲਾ ਹੈ। ਜੇਕਰ ਤੁਸੀਂ ਆਪਣੇ ਕਾਰੋਬਾਰ ਦੀ ਜਗ੍ਹਾ ਬਦਲਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਫਾਇਦੇਮੰਦ ਰਹੇਗਾ। ਤੁਹਾਨੂੰ ਕੁਝ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ, ਜਿਸ ਕਾਰਨ ਤੁਹਾਡੀ ਤਾਕਤ ਵਧੇਗੀ।

ਮਿਥੁਨ : ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਤੇ ਜਾਣ ਬਾਰੇ ਵੀ ਸੋਚ ਸਕਦੇ ਹੋ। ਤੁਹਾਨੂੰ ਪਰਿਵਾਰ ਵਿੱਚ ਕੋਈ ਵਿਸ਼ੇਸ਼ ਸਨਮਾਨ ਮਿਲੇਗਾ, ਜਿਸ ਕਾਰਨ ਤੁਹਾਡਾ ਮਨ ਖੁਸ਼ ਰਹੇਗਾ।

ਕਰਕ : ਦਿਨ ਤੁਹਾਡੇ ਲਈ ਬਹੁਤ ਰਚਨਾਤਮਕ ਹੋਣ ਵਾਲਾ ਹੈ। ਤੁਹਾਡੇ ਦਿਮਾਗ ਵਿੱਚ ਕੁਝ ਨਵੀਆਂ ਕਾਰੋਬਾਰੀ ਯੋਜਨਾਵਾਂ ਆਉਣਗੀਆਂ, ਜਿਨ੍ਹਾਂ ਨੂੰ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਾਂਝਾ ਕਰੋਗੇ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਮਿਲਣ ਦੀ ਸੰਭਾਵਨਾ ਹੈ। ਵਿਦਿਆਰਥੀ ਲਈ ਦਿਨ ਚੰਗਾ ਹੈ।

ਸਿੰਘ : ਦਿਨ ਤੁਹਾਡੇ ਲਈ ਸਕਾਰਾਤਮਕ ਨਤੀਜੇ ਲੈ ਕੇ ਆਵੇਗਾ। ਲੰਬੇ ਸਮੇਂ ਤੋਂ ਅਧੂਰੇ ਪਏ ਕੰਮ ਪੂਰੇ ਹੋਣਗੇ। ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਸ਼ੁਭ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹੋ। ਨੌਕਰੀ ਅਤੇ ਦਫਤਰ ਵਿੱਚ ਤੁਹਾਡੇ ਵਿਚਾਰਾਂ ਦੀ ਪ੍ਰਸੰਸਾ ਹੋਵੇਗੀ।

ਕੰਨਿਆ : ਦਿਨ ਤੁਹਾਡੇ ਲਈ ਵਿਅਸਤ ਰਹੇਗਾ। ਤੁਹਾਡੀ ਧਾਰਮਿਕ ਕੰਮਾਂ ਵੱਲ ਰੁਚੀ ਵਧੇਗੀ। ਬਾਹਰ ਦਾ ਖਾਣ ਖਾਣ ਤੋਂ ਪ੍ਰਹੇਜ ਕਰੋ। ਕੰਮ ਵਾਲੀ ਥਾਂ ਤੇ ਤੁਹਾਡੇ ਅਧਿਕਾਰੀ ਤੁਹਾਡੇ ਕਿਸੇ ਕੰਮ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਤੁਲਾ : ਤੁਹਾਨੂੰ ਆਪਣਾ ਕੰਮ ਧਿਆਨ ਨਾਲ ਕਰਨਾ ਪਵੇਗਾ। ਗੁੱਸੇ ਤੇ ਕਾਬੂ ਰੱਖੋ। ਵਾਦ-ਵਿਵਾਦ ਤੋਂ ਦੂਰ ਰਹੋ। ਆਤਮ ਵਿਸ਼ਵਾਸ਼ ਵਿੱਚ ਵਾਧਾ ਹੋਵੇਗਾ। ਕਾਰੋਬਾਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ।

ਬ੍ਰਿਸ਼ਚਕ : ਕੋਈ ਖਾਸ ਅਤੇ ਚੰਗਾ ਕੰਮ ਕਰਨ ਦੀ ਸੰਭਾਵਨਾ ਹੈ। ਵਿਦਿਆਰਥੀਆਂ ਨੂੰ ਆਪਣੀ ਮਿਹਨਤ ਦੇ ਚੰਗੇ ਨਤੀਜੇ ਮਿਲਣਗੇ। ਪ੍ਰਤੀਯੋਗੀ ਪ੍ਰੀਖਿਆ ਨਾਲ ਸਬੰਧਤ ਕੋਈ ਵੀ ਚੰਗੀ ਜਾਣਕਾਰੀ ਮਿਲ ਸਕਦੀ ਹੈ। ਦਿਨ ਤੁਹਾਡੇ ਲਈ ਅਨੁਕੂਲ ਹੈ।

ਧਨੁ : ਦਿਨ ਤੁਹਾਡੇ ਲਈ ਸ਼ੁਭ ਨਤੀਜੇ ਲੈ ਕੇ ਆਵੇਗਾ। ਕਿਸੇ ਨਵੇਂ ਪ੍ਰੋਜੈਕਟ ਤੇ ਕੰਮ ਕਰਨ ਦਾ ਵਿਚਾਰ ਆਵੇਗਾ। ਜ਼ਮੀਨ ਜਾਇਦਾਦ ਨਾਲ ਜੁੜਿਆ ਕੋਈ ਪਰਿਵਾਰਕ ਮਾਮਲਾ ਅਦਾਲਤ ਹੱਲ ਹੋ ਸਕਦਾ ਹੈ। ਘਰ ਵਿੱਚ ਖੁਸ਼ਹਾਲੀ ਰਹੇਗੀ ਅਤੇ ਤੁਹਾਨੂੰ ਦੋਸਤਾਂ ਦਾ ਪੂਰਾ ਸਹਿਯੋਗ ਮਿਲੇਗਾ।

ਮਕਰ : ਦਿਨ ਤੁਹਾਡੇ ਲਈ ਸੁਖਦ ਨਤੀਜੇ ਲੈ ਕੇ ਆਵੇਗਾ। ਤੁਹਾਨੂੰ ਆਰਥਿਕ ਖੇਤਰ ਵਿੱਚ ਲਾਭ ਦੇ ਮੌਕੇ ਮਿਲਣਗੇ। ਤੁਸੀਂ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਨਾਲ ਮਿਲ ਕੇ ਪਾਰਟੀ ਦਾ ਆਯੋਜਨ ਕਰ ਸਕਦੇ ਹੋ।

ਕੁੰਭ : ਦਿਨ ਤੁਹਾਡੇ ਲਈ ਚੰਗਾ ਹੈ। ਪੈਸੇ ਨਾਲ ਸਬੰਧਤ ਕੋਈ ਵੀ ਲੈਣ-ਦੇਣ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਪਰਿਵਾਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਰੁਜ਼ਗਾਰ ਦੇ ਨਵੇਂ ਸਾਧਨ ਬਣਨਗੇ। ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਹੋਵੇਗਾ।

ਮੀਨ : ਦਿਨ ਤੁਹਾਡੇ ਲਈ ਆਮ ਰਹਿਣ ਵਾਲਾ ਹੈ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮਾਂ ਦੇ ਪੂਰਾ ਹੋਣ ਕਾਰਨ ਤੁਸੀਂ ਖੁਸ਼ ਰਹੋਗੇ। ਕਿਸੇ ਧਾਰਮਿਕ ਸਥਾਨ ਦੀ ਯਾਤਰਾ ਹੋ ਸਕਦੀ ਹੈ। ਪਰਿਵਾਰ ਵਿੱਚ ਪਾਰਟੀ ਦਾ ਆਯੋਜਨ ਕੀਤਾ ਜਾ ਸਕਦਾ ਹੈ।