ਸ਼ੱਕੀ ਵਿਅਕਤੀਆਂ ਦੀ ਭਾਲ ਲਈ ਪੁਲੀਸ ਨੇ ਚਲਾਈ ਸਰਚ ਮੁਹਿੰਮ ਡਾਲਫਿਨ ਟਾਵਰ, ਅਗਰਸੇਨ ਸੁਸਾਇਟੀ ਅਤੇ ਪੂਰਵਾ ਅਪਾਰਟਮੈਂਟ ਵਿੱਚ ਕੀਤੀ ਜਾਂਚ

ਐਸ ਏ ਐਸ ਨਗਰ, 3 ਦਸੰਬਰ (ਸ.ਬ.) ਮੁਹਾਲੀ ਪੁਲੀਸ ਵਲੋਂ ਅੱਜ ਤੜਕੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਸਰਚ ਮੁਹਿੰਮ ਚਲਾਈ ਗਈ ਜਿਸ ਦੌਰਾਨ ਡਾਲਫਿਨ ਟਾਵਰ ਸੈਕਟਰ 77, ਅਗਰਸੇਨ ਸੁਸਾਇਟੀ ਸੈਕਟਰ 76 ਅਤੇ ਪੂਰਵਾ ਅਪਾਰਟਮੈਂਟ ਸੈਕਟਰ 88 ਵਿੱਚ ਸਰਚ ਮੁਹਿੰਮ ਚਲਾਈ ਗਈ।

ਐਸ ਪੀ ਸਿਟੀ ਸz. ਅਕਾਸ਼ਦੀਪ ਸਿੰਘ ਔਲਖ ਦੀ ਅਗਵਾਈ ਵਿੱਚ ਚਲਾਈ ਗਹੀ ਇਸ ਜਾਂਚ ਮੁਹਿੰਮ ਦੌਰਾਨ ਇਹਨਾਂ ਇਲਾਕਿਆਂ ਵਿੱਚ ਇਕੱਲੇ ਤੌਰ ਤੇ ਰਹਿੰਦੇ ਨੌਜਵਾਨਾਂ, ਪੀ ਜੀ ਕੇਂਦਰਾਂ ਅਤੇ ਸ਼ੱਕੀ ਕਿਰਾਏਦਾਰਾਂ ਦੀ ਜਾਂਚ ਕੀਤੀ ਗਈ।

ਡੀ ਐਸ ਪੀ ਹਰਸਿਮਰਨ ਸਿੰਘ ਬੱਲ ਨੇ ਦਸਿਆ ਕਿ ਜਾਂਚ ਦੌਰਾਨ ਢਾਈ ਦਰਜਨ ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਰਚ ਮੁਹਿੰਮ ਦੌਰਾਨ ਇਲਾਕਾ ਵਾਸੀਆਂ ਨੂੰ ਪੀ ਜੀ, ਕਿਰਾਏਦਾਰਾਂ ਅਤੇ ਨੌਕਰਾਂ ਦੀ ਸੂਚਨਾ ਥਾਣੇ ਦੇਣ ਅਤੇ ਵੈਰੀਫਿਕੇਸ਼ਨ ਕਰਵਾਉਣ ਲਈ ਵੀ ਕਿਹਾ ਗਿਆ ਹੈ।

ਜਿਕਰਯੋਗ ਹੈ ਕਿ ਪੁਲੀਸ ਵਲੋਂ ਆਪਣੀ ਸਰਚ ਮੁਹਿੰਮ ਅੱਜ ਸਵੇਰੇ ਆਰੰਭ ਕਰ ਦਿਤੀ ਗਈ ਸੀ, ਜੋ ਕਿ ਕਾਫੀ ਸਮਾਂ ਜਾਰੀ ਰਹੀ। ਇਸ ਮੌਕੇ ਸਥਾਨਕ ਵਸਨੀਕਾਂ ਦੇ ਆਗੂਆਂ ਨੇ ਪੁਲੀਸ ਅਧਿਕਾਰੀਆਂ ਨੂੰ ਸਥਾਨਕ ਵਸਨੀਕਾਂ ਨੂੰ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਸਬੰਧੀ ਆ ਰਹੀਆਂ ਸਮੱਸਿਆਵਾਂ ਵੀ ਦਸੀਆਂ ਅਤੇ ਇਲਾਕੇ ਵਿਚ ਸੁਰਖਿਆ ਪ੍ਰਬੰਧ ਸਖਤ ਕਰਨ ਦੀ ਅਪੀਲ ਕੀਤੀ।