ਸੈਕਟਰ-78 ਦੇ ਵਸਨੀਕਾਂ ਵਲੋਂ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਜਨਰਲ ਬਾਡੀ ਮੀਟਿੰਗ ਦੌਰਾਨ ਰੋਸ ਦਾ ਪ੍ਰਗਟਾਵਾ, ਵਸਨੀਕਾਂ ਦੇ ਮਸਲੇ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 5 ਦਸੰਬਰ (ਸ.ਬ.) ਰੈਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਰੋਸ ਜਨਰਲ ਬਾਡੀ ਮੀਟਿੰਗ ਕ੍ਰਿਸ਼ਨਾ ਮਿੱਤੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-2 ਬੁਲਾਰਿਆਂ ਵਲੋਂ ਸੈਕਟਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਰੋਸ ਜਾਹਿਰ ਕੀਤਾ ਗਿਆ ਅਤੇ ਨਗਰ ਨਿਗਮ ਮੁਹਾਲੀ ਤੋਂ ਮੰਗ ਕੀਤੀ ਗਈ ਕਿ ਇਹਨਾਂ ਸਮੱਸਿਅਵਾਂ ਦੇ ਹਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਸ਼ਹੀਦ ਭਗਤ ਸਿੰਘ ਪਾਰਕ ਨੰ. 17 ਵਿੱਚ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਲਾਇਬ੍ਰੇਰੀ ਬਣਾਉਣ, ਸਾਰੇ ਪਾਰਕਾਂ ਦੇ ਚਾਰੇ ਪਾਸੇ ਬਰਾਬਰ ਜਗ੍ਹਾਂ ਪਾਰਕਿੰਗ ਲਈ ਬਣਾਉਣ, ਪਾਰਕ ਨੰ. 16 ਜਾਂ 17 ਵਿੱਚ ਬਾਥਰੂਮ ਬਣਾਉਣ, ਪਾਰਕ ਨੰ. 16 ਵਿੱਚ ਸੈਕਟਰ-71 ਦੀ ਤਰਜ ਤੇ ਲੜਕੀਆਂ ਲਈ ਬੈਡਮਿੰਟਨ ਕੋਰਟ ਬਣਾਉਣ, ਸੈਕਟਰ ਦੇ ਵੱਡੇ ਪਾਰਕ ਨੰ. 5 ਅਤੇ 16 ਵਿੱਚ ਵੀ ਜਿੰਮ ਲਗਾਉਣ, ਸੈਕਟਰ ਦੇ ਵੱਡੇ ਪਾਰਕ 17, 16 ਅਤੇ 5 ਦੇ ਪੱਕੇ ਟਰੈਕ ਦੇ ਨਾਲ ਕੱਚਾ ਟਰੈਕ ਬਣਾਉਣ, ਸ਼ਹੀਦ ਭਗਤ ਸਿੰਘ ਪਾਰਕ ਨੰ. 17 ਦਾ ਟੁਟਿਆ ਗੇਟ ਦੁਬਾਰਾ ਬਣਾਉਣ, ਪਾਰਕ ਨੰ. 16 ਵਿਚ ਪਾਪੂਲਰ ਦੇ ਆਊਟ ਡੇਟਿਡ ਪੌਦੇ ਜੋ ਕਿ ਡਿਗ ਰਹੇ ਹਨ ਨੂੰ ਕਟਵਾਉਣ, ਗੁਰੂ ਨਾਨਕ ਸਵੀਟਸ ਦੇ ਸਾਹਮਣੇ ਪਖਾਨੇ (ਜੋ ਟੁੱਟ ਭੱਜ ਗਿਆ ਹੈ) ਨੂੰ ਠੀਕ ਕਰਨ, ਸੈਕਟਰ ਦੀ ਵਿਚਕਾਰਲੀ ਸੜਕ ਉਤੇ ਪ੍ਰੀਮਿਕਸ ਪਾਉਣ, ਟੁੱਟੇ ਝੂਲੇ ਠੀਕ ਕਰਨ ਤੇ ਬੱਚਿਆਂ ਲਈ ਹੋਰ ਵੱਡੇ ਝੂਲੇ ਲਗਾਉਣ, ਹੋਰ ਬੈਂਚ ਲਗਾਉਣ, ਹੋਰ ਰੋਡ ਗਲੀਆਂ ਬਣਾਉਣ ਤੇ ਸੜਕਾਂ ਦੇ ਕਰਵ-ਚੈਨਲ ਨਵਿਆਉਣ, ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸਮੱਸਿਆ ਆਦਿ ਦਾ ਹਲ ਕਰਨ ਦੀ ਮੰਗ ਕੀਤੀ ਗਈ।

ਇਸਦੇ ਨਾਲ ਹੀ ਸਰਕਾਰ/ ਗਮਾਡਾ ਤੋਂ ਅਰਬਨ ਪਬਲਿਕ ਹੈਲਥ ਸੈਕਟਰ-79 ਦਾ ਬੰਦ ਪਿਆ ਕੰਮ ਸ਼ੁਰੂ ਕਰਨ ਅਤੇ ਕਮਿਊਨਿਟੀ ਸੈਂਟਰ ਦੀ ਉਸਾਰੀ ਕਰਨ ਦੀ ਮੰਗ ਕੀਤੀ ਗਈ।

ਮੀਟਿੰਗ ਦੌਰਾਨ ਸੰਗਰੂਰ ਵਿੱਚ ਪੁਲੀਸ ਵਲੋਂ ਖੇਤ ਮਜਦੂਰਾਂ ਉਤੇ ਲਾਠੀ ਚਾਰਜ ਦੀ ਜੋਰਦਾਰ ਨਿਖੇਧੀ ਕੀਤੀ ਗਈ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕ੍ਰਿਸ਼ਨਾ ਮਿੱਤੂ, ਇੰਦਰਜੀਤ ਸਿੰਘ, ਮੇਜਰ ਸਿੰਘ, ਰਮਨੀਕ ਸਿੰਘ, ਸੁਰਿੰਦਰ ਸਿੰਘ ਕੰਗ, ਗੁਰਮੇਲ ਸਿੰਘ ਢੀਂਡਸਾ, ਜਸਵਿੰਦਰ ਸਿੰਘ, ਗੁਰਨਾਮ ਸਿੰਘ, ਜਗਦੀਪ ਸਿੰਘ, ਦਰਸ਼ਨ ਸਿੰਘ, ਗੁਰਮੁਖ ਸਿੰਘ, ਗੁਰਮੀਤ ਸਿੰਘ, ਪੀ.ਸੀ.ਰਾਣਾ, ਸੰਤੋਖ ਸਿੰਘ, ਗੁਰਵਿੰਦਰ ਸਿੰਘ, ਪ੍ਰੀਤਇੰਦਰ ਸਿੰਘ, ਕੁਲਦੀਪ ਸਿੰਘ, ਪਾਖਰ ਸਿੰਘ, ਕੇ ਐਸ ਮਹਿਤਾ, ਲਖਮਿੰਦਰ ਸਿੰਘ, ਰਾਜਪਾਲ ਕੌਰ, ਚਰਨ ਸਿੰਘ, ਗੁਰਭਜਨ ਸਿੰਘ, ਹਰਚੰਦ ਸਿੰਘ, ਮਦਨ ਕੈਸ਼ਅਪ ਆਦਿ ਹਾਜਰ ਸਨ।