ਸ਼੍ਰੀ ਗੁਰੁ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵਿਸ਼ਵ ਪੱਧਰ ਤੇ ਮਨਾਏਗੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਨਟ ਕਮੇਟੀ

ਅੰਬਾਲਾ, 9 ਜੂਨ (ਸ.ਬ.) ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੀ ਤਰਜ ਤੇ ਵਿਸ਼ਵਪੱਧਰ ਤੇ ਮਨਾਇਆ ਜਾਵੇਗਾ।

ਕਮੇਟੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੇ ਦੱਸਿਆ ਆਊਣ ਵਾਲੀ 11 ਜੁਲਾਈ ਨੂੰ ਆ ਰਹੇ ਗੁਰਪੁਰਬ ਸਮਾਗਮ ਦੀਆਂ ਤਿਆਰੀਆਂ ਲਈ ਗੁ:ਪੰਜੋਖਰਾ ਸਾਹਿਬ ਅੰਬਾਲਾ ਵਿਖੇ ਰੱਖੀ ਮੀਟਿੰਗ ਵਿਚ ਲੋਕਲ ਸਿੰਘ ਸਭਾਵਾਂ, ਸੁਸਾਇਟੀਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਭਾਗ ਲਿਆ।

ਉਹਨਾਂ ਦੱਸਿਆ ਕਿ 9 ਜੁਲਾਈ ਨੂੰ ਵਿਸ਼ਾਲ ਨਗਰ ਕੀਰਤਨ ਗੁ:ਪੰਜੋਖਰਾ ਸਾਹਿਬ ਤੋਂ ਸਵੇਰੇ ਆਰੰਭ ਹੋ ਕੇ ਅੰਬਾਲਾ ਅਤੇ ਲੱਗਦੇ ਪਿੰਡਾਂ ਨੂੰ ਕਵਰ ਕਰਦਾ ਹੋਇਆ ਰਾਤ ਵਾਪਿਸ ਗੁ:ਪੰਜੋਖਰਾ ਸਾਹਿਬ ਪੁਜੇਗਾ। 10 ਅਤੇ 11 ਜੁਲਾਈ ਨੂੰ ਸਵੇਰੇ ਸ਼ਾਮ ਕੀਰਤਨ, ਕਥਾ ਵਿਚਾਰ ਅਤੇ ਢਾਡੀ ਸਿੰਘਾਂ ਸੰਗਤਾ ਨੂੰ ਹਰਿਜਸ ਸ੍ਰਵਨ ਕਰਾਉਣਗੇ।

ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸz ਰਮਨੀਕ ਸਿੰਘ ਮਾਨ ਨੇ ਦੱਸਿਆ ਕਿ ਇਸ ਸਾਰੇ ਪ੍ਰੋਗਰਾਮ ਦੀ ਜਿੰਮੇਵਾਰੀ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਸz ਵਿਨਰ ਸਿੰਘ, ਸz ਸੁਦਰਸ਼ਨ ਸਿੰਘ ਸਹਿਗਲ, ਸz ਭੁਪਿੰਦਰ ਸਿੰਘ ਬਿੰਦਰਾ ਅਤੇ ਸz ਤਰਵਿੰਦਰ ਪਾਲ ਸਿੰਘ ਮੈਂਬਰ ਸਾਹਿਬ ਨੂੰ ਸੌਂਪੀ ਗਈ ਹੈ। ਇਹਨਾਂ ਦੇ ਨਾਲ ਸz ਭੁਪਿੰਦਰ ਸਿੰਘ ਅਸੰਧ ਸੀ. ਮੀਤ ਪ੍ਰਧਾਨ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਜੂ.ਮੀਤ ਪ੍ਰਧਾਨ ਅਤੇ ਸz ਮੋਹਨਜੀਤ ਸਿੰਘ ਜਨਰਲ ਸਕੱਤਰ ਅਤੇ ਸਮੂਹ ਮੈਂਬਰ ਵੀ ਗੁਰਪੁਰਬ ਮਨਾਉਣ ਲਈ ਸੰਗਤਾਂ ਦੀ ਸੇਵਾ ਕਰਨ ਲਈ ਤੱਤਪਰ ਰਹਿਣਗੇ।