Shooting of Dushman at ISBT, Mohali

ਮੁਹਾਲੀ ਦੇ ਨਵੇਂ ਬੱਸ ਅੱਡੇ ਤੇ ਦੁਸ਼ਮਣ ਦੀ ਸ਼ੂਟਿੰਗ
ਭਲਕੇ ਮਹੇਸ਼ ਭੱਟ ਦੇ ਮੁਹਾਲੀ ਆਉਣ ਦੀਆਂ ਕਨਸੋਆਂ

ਐਸ ਏ ਐਸ ਨਗਰ, 18 ਸਤੰਬਰ (ਕੁਲਦੀਪ ਸਿੰਘ) ਮੁਹਾਲੀ ਦੇ ਨਵੇਂ ਬਣੇ ਬੱਸ ਅੱਡੇ ਜਿਸਦਾ ਨਾਂ ਬਾਬਾ ਬੰਦਾ ਸਿੰਘ ਬਹਦਾਰ ਦੇ ਨਾਂ ਤੇ ਰੱਖਿਆ ਗਿਆ ਹੈ, ਭਾਵੇਂ ਕਈ ਸਾਲਾਂ ਤੱਕ ਵਿਵਾਦਾਂ ਦਾ ਸ਼ਿਕਾਰ ਰਿਹਾ ਹੈ ਪਰ ਹੁਣ ਇੱਥੇ ਬਾਲੀਵੁਡ ਫਿਲਮ ਦੀ ਸ਼ੂਟਿੰਗ ਹੋਣ ਜਾ ਰਹੀ ਹੈ| ਭਲਕੇ ਇੱਥੇ ਬਾਲੀਵੁਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਦੇ ਵੀ ਆਉਣ ਦੀਆਂ ਕਨਸੋਆਂ ਹਨ| ਇਹ ਫਿਲਮ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਆਧਾਰ ਤੇ ਬਣ ਰਹੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਦੀ ਸ਼ੂਟਿੰਗ ਸੋਮਵਾਰ ਨੂੰ ਸ਼ਾਮ 7 ਵਜੇ ਸ਼ੁਰੂ ਹੋਵੇਗੀ| ਫਿਲਮ ਵਿੱਚ ਗੁਲਸ਼ਨ ਗ੍ਰੋਵਰ, ਜਸ਼ਨ, ਕਰਤਾਰ ਚੀਮਾ ਅਤੇ ਸਾਕਸ਼ੀ ਆਦਿ ਮੇਨ ਲੀਡ ਵਿੱਚ ਹਨ|
ਇੱਥੇ ਜਿਕਰਯੋਗ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਹੇਠਾਂ ਜੋ ਮੁਹਾਲੀ ਦੇ ਨਾਂ ਨਾਲ ਕੁੱਝ ਫਲੈਕਸਾਂ ਲੱਗੀਆਂ ਸਨ ਉਹ ਵੀ ਅੱਜ ਸ਼ੂਟਿੰਗ ਲਈ ਉਤਾਰ ਦਿੱਤੀਆਂ ਗਈਆਂ ਹਨ| ਹੋ ਸਕਦਾ ਹੈ ਕਿ ਫਿਲਮਕਾਰ ਵਲੋਂ ਇਸ ਥਾਂ ਨੂੰ ਬੱਸ ਅੱਡੇ ਦੀ ਥਾਂ ਤੇ ਕੋਈ ਹੋਰ ਹੀ ਲੁਕ ਦਿੱਤੀ ਜਾਣੀ ਹੋਵੇ ਪਰ ਇਸਦਾ ਮੁੱਖ ਹੋਰਡਿੰਗ ਨਾ ਉਤਾਰੇ ਜਾਣ ਕਾਰਨ ਹੋ ਸਕਦਾ ਹੈ ਇਸਨੂੰ ਮਾਡਰਨ ਬੱਸ ਅੱਡੇ ਦੇ ਤੌਰ ਤੇ ਦਿਖਾਇਆ ਜਾਵੇ ਜੋ ਕਿ ਇਹ ਅਸਲੀਅਤ ਵਿੱਚ ਵੀ ਹੈ|
ਇਹੀ ਨਹੀਂ ਇਸ ਬੱਸ ਅੱਡੇ ਦੇ ਬਾਹਰ ਕਈ ਮੁਲਕਾਂ ਦੇ ਝੰਡੇ ਵੀ ਲਗਾਏ ਗਏ ਹਨ ਤਾਂ ਜੋ ਇਸਨੂੰ ਅੰਤਰਰਾਸ਼ਟਰੀ ਲੁਕ ਦਿੱਤੀ ਜਾ ਸਕੇ|

Leave a Reply

Your email address will not be published.