Judwa 2 to be released in Sep-2017
ਸਤੰਬਰ 2017 ‘ਚ ਰਿਲੀਜ਼ ਹੋਵੇਗੀ ‘ਜੁੜਵਾ-2’
ਨਵੀਂ ਦਿੱਲੀ (ਬਿਊਰੋ) ਸਲਮਾਨ ਖਾਨ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕੁਝ ਅਜਿਹੀਆਂ ਫਿਲਮਾਂ ‘ਚ ਕੰਮ ਕੀਤਾ ਸੀ, ਜਿੰਨਾਂ ‘ਚ ਉਨ੍ਹਾਂ ਦਾ ਡਬਲ ਰੋਲ ਸੀ ਪਰ ਉਨ੍ਹਾਂ ‘ਚੋਂ ਸਭ ਤੋਂ ਵੱਡੀ ਹਿੱਟ 1997 ‘ਚ ਆਈ ਨਿਰਦੇਸ਼ਕ ਡੇਵਿਡ ਧਵਨ ਦੀ ਫਿਲਮ ‘ਜੁੜਵਾ’ ਹੀ ਰਹੀ, ਜਿਸ ‘ਚ ਸਲਮਾਨ ਖਾਨ ਨੇ ਡਬਲ ਰੋਲ ਕੀਤੇ ਸਨ ਅਤੇ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਅਤੇ ਰੰਭਾ ਲੀਡ ਰੋਲ ‘ਚ ਸਨ| ਇਸ ਫਿਲਮ ਦੇ ਗਾਣੇ ਵੀ ਕਾਫੀ ਹਿੱਟ ਰਹੇ ਸਨ|
ਹੁਣ ਕਰੀਬ 20 ਸਾਲ ਬਾਅਦ ਇਸ ਫਿਲਮ ਦੀ ਸੀਕਵਲ ਬਣਾਈ ਜਾ ਰਹੀ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ‘ਜੁੜਵਾ’ ਦੇ ਨਿਰਦੇਸ਼ਕ ਡੇਵਿਡ ਧਵਨ ਦੇ ਬੇਟੇ ਅਤੇ ਯੰਗ ਐਕਟਰ ਵਰੁਣ ਧਵਨ ਇਸ ਫਿਲਮ ‘ਚ ਸਲਮਾਨ ਖਾਨ ਵਾਲਾ ਕਿਰਦਾਰ ਨਿਭਾ ਰਹੇ ਹਨ ਅਤੇ ਇਸ ਫਿਲਮ ‘ਚ ਵਰੁਣ ਡਬਲ ਰੋਲ ‘ਚ ਨਜ਼ਰ ਆਉਣਗੇ| ਇਸ ਫਿਲਮ ਨੂੰ ਪ੍ਰਡਿਊਸ ਕਰਨ ਵਾਲੀ ਕੰਪਨੀ ਨੇ ਹਾਲ ਹੀ ‘ਚ ਇਸ ਫਿਲਮ ਦੀ ਰਿਲੀਜ਼ ਤਾਰੀਕ ਅਨਾਊਂਸ ਕੀਤੀ| ਕੰਪਨੀ ਦੇ ਇਕ ਟਵੀਟ ‘ਚ ਲਿਖਿਆ ਗਿਆ, ”ਆਪਣੇ ਕੈਲੰਡਰ ‘ਤੇ ਤਰੀਕ ਮਾਰਕ ਕਰ ਲਵੋ| ‘ਜੁੜਵਾ-2’ 29 ਸਤੰਬਰ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ|”