ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੀ 2588 ਪੰਚਾਇਤਾਂ ਨੂੰ ਸੈਨੀਟਾਈਜੇਸ਼ਨ ਲਈ 5.18 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੀ 2588 ਪੰਚਾਇਤਾਂ ਨੂੰ ਸੈਨੀਟਾਈਜੇਸ਼ਨ ਲਈ 5.18 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ
ਚੰਡੀਗੜ੍ਹ, 10 ਅਪ੍ਰੈਲ (ਸ.ਬ.) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੀ 2588 ਪੰਚਾਇਤਾਂ ਨੂੰ ਸੈਨੀਟਾਈਜੇਸ਼ਨ ਲਈ ਲਗਭਗ 5.18 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦੀ ਆਪਣੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ| ਇਹ ਰਕਮ ਉਨ੍ਹਾਂ ਪੰਚਾਇਤਾਂ ਨੂੰ ਮਿਲੇਗੀ, ਜਿਨ੍ਹਾਂ ਦੀ ਸਾਲਾਨਾ ਆਮਦਨ 2 ਲੱਖ ਰੁਪਏ ਤੋਂ ਘੱਟ ਹੈ|
ਮੁੱਖ ਮੰਤਰੀ ਨੇ ਹੋਰ ਪੰਚਾਇਤਾਂ, ਜਿਨ੍ਹਾਂ ਦੀ ਆਮਦਨ 2 ਲੱਖ ਰੁਪਏ ਤੋਂ ਹੈ ਵੱਧ, ਨੂੰ ਵੀ ਖਰਚ ਕਰਨ ਲਈ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ| ਇਸ ਤਰ੍ਹਾ ਨਾਲ, ਹਰੇਕ ਪਿੰਡ ਪੰਚਾਇਤ ਸੈਨੀਟਾਈਜੇਸ਼ਨ ‘ਤੇ 20,000 ਰੁਪਏ ਖਰਚ ਕਰ ਸਕਦੀ ਹੈ|
ਜਾਰੀ ਕੀਤੀ ਗਈ ਰਕਮ ਅਨੁਸਾਰ ਹਰੇਕ ਪਿੰਡ ਪੰਚਾਇਤ ਸੈਨੀਟਾਈਜੇਸ਼ਨ ਤੇ 20,000 ਰੁਪਏ ਖਰਚ ਕਰੇਗੀ| ਇਸ ਤਰ੍ਹਾ ਜਿਲ੍ਹਾ ਅੰਬਾਲਾ ਦੀਆਂ 221 ਪੰਚਾਇਤਾਂ ਲਈ 44,20,000 ਰੁਪਏ, ਭਿਵਾਨੀ ਦੀਆਂ 185 ਪੰਚਾਇਤਾਂ ਲਈ 37,00,000         ਰੁਪਏ, ਚਰਖੀ ਦਾਦਰੀ ਦੀਆਂ 98  ਪੰਚਾਇਤਾਂ ਲਈ 19,60,000          ਰੁਪਏ, ਫਰੀਦਾਬਾਦ ਦੀ 57 ਪੰਚਾਇਤਾਂ ਲਈ 11,40,000 ਰੁਪਏ, ਫਤਿਹਾਬਾਦ ਦੀਆਂ 41 ਪੰਚਾਇਤਾਂ ਲਈ 8,20,000 ਰੁਪਏ, ਗੁਰੂਗ੍ਰਾਮ ਦੀਆਂ 98 ਪੰਚਾਇਤਾਂ ਲਈ 19,60,000 ਰੁਪਏ, ਹਿਸਾਰ ਦੀਆਂ 101 ਪੰਚਾਇਤਾਂ ਲਈ 20,20,000 ਰੁਪਏ, ਝੱਜਰ ਦੀਆਂ 117 ਪੰਚਾਇਤਾਂ ਲਈ 23,40,000 ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ?
ਇਸ ਤਰ੍ਹਾਂ, ਜੀਂਦ ਦੀਆਂ 82 ਪੰਚਾਇਤਾਂ ਲਈ 16,40,000         ਰੁਪਏ, ਕੈਥਲ ਦੀਆਂ 84 ਪੰਚਾਇਤਾਂ ਲਈ 16,80,000 ਰੁਪਏ, ਕਰਨਾਲ ਦੀਆਂ 92 ਪੰਚਾਇਤਾਂ ਲਈ 18,40,000 ਰੁਪਏ, ਕੁਰੂਕਸ਼ੇਤਰ ਦੀਆਂ 141 ਪੰਚਾਇਤਾਂ ਲਈ 28,80,000 ਰੁਪਏ, ਨਾਰਨੌਲ ਦੀਆਂ 219 ਪੰਚਾਇਤਾਂ ਲਈ 43,80,000 ਰੁਪਏ, ਮੇਵਾਤ ਦੀਆਂ 77 ਪੰਚਾਇਤਾਂ ਲਈ 35,40,000 ਰੁਪਏ, ਪਲਵਲ ਦੀਆਂ 59 ਪੰਚਾਇਤਾਂ ਲਈ 11,80,000 ਰੁਪਏ, ਪੰਚਕੂਲਾ ਦੀਆਂ 123 ਪੰਚਾਇਤਾਂ ਲਈ 24,60,000 ਰੁਪਏ, ਪਾਣੀਪਤ ਦੀਆਂ 54  ਪੰਚਾਇਤਾਂ ਲਈ 10,80,000           ਰੁਪਏ, ਰਿਵਾੜੀ ਦੀਆਂ 16 ਪੰਚਾਇਤਾਂ ਲਈ 23,20,000 ਰੁਪਏ, ਰੋਹਤਕ ਦੀਆਂ 83 ਪੰਚਾਇਤਾਂ ਲਈ 16,60,000 ਰੁਪਏ, ਸਿਰਸਾ ਦੀਆਂ 88 ਪੰਚਾਇਤਾਂ ਲਈ 17,60,000 ਰੁਪਏ, ਸੋਨੀਪਤ ਦੀਆਂ 93 ਪੰਚਾਇਤਾਂ ਲਈ 18,60,000 ਰੁਪਏ ਅਤੇ ਯਮੁਨਾਨਗਰ ਦੀਆਂ 259  ਪੰਚਾਇਤਾਂ ਲਈ 51,80,000 ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ|

Leave a Reply

Your email address will not be published. Required fields are marked *