ਇੰਗਲੈਂਡ ਤੇ ਵੈਸਟਇੰਡੀਜ਼ ਦੇ ਕ੍ਰਿਕਟਰਾਂ ਨੇ ਗੋਡਿਆਂ ਭਾਰ ਬੈਠ ਕੇ ਕੀਤਾ ਨਸਲਵਾਦ ਦਾ ਵਿਰੋਧ

ਸਾਊਥੰਪਟਨ, 9 ਜੁਲਾਈ (ਸ.ਬ.) ਇੰਗਲੈਂਡ ਤੇ ਵੈਸਟਇੰਡੀਜ਼ ਦੇ ਕ੍ਰਿਕਟਰਾਂ ਨੇ 4 ਮਹੀਨਿਆਂ ਬਾਅਦ ਕੌਮਾਂਤਰੀ ਕ੍ਰਿਕਟ ਦੀ ਬਹਾਲੀ ਕਰਨ ਵਾਲੇ ਪਹਿਲੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਦਾ ਸਮਰਥਨ ਗੋਡਿਆਂ ਭਾਰ ਬੈਠ ਕੇ ਕੀਤਾ| ਦਰਸ਼ਕਾਂ ਤੋਂ ਬਿਨਾਂ ਰੋਸ ਬਾਊਲ ਸਟੇਡੀਅਮ ਵਿੱਚ ਪਹਿਲੀ ਗੇਂਦ ਸੁੱਟੇ ਜਾਣ ਤੋਂ ਪਹਿਲਾਂ ਫੀਲਡਿੰਗ ਕਰ ਰਹੇ ਵੈਸਟਇੰਡੀਜ਼ ਦੇ ਕ੍ਰਿਕਟਰ ਆਊਟਫੀਲਡ ਵਿੱਚ ਗੋਡਿਆਂ ਭਾਰ ਬੈਠੇ| ਇੰਗਲੈਂਡ ਦੇ ਖਿਡਾਰੀਆਂ ਨੇ ਵੀ ਅਜਿਹਾ ਹੀ ਕੀਤਾ|
ਦੋਵੇਂ ਟੀਮਾਂ ਨੇ ਆਪਣੀ ਜਰਸੀ ਦੇ ਕਾਲਰ ਤੇ ਬਲੈਕ ਲਾਈਵਜ਼ ਮੈਟਰ ਦਾ ਲੋਗੋ ਲਗਾਇਆ ਹੋਇਆ ਸੀ| ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਮਈ ਵਿੱਚ ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਪੁਲਸ ਅੱਤਿਆਚਾਰ ਤੋਂ ਬਾਅਦ ਹੋਈ ਮੌਤ ਤੋਂ ਬਾਅਦ ਤੋਂ ਪੂਰੀ ਦੁਨੀਆ ਵਿੱਚ ਨਸਲਵਾਦ ਦੇ ਵਿਰੋਧ ਵਿੱਚ ਇਹ ਅੰਦੋਲਨ ਚੱਲ ਰਿਹਾ ਹੈ| ਮੈਚ ਤੋਂ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਵਿੱਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਵੀ ਰੱਖਿਆ ਗਿਆ| ਖੇਡ ਬਾਰਿਸ਼ ਤੇ ਗੀਲੀ ਆਊਟਫੀਲਡ ਦੇ ਕਾਰਨ ਤਿੰਨ ਘੰਟੇ ਦੇਰ ਨਾਲ ਸ਼ੁਰੂ ਹੋਇਆ|

Leave a Reply

Your email address will not be published.