ਵਿਰਾਟ ਕੋਹਲੀ ਤੇ ਤਮੰਨਾ ਭਾਟੀਆ ਖਿਲਾਫ ਮਦਰਾਸ ਹਾਈ ਕੋਰਟ ਵਿੱਚ ਕੇਸ, ਲੱਗਾ ਗੰਭੀਰ ਦੋਸ਼
ਨਵੀਂ ਦਿੱਲੀ, 1 ਅਗਸਤ (ਸ.ਬ.) ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਖਿਲਾਫ਼ ਮਦਰਾਸ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ| ਇਸ ਵਿੱਚ ਦੋਵਾਂ ਤੇ ਆਨਲਾਈਨ ਜੂਆ ਖੇਡਣ ਨੂੰ ਉਤਸ਼ਾਹਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਗਈ ਹੈ|
ਇਹ ਪਟੀਸ਼ਨ ਚੇਨਈ ਦੇ ਇੱਕ ਵਕੀਲ ਨੇ ਦਾਇਰ ਕੀਤੀ ਹੈ| ਇਸ ਵਿੱਚ ਪਟੀਸ਼ਨਕਰਤਾ ਨੇ ਐਮ. ਐਚ. ਸੀ. ਨੂੰ ਆਨਲਾਈਨ ਜੂਆ ਖੇਡਣ ਤੇ ਪਾਬੰਦੀ ਲਗਾਉਣ ਦੀਆਂ ਹਦਾਇਤਾਂ ਦੇਣ ਲਈ ਕਿਹਾ ਹੈ| ਉਸ ਮੁਤਾਬਕ, ਨੌਜਵਾਨਾਂ ਨੂੰ .ਆਨਲਾਈਨ ਜੂਆ ਖੇਡਣ ਦੀ ਆਦਤ ਪੈ ਰਹੀ ਹੈ|
ਇੱਕ ਰਿਪੋਰਟ ਮੁਤਾਬਕ, ਇਸ ਪਟੀਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਨ ਲਾਈਨ ਜੂਏਬਾਜ਼ੀ ਕੰਪਨੀਆਂ ਵਿਰਾਟ ਕੋਹਲੀ ਅਤੇ ਤਮੰਨਾ ਵਰਗੇ ਸਿਤਾਰਿਆਂ ਦੀ ਵਰਤੋਂ ਨੌਜਵਾਨਾਂ ਦੇ ਬ੍ਰੈਨ-ਵੌਸ਼ ਲਈ ਕਰ ਰਹੀਆਂ ਹਨ ਅਤੇ ਇਸ ਲਈ ਦੋਵਾਂ ਨੂੰ ਇਸ ਲਈ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ| ਉਸ ਨੇ ਇੱਕ ਨੌਜਵਾਨ ਦੇ ਕੇਸ ਦਾ ਵੀ ਜ਼ਿਕਰ ਕੀਤਾ ਜਿਸ ਨੇ ਖੁਦਕੁਸ਼ੀ ਕੀਤੀ ਸੀ ਕਿਉਂਕਿ ਉਹ ਆਨਲਾਈਨ ਜੂਆ ਦਾ ਪੈਸੇ ਵਾਪਸ ਨਹੀਂ ਕਰ ਸਕਦਾ ਸੀ|