ਆਇਰਲੈਂਡ ਨੇ ਜਿੱਤਿਆ ਤੀਜਾ ਵਨ ਡੇ, ਇੰਗਲੈਂਡ ਨੇ ਆਪਣੇ ਨਾਂ ਕੀਤੀ ਸੀਰੀਜ਼

ਸਾਊਥੰਪਟਨ, 5 ਅਗਸਤ (ਸ.ਬ.) ਇੰਗਲੈਂਡ ਤੇ ਆਇਰਲੈਂਡ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਮੈਚ ਸਾਊਥੰਪਟਨ ਵਿੱਚ ਖੇਡਿਆ ਗਿਆ| ਆਇਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ| ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਪੂਰੀ ਟੀਮ 49.5 ਓਵਰਾਂ ਵਿੱਚ 328 ਦੌੜਾਂ ਬਣਾ ਸਕੀ ਤੇ ਆਇਰਲੈਂਡ ਨੂੰ 329 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ| ਜਵਾਬ ਵਿੱਚ ਟੀਚੇ ਦਾ ਪਿੱਛਾ ਕਰਨ ਉੱਤਰੀ ਆਇਰਲੈਂਡ ਦੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ| ਇਸ ਦੇ ਨਾਲ ਹੀ ਇੰਗਲੈਂਡ ਨੇ ਵਨ ਡੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ|
ਆਇਰਲੈਂਡ ਟੀਮ ਵਲੋਂ ਪਾਲ ਸਟਰਲਿੰਗ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ 128 ਗੇਂਦਾਂ ਵਿੱਚ 9 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 142 ਦੌੜਾਂ ਬਣਾਈਆਂ ਤੇ ਜੋਸ਼ ਲਿਟਿਲ 12 ਚੌਕਿਆਂ ਦੀ ਮਦਦ ਨਾਲ 113 ਦੌੜਾਂ ਦਾ ਯੋਗਦਾਨ ਦਿੱਤਾ| ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਆਇਰਲੈਂਡ ਨੂੰ ਪਹਿਲੇ ਵਨ ਡੇ ਮੈਚ ਵਿੱਚ 6 ਵਿਕਟਾਂ ਤੇ ਦੂਜੇ ਮੈਚ ਵਿੱਚ 4 ਵਿਕਟਾਂ ਨਾਲ ਹਰਾਇਆ ਸੀ| ਇੰਗਲੈਂਡ ਦੇ ਇਯੋਨ ਮੋਰਗਨ (106) ਦਾ ਬੱਲਾ ਇਕ ਵਾਰ ਫਿਕ ਅਹਿਮ ਮੌਕੇ ਤੇ ਚੱਲਿਆ| ਇੰਗਲੈਂਡ ਦੀ ਟੀਮ ਜਦੋਂ ਆਇਰਲੈਂਡ ਦੇ ਵਿਰੁੱਧ ਤੀਜੇ ਵਨ ਡੇ ਵਿੱਚ ਸਿਰਫ 44 ਦੌੜਾਂ ਤੇ ਤਿੰਨ ਵਿਕਟਾਂ ਗੁਆ ਚੁੱਕੀ ਸੀ ਅਜਿਹੇ ਮੌਕੇ ਤੇ ਮੋਰਗਨ ਕ੍ਰੀਜ਼ ਤੇ ਆਏ ਤੇ ਸ਼ਾਨਦਾਰ ਸੈਂਕੜਾ ਲਗਾਇਆ| ਮੋਰਗਨ ਨੇ ਆਪਣੇ ਵਨ ਡੇ ਕਰੀਅਰ ਦਾ 13ਵਾਂ ਸੈਂਕੜਾ ਲਗਾਇਆ|

Leave a Reply

Your email address will not be published.