ਪਹਿਲੇ ਦਿਨ ਦੀ ਖੇਡ ਖਤਮ, ਪਾਕਿਸਤਾਨ ਦਾ ਸਕੋਰ 139/2

ਮਾਨਚੈਸਟਰ, 6 ਅਗਸਤ (ਸ.ਬ.) ਬਾਬਰ ਆਜਮ (ਅਜੇਤੂ 69) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਪਾਕਿਸਤਾਨ ਨੇ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਵਿੱਚ ਬਾਰਿਸ਼ ਤੇ ਖਰਾਬ ਰੋਸ਼ਨੀ ਤੋਂ ਪ੍ਰਭਾਵਿਤ ਪਹਿਲੇ ਦਿਨ 49 ਓਵਰ ਵਿੱਚ 2 ਵਿਕਟ ਤੇ 139 ਦੌੜਾਂ ਬਣਾ ਲਈਆ| ਬਾਬਰ ਆਜਮ ਨੇ 100 ਗੇਂਦਾਂ ਤੇ ਅਜੇਤੂ 69 ਦੌੜਾਂ ਵਿੱਚ 11 ਚੌਕੇ ਲਗਾਏ| ਬਾਬਰ ਆਜਮ ਦੇ ਨਾਲ ਓਪਨਰ ਸ਼ਾਨ ਮਸੂਦ 152 ਗੇਂਦਾਂ ਵਿੱਚ 7 ਚੌਕਿਆਂ ਦੀ ਮਦਦ ਨਾਲ 46 ਦੌੜਾਂ ਬਣਾ ਤੇ ਕ੍ਰੀਜ਼ ਤੇ ਹੈ| ਮਸੂਦ ਤੇ ਬਾਬਰ ਨੇ ਤੀਜੇ ਵਿਕਟ ਦੀ ਸਾਂਝੇਦਾਰੀ ਵਿੱਚ 30.5 ਓਵਰ ਵਿੱਚ 96 ਦੌੜਾਂ ਜੋੜੀਆਂ ਹਨ|
ਪਾਕਿਸਤਾਨ ਨੇ ਇਸ ਮੁਕਾਬਲੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ| ਪਾਕਿਸਤਾਨ ਨੂੰ ਪਹਿਲਾਂ ਝਟਕਾ ਜਲਦ ਹੀ ਲੱਗ ਗਿਆ ਜਦੋਂ ਤੇਜ਼ ਗੇਂਦਬਾਜ਼ ਆਰਚਰ ਨੇ ਆਬਿਦ ਅਲੀ ਨੂੰ ਬੋਲਡ ਕਰ ਦਿੱਤਾ| ਆਬਿਦ ਅਲੀ ਦਾ ਵਿਕਟ 36 ਦੇ ਸਕੋਰ ਤੇ ਡਿੱਗਿਆ| ਆਬਿਦ ਅਲੀ ਨੇ 37 ਗੇਂਦਾਂ ਤੇ 16 ਦੌੜਾਂ ਵਿੱਚ 2 ਚੌਕੇ ਲਗਾਏ| ਕਪਤਾਨ ਅਜਹਰ ਅਲੀ ਖਾਤਾ ਖੋਲ੍ਹੇ ਬਿਨਾ ਕ੍ਰਿਸ ਵੋਕਸ ਦੀ ਗੇਂਦ ਦਾ ਸ਼ਿਕਾਰ ਬਣ ਗਏ| ਅਲੀ ਦਾ ਵਿਕਟ 43 ਦੌੜਾਂ ਦੇ ਸਕੋਰ ਤੇ ਡਿੱਗਿਆ ਪਰ ਇਸ ਤੋਂ ਬਾਅਦ ਬਾਬਰ ਤੇ ਮਸੂਦ ਨੇ ਮਜ਼ਬੂਤ ਸਾਂਝੇਦਾਰੀ ਕੀਤੀ| ਬਾਬਰ ਨੇ ਆਪਣਾ ਅਰਧ ਸੈਂਕੜਾ 70 ਗੇਂਦਾਂ ਵਿੱਚ 9 ਚੌਕਿਆਂ ਦੀ ਮਦਦ ਨਾਲ ਪੂਰਾ ਕੀਤਾ| ਪਹਿਲੇ ਦਿਨ ਦੇ ਖੇਡ ਵਿੱਚ ਤਿੰਨੇ ਸੈਸ਼ਨਾਂ ਵਿੱਚ ਬਾਰਿਸ਼ ਹੋਈ ਤੇ ਤਿੰਨੇ ਸੈਸ਼ਨ ਖਰਾਬ ਰੌਸ਼ਨੀ ਦੇ ਕਾਰਨ ਅੰਪਾਇਰਾਂ ਨੂੰ ਦਿਨ ਦਾ ਖੇਡ ਖਤਮ ਕਰਨ ਦੇ ਲਈ ਮਜ਼ਬੂਰ ਹੋਣਾ ਪਿਆ|

Leave a Reply

Your email address will not be published.