AAP Candidate Shergil’s mother started campaign from Chaparchiri

‘ਆਪ’ ਉਮੀਦਵਾਰ ਸ਼ੇਰਗਿੱਲ ਦੀ ਮਾਤਾ ਨੇ ਚੱਪੜਚਿੜੀ ਤੋਂ ਸ਼ੁਰੂ ਕੀਤਾ ਪ੍ਰਚਾਰ

– ਬਾਬਾ ਜੀ ਮੇਰੇ ਸਪੁੱਤਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਚੋਣ ਮੈਦਾਨ ਫਤਿਹ ਕਰਨ ਦੀ ਹਿੰਮਤ ਬਖਸ਼ਣ : ਮਾਤਾ ਜਸਜੀਤ ਕੌਰ
ਐੱਸ.ਏ.ਐੱਸ. ਨਗਰ, 21 ਅਗਸਤ : ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੇ ਮਾਤਾ ਜੀ ਸ੍ਰੀਮਤੀ ਜਸਜੀਤ ਕੌਰ ਵੱਲੋਂ ਅੱਜ ਇਤਿਹਾਸਿਕ ਪਿੰਡ ਚੱਪੜਚਿੜੀ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਆਪਣੇ ਪੁੱਤਰ ਦੀ ਚੋਣਾਂ ਵਿੱਚ ਜਿੱਤ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ| ਇਸ ਮੌਕੇ ਉਨ੍ਹਾਂ ਦੇ ਨਾਲ ਆਪ ਦੇ ਐਸ.ਸੀ/ਐਸ.ਟੀ. ਵਿੰਗ ਦੇ ਮੀਤ ਪ੍ਰਧਾਨ ਤਰਸੇਮ ਸਿੰਘ ਗੰਧੋਂ, ਓਂਕਾਰ ਸਿੰਘ, ਅਮਿਤ ਕੁਮਾਰ, ਪਰਮਜੀਤ ਕੌਰ ਅਤੇ ਗੁਰਮੀਤ ਕੌਰ, ਸਤਵਿੰਦਰ ਸਿੰਘ ਗਰੇਵਾਲ, ਬਲਦੇਵ ਸਿੰਘ, ਬਲਵਿੰਦਰ ਸਿੰਘ, ਹਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ|
ਇਸ ਮੌਕੇ ਗੱਲਬਾਤ ਕਰਦਿਆਂ ਮਾਤਾ ਜਸਜੀਤ ਕੌਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿਖੇ ਸੂਬਾ ਸਰਹਿੰਦ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਸਰਹਿੰਦ ‘ਤੇ ਫਤਿਹ ਹਾਸਿਲ ਕੀਤੀ ਸੀ| ਇਸੇ ਲਈ ਉਨ੍ਹਾਂ ਦੀ ਸੋਚ ਸੀ ਕਿ ਉਹ ਆਪਣੇ ਬੇਟੇ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਬਾਬਾ ਜੀ ਦੇ ਧਾਰਮਿਕ ਅਸਥਾਨ ਚੱਪੜਚਿੜੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਹੀ ਕਰਨ ਤਾਂ ਜੋ ਬਾਬਾ ਜੀ ਉਨ੍ਹਾਂ ਦੇ ਸਪੁੱਤਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਚੋਣ ਮੈਦਾਨ ਵਿੱਚ ਜਿੱਤ ਹਾਸਿਲ ਕਰਨ ਦੀ ਹਿੰਮਤ ਬਖਸ਼ਣ ਅਤੇ ਵਿਧਾਨ ਸਭਾ ਦੇ ਚੋਣ ਮੈਦਾਨ ਵਿੱਚ ਉਨ੍ਹਾਂ ਦਾ ਸਪੁੱਤਰ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰ ਸਕੇ|
ਮਾਤਾ ਜਸਜੀਤ ਕੌਰ ਨੇ ਕਿਹਾ ਕਿ ਉਹ ਘਰ ਘਰ ਜਾ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਹੁੰਚਾਉਣਗੇ ਅਤੇ ਪਿਛਲੇ ਲਗਭਗ 70 ਸਾਲਾਂ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਵੱਲੋਂ ਲੋਕਾਂ ਨੂੰ ਚੋਣਾਂ ਵੇਲੇ ਵੱਡੇ ਵੱਡੇ ਵਾਅਦੇ ਕਰਕੇ ਗੁੰਮਰਾਹ ਕਰਨ ਅਤੇ ਪੰਜਾਬ ਵਿੱਚ ਭ੍ਰਿਸ਼ਟਾਚਾਰੀ, ਬੇਰੋਜ਼ਗਾਰੀ, ਨਸ਼ਾਖੋਰੀ ਆਦਿ ਫੈਲਾਉਣ ਬਾਰੇ ਵੀ ਦੱਸਣਗੇ|
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦੀਆਂ ਚਾਲਾਂ ਵਿੱਚ ਨਾ ਫਸ ਕੇ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣ ਤਾਂ ਜੋ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਾਈ ਜਾ ਸਕੇ ਅਤੇ ਹਰ ਆਮ ਆਦਮੀ ਦੀ ਸੁਣਵਾਈ ਹੋ ਸਕੇ ਅਤੇ ਇੱਥੋਂ ਜੰਗਲ ਰਾਜ ਦਾ ਖ਼ਾਤਮਾ ਕੀਤਾ ਜਾ ਸਕੇ|

Leave a Reply

Your email address will not be published. Required fields are marked *