AAP demanded Sacking of Manjinder Sirsa from DGPC

ਮਨਜਿੰਦਰ ਸਿੰਘ ਸਿਰਸਾ ਨੂੰ ਬਰਖਾਸਤ ਕਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ : ਹਰਜੋਤ ਸਿੰਘ ਬੈਂਸ
– ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਿਰਸਾ ਪਰਿਵਾਰ ਦੀ ਧੋਖਾਧੜੀ ਸੰਬੰਧੀ ਸਪੱਸ਼ਟ ਕਰਨ ਆਪਣਾ ਸਟੈਂਡ
ਚੰਡੀਗੜ ,  5 ਅਕਤੂਬਰ : ਆਮ ਆਦਮੀ ਪਾਰਟੀ (ਆਪ) ਨੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ (ਡੀਐਸਜੀਐਮਸੀ) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਦੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਉੱਤੇ ਭੂ-ਮਾਫੀਆ ਦੀ ਸਿੱਧੀ ਸਰਪਰਸਤੀ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ।
ਬੁੱਧਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਪਾਰਟੀ ਦੇ ਬੁਲਾਰੇ ਅਤੇ ਨੌਜਵਾਨ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ  ਬੈਂਸ ਨੇ ਕਿਹਾ ਕਿ ਸਿਰਸਾ ਪਰਿਵਾਰ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਸਾਬਤ ਹੋ ਚੁੱਕਿਆ ਹੈ। ਚੰਗਾ ਹੁੰਦਾ ਕਿ ਅਦਾਲਤ ਵਲੋਂ ਪਿਤਾ ਜਸਬੀਰ ਸਿੰਘ ਸਿਰਸਾ ਨੂੰ ਦੋ ਸਾਲ ਦੀ ਸਜਾ ਅਤੇ ਜੁਰਮਾਨਾ ਲਗਾਏ ਜਾਣ ਦੇ ਤੁਰੰਤ ਬਾਅਦ ਮਨਜਿੰਦਰ ਸਿੰਘ  ਸਿਰਸਾ ਨੂੰ ਨੈਤਿਕ ਆਧਾਰ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਖੁਦ ਹੀ ਅਸਤੀਫਾ ਦਿੰਦੇ ਤਾਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿਰਮੌਰ ਪੰਥਕ ਸੰਸਥਾ ਦੇ ਮਾਨ-ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ,  ਪਰੰਤੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਪਰਿਵਾਰ ਦਾ ਗੁਨਾਹ ਕਬੂਲ ਕਰਨ ਦੀ ਬਜਾਏ ਅਦਾਲਤ ਦੇ ਫੈਸਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤਾਂਕਿ ਮਾਮਲਾ ਮੀਡੀਆ ਵਿੱਚ ਨਾ ਉਠੇ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿਰਸਾ ਪਰਿਵਾਰ ਦੀ ਧੋਖਾਧੜੀ ਦਾ ਸਭ ਤੋਂ ਬੁਰਾ ਸਮਾਂ ਇਹ ਹੈ ਕਿ ਧੋਖਾਧੜੀ ਮੱਖਣ ਸਿੰਘ ਨਾਮ ਦੇ ਐਨਆਰਆਈ ਸਿੱਖ ਪਰਿਵਾਰ ਨਾਲ ਕੀਤੀ ਗਈ ਹੈ, ਜਿਸਨੂੰ ਕੀਨੀਆ ਦਾ ‘ਨੇਲਸਨ ਮੰਡੇਲਾ’ ਕਿਹਾ ਜਾਂਦਾ ਹੈ ਕਿਉਂਕਿ ਮੱਖਣ ਸਿੰਘ ਨੇ ਕੀਨੀਆ ਦੀ ਆਜ਼ਾਦੀ ਦੀ ਜੰਗ ਵਿੱਚ ਹਿੱਸਾ ਲੈ ਕੇ ਵਿਦੇਸ਼ੀ ਧਰਤੀ ਉੱਤੇ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਸੀ। ਸਿਰਸਾ ਪਰਿਵਾਰ ਨੇ ਦਿੱਲੀ ਦੇ ਪੰਜਾਬੀ ਬਾਗ ਅਤੇ ਚੰਡੀਗੜ ਸਥਿਤ ਸੁਧ ਸਿੰਘ ਦੀਆਂ ਕਰੋੜਾਂ ਰੁਪਏ ਦੀ ਜਾਇਦਾਦ ਹੜਪਣ ਲਈ ਉਨਾਂ ਦੇ ਪੁੱਤਰ ਮੱਖਣ ਸਿੰਘ ਅਤੇ ਤਾਰਾ ਸਿੰਘ ਦੇ ਨਾਮ ਦੀ ਫਰਜੀ ਜਨਰਲ ਪਾਵਰ ਆਫ ਅਟਾਰਨੀ  (ਜੀਪੀਏ) ਬਣਾ ਲਈ ਸੀ ਅਤੇ ਅਦਾਲਤ ਨੇ ਪਿਛਲੇ ਪਹਿਲੀ ਅਕਤੂਬਰ ਨੂੰ ਮਨਜਿੰਦਰ ਸਿੰਘ ਸਿਰਸੇ ਦੇ ਪਿਤਾ ਨੂੰ ਦੋ ਸਾਲ ਦੀ ਕੈਦ ਅਤੇ ਜੁਰਮਾਨਾ ਲਗਾ ਦਿੱਤਾ ।
ਮਨਜਿੰਦਰ ਸਿੰਘ ਸਿਰਸਾ ਨੂੰ ਸਰਕਾਰੀ ਸਰਪਰਸਤੀ ਹਾਸਲ ਭੂ-ਮਾਫੀਆ ਦੱਸਦੇ ਹੋਏ ‘ਆਪ’ ਆਗੂ ਨੇ ਮੰਗ ਕੀਤੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਅਤੇ ਉਸਦੇ ਪਰਿਵਾਰ ਦੀ ਸਾਰੀ ਸੰਪਤੀ ਹਾਈਕੋਰਟ ਦੀ ਨਿਗਰਾਨੀ ਵਿੱਚ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬੀ ਬਾਗ ਦੀ ਜਿਸ ਕੋਠੀ ਵਿੱਚ ਮਨਜਿੰਦਰ ਸਿੰਘ ਸਿਰਸਾ ਇਸ ਸਮੇਂ ਰਹਿ ਰਹੇ ਹਨ। ਉਹ ਵੀ ਵਿਵਾਦਾਂ ਵਿੱਚ ਹੈ।  ਬੈਂਸ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਵੀ ਸਿਰਸਾ ਦੇ ਮਾਮਲੇ ਵਿੱਚ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।

 

Leave a Reply

Your email address will not be published. Required fields are marked *