Accident Information Report to be sent immediately : Puri

ਐਕਸੀਡੈਂਟ ਕੇਸ ਵਿੱਚ ਐਕਸੀਡੈਂਟ ਇੰਨਫਾਰਮੇਸ਼ਨ ਰਿਪੋਰਟ ਕੋਰਟ ਵਿੱਚ ਤੁਰੰਤ ਭੇਜੀ ਜਾਵੇ : ਅਰਚਨਾ ਪੁਰੀ

ਇੰਸ਼ੋਰੈਂਸ ਕੰਪਨੀਆਂ ਵੱਲੋਂ ਐਕਸੀਡੈਂਟ ਕੇਸ ਵਿੱਚ ਨੁਕਸਾਨ ਹੋਈ ਪਾਰਟੀ ਨੂੰ ਮੁਆਵਜ਼ਾ ਸਮੇਂ ਸਿਰ ਦੇਣਾ ਯਕੀਨੀ ਬਣਾਇਆ ਜਾਵੇ

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਵੱਲੋਂ ਕੋਰਟ ਕੰਪਲੈਕਸ ਵਿਖੇ ਲਗਾਇਆ ਕਾਨੂੰਨੀ ਜਾਗਰੂਕਤਾ ਸੈਮੀਨਾਰ 

ਐਸ.ਏ.ਐਸ ਨਗਰ, 29 ਸਤੰਬਰ :  ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਵੱਲੋਂ ਜਿਲ੍ਹਾ ਕੋਰਟ ਕੰਪਲੈਕਸ ਐਸ.ਏ.ਐਸ ਨਗਰ ਦੇ ਮੀਟਿੰਗ ਹਾਲ ਵਿਖੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਰਚਨਾ ਪੁਰੀ ਨੇ ਐਮ.ਏ.ਸੀ.ਟੀ. ਅਤੇ ਐਕਸੀਡੈਂਟ ਇੰਨਫਾਰਮੇਸ਼ਨ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਅਤੇ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ,ਚੰਡੀਗੜ੍ਹ ਦੀਆਂ ”ਜੈ ਪ੍ਰਕਾਸ਼ ਬਨਾਮ ਨੈਸ਼ਨਲ ਇੰਸ਼ੋਰੈਂਸ ਕੰਪਨੀ ” ਅਤੇ ”ਸੰਦੀਪ ਬਨਾਮ ਆਈ.ਸੀ.ਆਈ.ਸੀ.ਆਈ. ਲਾਮਬਾਰਡ ਇੰਸ਼ੋਰੈਂਸ ਕੰਪਨੀ” ਦੇ ਕੇਸਾਂ ਵਿੱਚ ਜਾਰੀ ਹੋਈਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਇਹਨਾਂ ਹਦਾਇਤਾਂ ਬਾਰੇ ਆਮ ਜਨਤਾ ਨੂੰ ਵੀ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ।

ਸੈਮੀਨਾਰ ਵਿੱਚ ਐਸ. ਪੀ. ਗੁਰਸ਼ਰਨ ਸਿੰਘ ਗਰੇਵਾਲ, ਜਿਲ੍ਹਾ ਦੇ ਸਾਰੇ ਪੁਲਿਸ ਸਟੇਸ਼ਨਾਂ ਤੋਂ ਐਸ.ਐਚ.ਓ ਅਤੇ ਇਨਵੇਸਟੀਗੇਟਰ ਅਫਸਰ ਸਮੇਤ ਬਜਾਜ ਅਲਾਇਐਂਸ, ਲਿਬਰਟੀ ਵਿਡਿੳਕਾਨ ਜੀ.ਆਈ.ਸੀ. ਲਿਮਟਿਡ, ਫਿਉਚਰ ਜੀ.ਆਈ.ਸੀ. ਲਿਮਟਿਡ, ਐਲ. ਐਂਡ ਟੀ. ਜੀ.ਆਈ.ਸੀ. ਲਿਮਟਿਡ, ਭਾਰਤੀ ਐਕਸਿਸ ਜੀ.ਆਈ.ਸੀ., ਐਸ.ਬੀ.ਆਈ. ਜੀ.ਆਈ.ਸੀ., ਰਿਲਾਇੰਸ ਜੀ.ਆਈ.ਸੀ. ਲਿਮਟਿਡ, ਇਫਕੋ ਟੋਕਿਓ ਜੀ.ਆਈ.ਸੀ., ਐਚ.ਡੀ.ਐਫ.ਸੀ. ਅਰਗੋ ਜੀ.ਆਈ.ਸੀ. ਲਿਮਟਿਡ, ਮੈਘਨਾ ਐਚ.ਡੀ.ਆਈ. ਜੀ.ਆਈ.ਸੀ. ਲਿਮਟਿਡ, ਆਈ.ਸੀ.ਆਈ.ਸੀ.ਆਈ. ਲਾਮਬਾਰਡ,  ਇੰਸ਼ੋਰੈਂਸ ਕੰਪਨੀਆਂ ਦੇ ਰਿਪਰੈਸੇਂਟੇਟਿਵ, ਐਡਵੋਕੇਟ ਅਤੇ ਪੁਲਿਸ ਥਾਣਿਆਂ ਲਈ ਨਿਯੁਕਤ ਪੈਰਾਲੀਗਲ ਵਲੰਟੀਅਰ ਸ਼ਾਮਲ ਹੋਏ।

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕਿਹਾ ਕਿ ਹਰ ਐਕਸੀਡੈਂਟ ਕੇਸ ਵਿੱਚ ਐਕਸੀਡੈਂਟ ਇੰਨਫਾਰਮੇਸ਼ਨ ਰਿਪੋਰਟ ਕੋਰਟ ਵਿੱਚ ਭੇਜੀ ਜਾਵੇ, ਤਾਂ ਜੋ ਐਕਸੀਡੈਂਟ ਵਿੱਚ ਨੁਕਸਾਨ ਹੋਈ ਪਾਰਟੀ ਨੂੰ ਸਮੇਂ ਸਿਰ ਇੰਸ਼ੋਰੈਂਸ ਕੰਪਨੀ ਵੱਲੋਂ ਮੁਆਵਜ਼ਾ ਦਿੱਤਾ ਜਾ ਸਕੇ।  ਇਸ ਮੌਕੇ ਹਾਜ਼ਰ ਹੋਈਆਂ ਇੰਸ਼ੋਰੈਂਸ ਕੰਪਨੀਆਂ ਅਤੇ ਉਹਨਾਂ ਦੇ ਵਕੀਲਾਂ ਨੂੰ ਵੀ ਜਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਨੇ ਆਖਿਆ ਕਿ ਜਿੰਨੀ ਛੇਤੀ ਹੋ ਸਕੇ ਸਬੰਧਤ ਨੂੰ ਮੁਆਵਜ਼ਾ ਦਿੱਤਾ ਜਾਵੇ।

Leave a Reply

Your email address will not be published. Required fields are marked *