Accident Near Gurdwara Amb Sahib, Activa rider killed

accident

ਗੁਰਦੁਆਰਾ ਅੰਬ ਸਾਹਿਬ ਨੇੜੇ ਸੜਕ ਹਾਦਸਾ: ਤੇਜ਼ ਰਫਤਾਰ ਆਟੋ ਨੇ ਟੱਕਰ ਮਾਰ ਕੇ ਲਈ ਐਕਟਿਵਾ ਚਾਲਕ ਦੀ ਜਾਨ
ਐਸ.ਏ.ਐਸ.ਨਗਰ 18 ਅਗਸਤ (ਸ.ਬ.) ਅੱਜ ਸਵੇਰੇ ਸਵਾ ਨੌ ਵਜੇ ਦੇ ਕਰੀਬ ਗੁ.ਅੰਬ ਸਾਹਿਬ ਨੇੜੇ ਮੁੱਖ ਸੜਕ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਫੇਜ਼-9 ਦੇ ਵਸਨੀਕ ਇੱਕ ਨੌਜਵਾਨ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਂਸੂ ਨਾਮ ਦਾ ਇਹ ਨੌਜਵਾਨ ਸਵੇਰੇ ਆਪਣੇ ਮਾਮਾ ਜੀ ਦੇ ਨਾਲ ਫੇਜ਼ 7 ਦੀ ਮਾਰਕੀਟ ਗਿਆ ਸੀ ਅਤੇ ਸਵਾ ਨੌ ਵਜੇ ਦੇ ਕਰੀਬ ਉਹ ਆਪਣੇ ਐਕਟਿਵਾ ਸਕੂਟਰ ਤੇ ਵਾਪਸ  ਫੇਜ਼-9 ਵੱਲ ਜਾ ਰਿਹਾ ਸੀ, ਜਦੋਂ ਸਾਮਣੇ ਤੋਂ ਆ ਰਹੇ ਇੱਕ
ਤੇਜ ਰਫਤਾਰ ਆਟੋ ਚਾਲਕ (ਜੋ ਕਿਸੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਵਾਹਨ ਤੇ ਆਪਣਾ ਕੰਟਰੋਲ ਗਵਾ ਬੈਠਾ) ਨੇ ਉਸਨੂੰ ਟੱਕਰ ਮਾਰ ਦਿੱਤੀ| ਇਸ ਹਾਦਸੇ ਤੋਂ ਬਾਅਦ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸਦਾ ਨੰਬਰ ਵੀ ਨੋਟ ਨਹੀਂ ਕੀਤਾ ਜਾ ਸਕਿਆ| ਉਸਦੇ ਨੰਬਰ ਦੇ ਪਹਿਲੇ ਅੱਖਰ ਪੀ.ਬੀ.01 ਹੀ ਨੋਟ ਕੀਤੇ ਜਾ ਸਕੇ|
ਇਸ ਟੱਕਰ ਤੋਂ ਬਾਅਦ ਗੰਭੀਰ ਜਖਮੀ ਹੋਏ ਐਕਟਿਵਾ ਦੇ ਚਾਲਕ ਹਿਮਾਂਸੂ ਨੂੰ ਨੇੜੇ ਸਥਿਤ ਫੋਰਟਿਸ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ| ਖਬਰ ਲਿਖੇਜਾਣ ਤਕ ਪੁਲੀਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਸੀ| ਮ੍ਰਿਤਕ ਦੇ ਮਾਮੇ ਅਸ਼ਵਨੀ ਕੁਮਾਰ (ਜੋ ਐਕਟਿਵਾ ਦੀ ਪਿਛਲੀ ਸੀਟ ਤੇ ਬੈਠੇ ਸਨ) ਦਾ ਇਸ ਹਾਦਸੇ ਵਿੱਚ ਕਿਸੇ ਸਟ ਫੱਟ ਤੋਂ ਬਚਾਅ ਹੋ ਗਿਆ|
ਥਾਣਾ ਫੇਜ਼-8 ਦੇ ਐਸ.ਐਚ.ਉ ਸ. ਲਖਵਿੰਦਰ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਆਟੋ ਸੜਕ ਦੇ ਮੌਕੇ ਤੋਂ ਫਰਾਰ ਹੋ ਜਾਣ ਕਾਰਣ ਪੁਲੀਸ ਵੱਲੋਂ ਇਸ ਸੰਬੰਧੀ ਅਣਪਛਾਤੇ ਆਟੋ ਚਾਲਕ ਦੇ ਖਿਲਾਫ ਆਈ.ਪੀ.ਸੀ.ਦੀ ਧਾਰਾ 277, 427, 304 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੀ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ| ਉਹਨਾਂ ਕਿਹਾ ਕਿ ਪੁਲੀਸ ਵੱਲੋਂ ਹਾਦਸੇ ਲਈ ਜਿਮੇਵਾਰ ਆਟੋ ਚਾਲਕ ਨੂੰ ਛੇਤੀ ਹੀ ਟ੍ਰੇਸ ਕਰ ਲਿਆ ਜਾਵੇਗਾ ਅਤੇ ਉਸਦੇਖਿਲਾਫ ਬਣਦੀ ਕਾਰਵਾਈ ਅਸਲ ਵਿਚ ਲਿਆਂਦੀ ਜਾਵੇਗੀ|

Leave a Reply

Your email address will not be published. Required fields are marked *